ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸਰਕਾਰੀ ਦਫ਼ਤਰਾਂ ਅੱਗੇ ਖੜ੍ਹੇ ਵਾਹਨ ਦੇ ਰਹੇ ਨੇ ਹਾਦਸਿਆਂ ਨੂੰ ਸੱਦਾ

07:19 AM Jun 10, 2024 IST
ਕੌਮੀ ਮਾਰਗ ’ਤੇ ਡੀਐੱਸਪੀ ਦਫ਼ਤਰ ਅੱਗੇ ਪਲਟਿਆ ਹੋਇਆ ਹਾਦਸਾਗ੍ਰਸਤ ਵਾਹਨ।

ਭਗਵਾਨ ਦਾਸ ਸੰਦਲ
ਦਸੂਹਾ, 9 ਜੂਨ
ਇਥੇ ਸ਼ਹਿਰ ਅੰਦਰ ਟਰੈਫਿਕ ਦੀ ਸਮੱਸਿਆ ਦਿਨੋਂ ਦਿਨ ਗੰਭੀਰ ਹੁੰਦੀ ਜਾ ਰਹੀ ਹੈ, ਜਿਸ ਦਾ ਕੋਈ ਯੋਗ ਹੱਲ ਕੱਢਣ ਦੀ ਬਜਾਏ ਕਈ ਵਾਰ ਤਾਂ ਇੰਝ ਲੱਗਦਾ ਹੈ ਕਿ ਪ੍ਰਸ਼ਾਸਨ ਵੀ ਇਸ ਸਮੱਸਿਆ ਅੱਗੇ ਗੋਡੇ ਟੇਕ ਚੁੱਕਾ ਹੈ। ਸਥਾਨਕ ਡੀਐੱਸਪੀ ਦਫ਼ਤਰ, ਸਾਂਝ ਕੇਂਦਰ ਅਤੇ ਥਾਣੇ ਅੱਗੇ ਲੰਬੇ ਸਮੇਂ ਤੋਂ ਖੜ੍ਹੇ ਹਾਦਸਾਗ੍ਰਸਤ ਵਾਹਨ ਜਿਥੇ ਦੀਵੇ ਹੇਠ ਹਨੇਰਾ ਦੀ ਕਹਾਵਤ ਨੂੰ ਸੱਚ ਸਾਬਤ ਕਰ ਰਹੇ ਹਨ, ਉਥੇ ਹੀ ਟਰੈਫਿਕ ਵਿਵਸਥਾ ਨੂੰ ਸੁਧਾਰਨ ਪ੍ਰਤੀ ਪ੍ਰਸ਼ਾਸਨ ਦੀ ਕਾਰਗੁਜ਼ਾਰੀ ’ਤੇ ਪ੍ਰਸ਼ਨ ਚਿੰਨ੍ਹ ਵੀ ਲਗਾ ਰਹੇ ਹਨ। ਇਹ ਹਾਦਸਾਗ੍ਰਸਤ ਵਾਹਨ ਜਿਥੇ ਕੌਮੀ ਮਾਰਗ ਦੀ ਆਵਾਜਾਈ ਵਿੱਚ ਵਿਘਨ ਪਾਉਂਦੇ ਹਨ, ਉਥੇ ਹੀ ਹਾਦਸਿਆਂ ਦਾ ਵੀ ਸਬੱਬ ਬਣਦੇ ਹਨ। ਇਨ੍ਹਾਂ ਦਫ਼ਤਰਾਂ ਸਾਹਮਣੇ ਬੱਸ ਅੱਡਾ ਸਥਿਤ ਹੋਣ ਕਾਰਨ ਸਵਾਰੀਆਂ ਅਤੇ ਰਾਹਗੀਰਾਂ ਦੀ ਭੀੜ ਲੱਗੀ ਰਹਿੰਦੀ ਹੈ। ਆਏ ਦਿਨ ਇਸ ਥਾਂ ’ਤੇ ਜਾਨਲੇਵਾ ਹਾਦਸੇ ਵਾਪਰਦੇ ਰਹਿੰਦੇ ਹਨ। ਇਨ੍ਹਾਂ ਹਾਦਸਾਗ੍ਰਸਤ ਵਾਹਨਾਂ ਨੂੰ ਇਥੋਂ ਹਟਾਉਣ ਲਈ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਕਈ ਵਾਰ ਵਿਉਂਤਬੰਦੀ ਕੀਤੀ ਗਈ ਪਰ ਹਰ ਵਾਰ ਇਨ੍ਹਾਂ ਵਾਹਨਾਂ ਲਈ ਕੋਈ ਹੋਰ ਥਾਂ ਦਾ ਪ੍ਰਬੰਧ ਨਾ ਹੋਣ ਕਾਰਨ ਸਮੱਸਿਆ ਦਾ ਹੱਲ ਦੱਬ ਕੇ ਰਹਿ ਜਾਂਦਾ ਹੈ। ਇਸ ਤੋਂ ਇਲਾਵਾ ਸ਼ਹਿਰ ਦਾ ਤਲਾਬ ਰੋਡ, ਬਲੱਗਣ ਚੌਕ, ਮਾਤਾ ਰਾਣੀ ਚੌਕ, ਵਿਜੈ ਮਾਰਕੀਟ, ਮਿਆਣੀ ਰੋਡ ਅਤੇ ਮਿਸ਼ਨ ਰੋਡ ਉਹ ਥਾਵਾਂ ਹਨ, ਜਿੱਥੇ ਟਰੈਫਿਕ ਦੀ ਸਮੱਸਿਆ ਸਿਖਰਾਂ ’ਤੇ ਹੁੰਦੀ ਹੈ। ਸਿਤਮ ਦੀ ਗੱਲ ਤਾਂ ਇਹ ਹੈ ਕਿ ਦਿਨ ਵੇਲੇ ਭਾਰੀ ਵਾਹਨਾਂ ਨੂੰ ਸ਼ਹਿਰ ਦੇ ਭੀੜੇ ਬਾਜ਼ਾਰਾਂ ’ਚ ਦਾਖਲ ਹੋਣ ਤੋਂ ਰੋਕਣ ਵਾਲਾ ਕੋਈ ਨਹੀਂ ਹੈ, ਜਿਸ ਕਾਰਨ ਸ਼ਹਿਰ ਅੰਦਰਲੀ ਆਵਾਜਾਈ ਸਮੱਸਿਆ ਵੱਡਾ ਰੂਪ ਧਾਰ ਚੁੱਕੀ ਹੈ। ਸਥਾਨਕ ਸਮਾਜ ਸੇਵੀਆਂ ਨੇ ਹਲਕਾ ਵਿਧਾਇਕ ਐਡਵੋਕੇਟ ਕਰਮਬੀਰ ਘੁੰਮਣ ਤੋਂ ਇਸ ਸਮੱਸਿਆ ਦੇ ਸਥਾਈ ਹੱਲ ਦੀ ਮੰਗ ਕੀਤੀ ਹੈ।
ਸਮੱਸਿਆ ਦਾ ਹੱਲ ਜਲਦੀ ਕਰਾਂਗੇ: ਘੁੰਮਣ
ਹਲਕਾ ਵਿਧਾਇਕ ਐਡਵੋਕੇਟ ਕਰਮਬੀਰ ਘੁੰਮਣ ਨੇ ਕਿਹਾ ਕਿ ਡੀਐੱਸਪੀ ਦਫ਼ਤਰ, ਸਾਂਝ ਕੇਂਦਰ ਅਤੇ ਦਸੂਹਾ ਥਾਣਾ ਸਾਹਮਣੇ ਖੜ੍ਹੇ ਹਾਦਸਾਗ੍ਰਸਤ ਵਾਹਨਾਂ ਨੂੰ ਹਟਾਉਣ ਲਈ ਅਧਿਕਾਰੀਆਂ ਨਾਲ ਬੈਠਕ ਕਰਾਂਗੇ ਅਤੇ ਕੌਮੀ ਮਾਰਗ ਦੀ ਆਵਾਜਾਈ ਸੁਚੱਜੇ ਅਤੇ ਸੁਰੱਖਿਅਤ ਢੰਗ ਨਾਲ ਬਹਾਲ ਕਰਵਾਈ ਜਾਵੇਗੀ। ਘੁੰਮਣ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸ਼ਹਿਰ ਦੇ ਵੱਖ-ਵੱਖ ਚੌਕਾਂ ’ਚ ਲਗਾਈਆਂ ਟਰੈਫਿਕ ਲਾਈਟਾਂ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ।

Advertisement

Advertisement
Advertisement