ਟਰੈਫਿਕ ਪੁਲੀਸ ਵੱਲੋਂ ਵਾਹਨਾਂ ਦੇ ਚਲਾਨ
06:23 AM Jan 02, 2025 IST
ਲਹਿਰਾਗਾਗਾ: ਪੁਲੀਸ ਨੇ ਅੱਜ ਜਾਖਲ ਰੋਡ ਟੀ-ਪੁਆਇੰਟ ’ਤੇ ਨਾਕੇ ਦੌਰਾਨ ਬਿਨਾਂ ਦਸਤਾਵੇਜ਼ ਅਤੇ ਬਗੈਰ ਨੰਬਰ ਪਲੇਟਾਂ ਵਾਲੇ ਵਾਹਨਾਂ ਦੇ ਚਲਾਨ ਕੱਟੇ। ਇਸ ਮੌਕੇ ਥਾਣਾ ਸਦਰ ਦੇ ਮੁਖੀ ਇੰਸਪੈਕਟਰ ਵਿਨੋਦ ਕੁਮਾਰ ਨੇ ਦੱਸਿਆ ਕਿ ਅੱਜ ਬਿਨਾਂ ਨੰਬਰ ਵਾਲੇ ਤੇ ਬਿਨਾਂ ਦਸਤਾਵੇਜ਼ਾਂ ਵਾਲੇ ਵਾਹਨਾਂ ਦੇ 10 ਤੋਂ ਵੱਧ ਚਲਾਨ ਕੱਟੇ। ਉਨ੍ਹਾਂ ਦੱਸਿਆ ਕਿ ਚੋਰੀ ਦੀਆਂ ਵਾਰਦਾਤਾਂ ਵਧ ਰਹੀਆਂ ਹਨ, ਇਸ ਲਈ ਬਿਨਾਂ ਨੰਬਰ ਵਾਲੇ ਸ਼ੱਕੀ ਵਿਅਕਤੀਆਂ ਦੇ ਵਾਹਨਾਂ ਦੇ ਚਲਾਨ ਕੱਟਣੇ ਜ਼ਰੂਰੀ ਕਰ ਦਿੱਤੇ ਹਨ। ਇਸ ਮੌਕੇ ਉਨ੍ਹਾਂ ਮਾਪਿਆਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਛੋਟੀ ਉਮਰ ਦੇ ਬੱਚਿਆਂ ਨੂੰ ਵਾਹਨ ਨਾ ਦਿੱਤੇ ਜਾਣ। -ਪੱਤਰ ਪ੍ਰੇਰਕ
Advertisement
Advertisement