ਵੀਰ ਦਾਸ ਨੇ ਸਰਵੋਤਮ ਕਾਮੇਡੀ ਸੀਰੀਜ਼ ਸ਼੍ਰੇਣੀ ’ਚ ਐਮੀ ਪੁਰਸਕਾਰ ਜਿੱਤਿਆ
11:35 AM Nov 21, 2023 IST
ਨਵੀਂ ਦਿੱਲੀ, 21 ਨਵੰਬਰ
ਭਾਰਤੀ ਅਭਿਨੇਤਾ ਅਤੇ ਕਾਮੇਡੀਅਨ ਵੀਰ ਦਾਸ ਨੇ ਆਪਣੇ ਵਿਸ਼ੇਸ਼ ਸਟੈਂਡ-ਅੱਪ ਕਾਮੇਡੀ ਸ਼ੋਅ ‘ਵੀਰ ਦਾਸ: ਲੈਂਡਿੰਗ’ ਲਈ ਸਰਵੋਤਮ ਕਾਮੇਡੀ ਸੀਰੀਜ਼ ਸ਼੍ਰੇਣੀ ਵਿੱਚ ਐਮੀ ਐਵਾਰਡ ਜਿੱਤਿਆ ਹੈ। ਅਮਰੀਕਾ ਦੇ ਨਿਊਯਾਰਕ 'ਚ ਐਵਾਰਡ ਸਮਾਰੋਹ ਹੋਇਆ। ਦਾਸ ਨੂੰ ਦੂਜੀ ਵਾਰ ਐਮੀ ਅਵਾਰਡ ਲਈ ਨਾਮਜ਼ਦ ਕੀਤਾ ਗਿਆ ਸੀ ਅਤੇ ਇਸ ਸ਼੍ਰੇਣੀ ਵਿੱਚ ਪਹਿਲੀ ਵਾਰ ਪੁਰਸਕਾਰ ਜਿੱਤਿਆ। ਦਾਸ ਨੇ ਪ੍ਰਸਿੱਧ ਬਰਤਾਨਵੀ ਅੱਲੜਾਂ ’ਚ ਮਕਬੂਲ ਕਾਮੇਡੀ ਸ਼ੋਅ 'ਡੈਰੀ ਗਰਲਜ਼' ਦੇ ਤੀਜੇ ਸੀਜ਼ਨ ਨਾਲ ਟਰਾਫੀ ਸਾਂਝੀ ਕੀਤੀ।
Advertisement
Advertisement