ਚਾਰ ਸਾਹਿਬਜ਼ਾਦਿਆਂ ਨੂੰ ਸਮਰਪਿਤ ਵੀਰ ਬਾਲ ਦਿਵਸ ਮਨਾਇਆ
ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 17 ਦਸੰਬਰ
ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਰਾਜ ਪੱਧਰੀ ‘ਵੀਰ ਬਾਲ ਦਿਵਸ 2024’ ਅੱਜ ਜ਼ਿਲ੍ਹੇ ਦੇ ਸਕੂਲ ਆਫ ਐਮੀਨੈਂਸ ਫਾਰ ਗਰਲਜ਼, ਮਾਲ ਰੋਡ ’ਚ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਬਾਲ ਭਲਾਈ ਕੌਂਸਲ, ਪੰਜਾਬ ਅਤੇ ਜ਼ਿਲ੍ਹਾ ਬਾਲ ਭਲਾਈ ਕੌਂਸਲ, ਅੰਮ੍ਰਿਤਸਰ ਵੱਲੋਂ ਕਰਵਾਇਆ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਜ਼ਿਕਰ ਕੀਤਾ। ਛੋਟੇ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਸਾਰੇ ਜ਼ਿਲ੍ਹਿਆਂ ਵਿੱਚ ਸ਼ਬਦ ਗਾਇਨ, ਕਵਿਤਾ ਪਾਠ, ਪੇਪਰ ਰੀਡਿੰਗ ਅਤੇ ਡੀਬੇਟ ਮੁਕਾਬਲੇ ਕਰਵਾਏ ਗਏ ਸਨ। ਰਾਜ ਦੇ ਸਾਰੇ ਜ਼ਿਲ੍ਹਿਆਂ ਵਿੱਚੋਂ ਜ਼ਿਲ੍ਹਾ ਪੱਧਰੀ ਜੇਤੂਆਂ ਨੂੰ ਡਿਪਟੀ ਕਮਿਸ਼ਨਰ ਨੇ ਇਨਾਮਾਂ ਦੀ ਵੰਡ ਕੀਤੀ।
ਇਸ ਰਾਜ ਪੱਧਰੀ ਸਮਾਗਮ ਮੌਕੇ ਸ਼ਬਦ ਗਾਇਨ ਮੁਕਾਬਲੇ ਵਿੱਚ ਪਹਿਲਾ ਸਥਾਨ ਕਪੂਰਥਲਾ, ਦੂਜਾ ਸਥਾਨ ਪਟਿਆਲਾ ਅਤੇ ਤੀਜਾ ਸਥਾਨ ਜਲੰਧਰ ਜ਼ਿਲ੍ਹੇ ਨੇ ਹਾਸਲ ਕੀਤਾ। ਕਵਿਤਾ ਪਾਠ ਮੁਕਾਬਲੇ 5 ਤੋਂ 10 ਸਾਲ ਵਰਗ ਵਿਚ ਪਹਿਲਾ ਸਥਾਨ ਹਰਲੀਨ ਕੌਰ (ਜਲੰਧਰ), ਦੂਜਾ ਸਥਾਨ ਭਵਦੀਪ (ਐੱਸ.ਬੀ.ਐੱਸ ਨਗਰ) ਅਤੇ ਤੀਜਾ ਸਥਾਨ ਜੈਜ਼ਲੀਨ ਕੌਰ ਅਠਵਾਲ (ਫਰੀਦਕੋਟ), 10 ਤੋਂ 15 ਸਾਲ ਵਰਗ ਵਿਚ ਪਹਿਲਾ ਸਥਾਨ ਮਨਕੀਰਤ ਕੌਰ (ਜਲੰਧਰ), ਦੂਜਾ ਸਥਾਨ ਨਿਹਾਰਿਕਾ (ਅੰਮ੍ਰਿਤਸਰ) ਅਤੇ ਤੀਜਾ ਸਥਾਨ ਹਰਗੁਨਪ੍ਰੀਤ ਸਿੰਘ (ਸ੍ਰੀ ਮੁਕਤਸਰ ਸਾਹਿਬ) ਨੇ ਹਾਸਲ ਕੀਤਾ। ਪੇਪਰ ਰੀਡਿੰਗ ਮੁਕਾਬਲੇ ਵਿਚ ਪਹਿਲਾ ਸਥਾਨ ਮਨਜੀਤ ਕੌਰ (ਲੁਧਿਆਣਾ), ਦੂਜਾ ਸਥਾਨ ਨੂਰਪ੍ਰੀਤ ਕੌਰ (ਜਲੰਧਰ) ਅਤੇ ਤੀਜਾ ਸਥਾਨ ਜੈਸਮੀਨ (ਐੱਸ.ਬੀ.ਐੱਸ ਨਗਰ) ਨੇ ਹਾਸਲ ਕੀਤਾ। ਡੀਬੇਟ ਮੁਕਾਬਲਿਆ (ਵਿਅਕਤੀਗਤ) ਵਿਚ ਪਹਿਲਾ ਸਥਾਨ ਸੰਜਨਾ ਬਤਰਾ (ਐੱਸ.ਬੀ.ਐੱਸ ਨਗਰ), ਦੂਜਾ ਸਥਾਨ ਸਿਮਰਨਜੀਤ ਕੌਰ (ਗੁਰਦਾਸਪੁਰ) ਅਤੇ ਤੀਜਾ ਸਥਾਨ ਹਰਮਨਪ੍ਰੀਤ ਕੌਰ (ਬਠਿੰਡਾ), ਡੀਬੇਟ ਮੁਕਾਬਲਿਆ (ਟੀਮ) ਵਿਚ ਪਹਿਲਾ ਸਥਾਨ ਵੰਸ਼ ਸ਼ਰਮਾ ਅਤੇ ਪ੍ਰਿਅੰਕਾ (ਅੰਮ੍ਰਿਤਸਰ), ਦੂਜਾ ਸਥਾਨ ਹਿਨਾ ਤੇ ਰਣਦੀਪ ਕੌਰ ਹਾਸਲ ਕੀਤਾ।