ਵੀਨਾ ਰਾਣੀ ਪਿੰਡ ਗੁੜੇ ਦੀ ਸਰਪੰਚ ਬਣੀ
ਪੱਤਰ ਪ੍ਰੇਰਕ
ਜਲੰਧਰ, 16 ਅਕਤੂਬਰ
ਨਕੋਦਰ ਤਹਿਸੀਲ ਅਧੀਨ ਪੈਂਦੇ ਪਿੰਡ ਗੁੜੇ ਤੋਂ ਵੀਨਾ ਰਾਣੀ 68 ਵੋਟਾਂ ਦੇ ਫਰਕ ਨਾਲ ਆਪਣੇ ਵਿਰੋਧੀ ਸੁਖਵਿੰਦਰ ਕੌਰ ਨੂੰ ਹਰਾ ਕੇ ਸਰਪੰਚ ਚੁਣੀ ਗਈ। ਪਿੰਡ ’ਚ ਕੁੱਲ 471 ਵੋਟਾਂ ਪੋਲ ਹੋਈਆਂ ਜਿਨ੍ਹਾਂ ਵਿੱਚੋਂ 236 ਵੋਟਾਂ ਵੀਨਾ ਰਾਣੀ ਨੂੰ ਪਈਆਂ ਅਤੇ ਉਨ੍ਹਾਂ ਦੀ ਵਿਰੋਧੀ ਨੂੰ 168 ਵੋਟਾਂ ਪਈਆਂ। ਸਰਪੰਚੀ ਦੇ ਤੀਜੀ ਦਾਅਵੇਦਾਰ ਲਾਲਤਾ ਨੂੰ 57 ਵੋਟਾਂ ਪਈਆਂ। ਰਾਕੇਸ਼ ਕੁਮਾਰ, ਦੀਆ, ਸ਼ਿੰਗਾਰਾ ਰਾਮ, ਹਰਜੀਤ ਸਿੰਘ ਤੇ ਰਸ਼ਪਾਲ ਕੌਰ ਪੰਚ ਚੁਣੇ ਗਏ।
ਇੰਜ ਹੀ ਆਦਮਪੁਰ ਦੇ ਪਿੰਡ ਸਲਾਲਾ ਦੇ ਨਵੇਂ ਸਰਪੰਚ ਰਕੇਸ਼ ਕੁਮਾਰ ਕਾਲਾ ਨੇ ਸਾਬਕਾ ਸਰਪੰਚ ਅਮਨਦੀਪ ਸਿੰਘ ਤੇ ਆਪਣੀ ਪੂਰੀ ਟੀਮ ਨੂੰ ਨਾਲ ਲੈ ਕੇ ਗੁਰੂ ਘਰ ’ਚ ਨਤਮਸਤਕ ਹੋਏ। ਮਗਰੋਂ ਢੋਲ ਦੇ ਡਗੇ ਨਾਲ ਖੁਸ਼ੀ ਮਨਾਉਂਦਿਆਂ ਪੂਰੇ ਪਿੰਡ ਦਾ ਚੱਕਰ ਲਗਾ ਕੇ ਘਰ ਘਰ ਜਾ ਕੇ ਸੇਵਾ ਕਰਨ ਦਾ ਮੌਕਾ ਦੇਣ ਲਈ ਧੰਨਵਾਦ ਕੀਤਾ। ਇਸ ਦੇ ਨਾਲ ਅਨੀਤਾ ਰਾਣੀ, ਗੁਰਪ੍ਰੀਤ ਕੌਰ, ਕਮਲਜੀਤ, ਸੁਖਦੇਵ ਸਿੰਘ, ਰੂਪ ਲਾਲ, ਅਮਨਦੀਪ, ਪਰਮਜੀਤ ਕੌਰ ਸਾਰੇ ਮੈਂਬਰ ਪੰਚਾਇਤ ਚੁਣੇ ਗਏ। ਉਪਰੰਤ ਨਵਨਿਯੁਕਤ ਸਰਪੰਚ ਰਕੇਸ਼ ਕੁਮਾਰ ਕਾਲਾ ਨੇ ਕਿਹਾ ਕੇ ਜੋ ਜਿੰਮੇਵਾਰੀ ਉਨ੍ਹਾਂ ਨੂੰ ਸੌਪੀ ਗਈ ਹੈ ਉਹ ਉਸਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ ਤੇ ਸਮੂਹ ਪੰਚਾਇਤ ਮੈਂਬਰਾਂ ਤੇ ਪਿੰਡ ਵਾਸੀਆਂ ਨੂੰ ਨਾਲ ਲੈ ਕੇ ਵਿਕਾਸ ਕਰਨਗੇ।