ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਵੇਦਾਂਤਾ ਦੀ ਸਟ੍ਰਲਾਈਟ ਕਾਪਰ ਫੈਕਟਰੀ ਮੁੜ ਖੋਲ੍ਹਣ ਸਬੰਧੀ ਅਪੀਲ ਖਾਰਜ

06:29 AM Aug 19, 2020 IST

ਚੇਨੱਈ, 18 ਅਗਸਤ

Advertisement

ਮਦਰਾਸ ਹਾਈ ਕੋਰਟ ਨੇ ਖਣਨ ਕੰਪਨੀ ਵੇਦਾਂਤਾ ਦੀ ਤਾਮਿਲ ਨਾਡੂ ਦੇ ਟੂਟੀਕੋਰਿਨ ’ਚ ਸਟਰਲਾਈਟ ਕਾਪਰ ਇਕਾਈ ਮੁੜ ਤੋਂ ਖੋਲ੍ਹਣ ਦੀ ਇਜਾਜ਼ਤ ਮੰਗਣ ਵਾਲੀ ਅਪੀਲ ਅੱਜ ਖਾਰਜ ਕਰ ਦਿੱਤੀ ਹੈ।

ਜਸਟਿਸ ਸ਼ਿਵਨਾਗਮ ਤੇ ਜਸਟਿਸ ਵੀ ਭਵਾਨੀ ਸੁੱਬਾਰੌਇਨ ਦੇ ਬੈਂਚ ਨੇ ਤਾਮਿਲ ਨਾਡੂ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮਈ 2018 ਦੇ ਇਕਾਈ ਬੰਦ ਰੱਖਣ ਦੇ ਹੁਕਮਾਂ ਨੂੰ ਬਰਕਰਾਰ ਰੱਖਿਆ ਹੈ। ਅਦਾਲਤ ਨੇ ਆਪਣੇ 800 ਪੰਨਿਆਂ ਦੇ ਫ਼ੈਸਲੇ ’ਚ ਵੇਦਾਂਤਾ ਤੇ ਹੋਰਨਾਂ ਦੀ ਅਪੀਲ ਖਾਰਜ ਕਰ ਦਿੱਤੀ ਹੈ।

Advertisement

ਅਦਾਲਤ ਨੇ ਇਸ ਮਾਮਲੇ ’ਚ ਇਸ ਸਾਲ 9 ਜਨਵਰੀ ਨੂੰ ਆਪਣੇ ਹੁਕਮ ਰਾਖਵੇਂ ਰੱਖ ਲਏ ਸੀ।

ਹਾਈ ਕੋਰਟ ਵੱਲੋਂ ਸਟਰਲਾਈਟ ਦੀ ਇਕਾਈ ਬੰਦ ਰੱਖਣ ਦੇ ਸੁਣਾਏ ਫ਼ੈਸਲੇ ’ਤੇ ਪ੍ਰਤੀਕਿਰਿਆ ਦਿੰਦਿਆਂ ਕੰਪਨੀ ਨੇ ਕਿਹਾ ਕਿ ਇਹ ਫ਼ੈਸਲਾ ਉਨ੍ਹਾਂ ਲਈ ‘ਆਰਜ਼ੀ ਝਟਕਾ’ ਹੈ ਅਤੇ ਉਹ ਇਸ ਮਾਮਲੇ ’ਚ ਹਰ ਤਰ੍ਹਾਂ ਦਾ ਕਾਨੂੰਨੀ ਮਸ਼ਵਰਾ ਲੈਣਗੇ। ਹਾਲਾਂਕਿ ਸਿਆਸੀ ਆਗੂਆਂ ਤੇ ਹੋਰਨਾਂ ਨੇ ਹਾਈ ਕੋਰਟ ਦੇ ਫ਼ੈਸਲੇ ਦਾ ਸਵਾਗਤ ਕੀਤਾ ਹੈ।

ਜ਼ਿਕਰਯੋਗ ਹੈ ਕਿ ਤਾਮਿਲ ਨਾਡੂ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ 23 ਮਈ 2018 ਨੂੰ ਸਟਰਲਾਈਟ ਦੀ ਇਕਾਈ ਬੰਦ ਕਰਨ ਦੇ ਦਿੱਤੇ ਹੁਕਮਾਂ ਤੋਂ ਬਾਅਦ ਕੰਪਨੀ ਨੇ ਫਰਵਰੀ 2019 ਨੂੰ ਹਾਈ ਕੋਰਟ ’ਚ ਪਹੁੰਚ ਕੀਤੀ ਸੀ।

ਵੇਦਾਂਤਾ ਦੀ ਇਕਾਈ ਖ਼ਿਲਾਫ਼ ਉਸ ਸਮੇਂ ਵੱਡੇ ਪੱਧਰ ’ਤੇ ਰੋਸ ਮੁਜ਼ਾਹਰੇ ਵੀ ਹੋਏ ਸਨ ਤੇ 21 ਤੇ 22 ਮਈ ਨੂੰ ਪੁਲੀਸ ਦੀ ਗੋਲੀ ਕਾਰਨ 13 ਵਿਅਕਤੀਆਂ ਦੀ ਮੌਤ ਹੋ ਗਈ ਸੀ।
-ਪੀਟੀਆਈ

Advertisement
Tags :
ਅਪੀਲਸਟ੍ਰਲਾਈਟਸਬੰਧੀਕਾਪਰਖਾਰਜਖੋਲ੍ਹਣਫੈਕਟਰੀਵੇਦਾਂਤਾ
Advertisement