ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਜੇਈਈ ਐਡਵਾਂਸਡ ’ਚ ਵੇਦ ਲਹੋਟੀ ਅੱਵਲ

06:54 AM Jun 10, 2024 IST

ਨਵੀਂ ਦਿੱਲੀ: ਸਾਂਝੀ ਦਾਖਲਾ ਪ੍ਰੀਖਿਆ (ਜੇਈਈ)-ਐਡਵਾਂਸਡ ਦੇ ਅੱਜ ਸਵੇਰੇ ਐਲਾਨੇ ਨਤੀਜਿਆਂ ਵਿੱਚ ਆਈਆਈਟੀ ਦਿੱਲੀ ਜ਼ੋਨ ਦੇ ਵੇਦ ਲਹੋਟੀ ਨੇ 360 ’ਚੋਂ 355 ਅੰਕ ਹਾਸਲ ਕਰਕੇ ਸਿਖਰਲਾ ਸਥਾਨ ਹਾਸਲ ਕੀਤਾ ਹੈ। ਐਤਕੀਂ ਪ੍ਰੀਖਿਆ ਲੈਣ ਵਾਲੇ ਆਈਆਈਟੀ ਮਦਰਾਸ ਅਨੁਸਾਰ ਆਈਆਈਟੀ ਬੰਬੇ ਜ਼ੋਨ ਦੀ ਦਵਿਜਾ ਧਰਮੇਸ਼ਕੁਮਾਰ ਪਟੇਲ 322 ਅੰਕਾਂ ਨਾਲ ਮਹਿਲਾ ਵਰਗ ਵਿਚੋਂ ਪਹਿਲੇ ਤੇ ਦੇਸ਼ ਭਰ ’ਚੋਂ ਸੱਤਵੇਂ ਸਥਾਨ ’ਚ ਰਹੀ। ਪਹਿਲੇ 10 ਸਥਾਨ ਹਾਸਲ ਕਰਨ ਵਾਲੇ ਪ੍ਰੀਖਿਆਰਥੀਆਂ ’ਚੋਂ ਚਾਰ ਆਈਆਈਟੀ ਮਦਰਾਸ ’ਚੋਂ ਹਨ। ਪ੍ਰੀਖਿਆ ’ਚ ਦੂਜੇ ਸਥਾਨ ’ਤੇ ਆਦਿੱਤਿਆ (ਦਿੱਲੀ ਜ਼ੋਨ) ਤੇ ਤੀਜੇ ਸਥਾਨ ’ਤੇ ਭੋਗਲਪੱਲੀ ਸੰਦੇਸ਼ (ਮਦਰਾਸ ਜ਼ੋਨ) ਰਹੇ। ਰਿਦਮ ਕੇਡੀਆ (ਆਈਆਈਟੀ ਰੁੜਕੀ ਜ਼ੋਨ), ਪੁੱਟੀ ਕੁਸ਼ਲ ਕੁਮਾਰ (ਆਈਆਈਟੀ ਮਦਰਾਸ), ਰਾਜਦੀਪ ਮਿਸ਼ਰਾ (ਆਈਆਈਟੀ ਬੰਬੇ ਜ਼ੋਨ), ਕੋਦੁਰੀ ਤੇਜੇਸ਼ਵਰ (ਆਈਆਈਟੀ ਮਦਰਾਸ ਜ਼ੋਨ), ਧਰੁਵੀ ਹੇਮੰਤ ਦੋਸ਼ੀ (ਆਈਆਈਟੀ ਬੰਬੇ ਜ਼ੋਨ) ਅਤੇ ਅੱਲਾਦਾਬੋਨਾ ਐੱਸਐੱਸਡੀਬੀ ਸਿਧਵਿਕ ਸੁਹਾਸ (ਆਈਆਈਟੀ ਮਦਰਾਸ ਜ਼ੋਨ) ਨੇ ਇਸੇ ਕ੍ਰਮ ’ਚ ਅਗਲੀ ਰੈਂਕਿੰਗ ਹਾਸਲ ਕੀਤੀ ਹੈ। ‘ਜੁਆਇੰਟ ਸੀਟ ਐਲੋਕੇਸ਼ਨ’ ਕਾਊਂਸਲਿੰਗ ਸੋਮਵਾਰ ਤੋਂ ਸ਼ੁਰੂ ਹੋਵੇਗੀ। -ਪੀਟੀਆਈ

Advertisement

Advertisement
Advertisement