For the best experience, open
https://m.punjabitribuneonline.com
on your mobile browser.
Advertisement

ਵਸੁੰਧਰਾ ਰਾਜੇ ਨੂੰ ਨਹੀਂ ਬਣਾਇਆ ਕਿਸੇ ਵੀ ਕਮੇਟੀ ਦਾ ਮੈਂਬਰ

07:18 AM Aug 18, 2023 IST
ਵਸੁੰਧਰਾ ਰਾਜੇ ਨੂੰ ਨਹੀਂ ਬਣਾਇਆ ਕਿਸੇ ਵੀ ਕਮੇਟੀ ਦਾ ਮੈਂਬਰ
Advertisement

ਰਾਜਸਥਾਨ ’ਚ ਚੋਣ ਪ੍ਰਚਾਰ ਦਾ ਜ਼ਿੰਮਾ ਸੰਭਾਲੇਗੀ ਵਸੁੰਧਰਾ: ਭਾਜਪਾ

ਜੈਪੁਰ, 17 ਅਗਸਤ
ਭਾਜਪਾ ਨੇ ਅੱਜ ਕਾਂਗਰਸ ਦੇ ਸਾਸ਼ਨ ਵਾਲੇ ਸੂਬੇ ਰਾਜਸਥਾਨ ਵਿੱਚ ਦੋ ਮੁੱਖ ਚੋਣ ਕਮੇਟੀਆਂ ਦਾ ਐਲਾਨ ਕੀਤਾ ਹੈ ਪਰ ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਨੂੰ ਕਿਸੇ ਵੀ ਕਮੇਟੀ ਦਾ ਮੈਂਬਰ ਨਹੀਂ ਬਣਾਇਆ ਗਿਆ। ਇਨ੍ਹਾਂ ਵਿੱਚ 21 ਮੈਂਬਰੀ ਚੋਣ ਮੈਨਜਮੈਂਟ ਕਮੇਟੀ ਦੀ ਅਗਵਾਈ ਮੱਧ ਪ੍ਰਦੇਸ਼ ਤੋਂ ਸਾਬਕਾ ਸੰਸਦ ਮੈਂਬਰ ਨਾਰਾਇਣ ਪੰਚਾਰੀਆ ਕਰਨਗੇ। ਕੇਂਦਰੀ ਮੰਤਰੀ ਅਰਜੁਨ ਰਾਮ ਮੇਘਵਾਲ ਚੋਣ ਮਨੋਰਥ ਪੱਤਰ (ਪ੍ਰਦੇਸ਼ ਸੰਕਲਪ ਪੱਤਰ) ਕਮੇਟੀ ਦੀ ਅਗਵਾਈ ਕਰਨਗੇ। ਇਸ ਕਮੇਟੀ ਵਿੱਚ 25 ਮੈਂਬਰ ਹਨ। ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਵੱਲੋਂ ਅਗਲੇ ਹਫ਼ਤਿਆਂ ਦੌਰਾਨ ਸੂਬੇ ’ਚ ਚੋਣ ਮੁਹਿੰਮ ਕਮੇਟੀ ਦਾ ਐਲਾਨ ਕਰਨ ਦੀ ਵੀ ਸੰਭਾਵਨਾ ਹੈ। ਇਸੇ ਦੌਰਾਨ ਚੋਣ ਕਮੇਟੀਆਂ ਵਿੱਚ ਵਸੁੰਧਰਾ ਰਾਜੇ ਨੂੰ ਸ਼ਾਮਲ ਨਾ ਕਰਨ ਸਬੰਧੀ ਸਵਾਲ ਦੇ ਜਵਾਬ ’ਚ ਭਾਜਪਾ ਦੇ ਸੂਬਾ ਇੰਚਾਰਜ ਅਰੁਣ ਸਿੰਘ ਨੇ ਕਿਹਾ ਕਿ ਉਹ (ਵਸੁੰਧਰਾ ਰਾਜੇ) ਚੋਣਾਂ ’ਚ ਮੁਹਿੰਮ ਚਲਾਉਣਗੇ। ਉਨ੍ਹਾਂ ਆਖਿਆ, ‘‘ਉਹ ਪਾਰਟੀ ਦੀ ਕੌਮੀ ਉਪ ਪ੍ਰਧਾਨ ਹਨ। ਉਨ੍ਹਾਂ ਦੀ ਪਾਰਟੀ ’ਚ ਅਹਿਮ ਭੂਮਿਕਾ ਹੈ। ਉਹ ਦੋ ਵਾਰ ਸੂਬੇ ਦੀ ਮੁੱਖ ਮੰਤਰੀ ਰਹਿ ਚੁੱਕੇ ਹਨ। ਉਹ ਚੋਣਾਂ ਵਿੱਚ ਮੁਹਿੰਮ ਚਲਾਉਣਗੇ। ਅਸੀਂ ਸਾਰੇ ਉਨ੍ਹਾਂ ਦਾ ਸਨਮਾਨ ਕਰਦੇ ਹਾਂ।’’ ਭਾਜਪਾ ਦੇ ਸੂਬਾ ਚੋਣ ਇੰਚਾਰਜ ਅਤੇ ਕੇਂਦਰੀ ਮੰਤਰੀ ਪ੍ਰਹਲਾਦ ਜੋਸ਼ੀ ਨੇ ਕਿਹਾ ਕਿ ਪਾਰਟੀ ਦੇ ਸੂਬਾਈ ਅਤੇ ਕੇਂਦਰੀ ਨੇਤਾ ਚੋਣਾਂ ਲਈ ਮੁਹਿੰਮ ਚਲਾਉਣਗੇ।
ਚੋਣ ਕਮੇਟੀਆਂ ਦਾ ਗਠਨ ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ. ਨੱਢਾ ਵੱਲੋਂ ਕੀਤਾ ਗਿਆ ਹੈ। ਕਮੇਟੀਆਂ ਦਾ ਐਲਾਨ ਭਾਜਪਾ ਦੇ ਸੂਬਾ ਪ੍ਰਧਾਨ ਸੀ.ਪੀ. ਜੋਸ਼ੀ ਅਤੇ ਅਰੁਣ ਸਿੰਘ ਨੇ ਇਥੇ ਪਾਰਟੀ ਦਰਤਰ ’ਚ ਕੀਤਾ। ਜੋਸ਼ੀ ਨੇ ਕਿਹਾ ਕਿ ਕੇਂਦਰੀ ਮੰਤਰੀ ਮੇਘਵਾਲ ਪਾਰਟੀ ਦੀ ‘‘ਪ੍ਰਦੇਸ਼ ਸੰਕਲਪ ਪੱਤਰ ਕਮੇਟੀ’’ ਦੇ ਕਨਵੀਨਰ ਹੋਣਗੇ। -ਪੀਟੀਆਈ

Advertisement

ਭਾਜਪਾ ਨੇ ਛੱਤੀਸਗੜ੍ਹ ਲਈ 21 ਤੇ ਮੱਧ ਪ੍ਰਦੇਸ਼ ਲਈ 39 ਉਮੀਦਵਾਰ ਐਲਾਨੇ

ਨਵੀਂ ਦਿੱਲੀ: ਭਾਜਪਾ ਨੇ ਛੱਤੀਸਗੜ੍ਹ ਅਤੇ ਮੱਧ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਕ੍ਰਮਵਾਰ ਆਪਣੇ 21 ਅਤੇ 39 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਹੈ। ਸੂਚੀ ਮੁਤਾਬਕ ਪਾਰਟੀ ਨੇ ਦੋਵਾਂ ਸੂਬਿਆਂ ’ਚ ਪੰਜ-ਪੰਜ ਮਹਿਲਾ ਉਮੀਦਵਾਰਾਂ ਨੂੰ ਟਿਕਟ ਦਿੱਤੀ ਹੈ। ਦੋਵਾਂ ਸੂੁਬਿਆਂ ਵਿੱਚ ਚੋਣਾਂ ਦਾ ਐਲਾਨ ਹਾਲੇ ਹੋਣਾ ਹੈ। ਭਾਜਪਾ ਨੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੂਪੇਸ਼ ਬਘੇਲ ਖਿਲਾਫ਼ ਸੰਸਦ ਮੈਂਬਰ ਵਿਜੈ ਬਘੇਲ ਨੂੰ ਪਾਟਨ ਹਲਕੇ ਤੋਂ ਮੈਦਾਨ ’ਚ ਉਤਾਰਿਆ ਹੈ। ਭਾਜਪਾ ਦੀ ਕੇਂਦਰੀ ਚੋਣ ਕਮੇਟੀ ਦੀ ਬੁੱਧਵਾਰ ਨੂੰ ਹੋਈ ਮੀਟਿੰਗ ’ਚ ਉਮੀਦਾਵਾਰਾਂ ਦੇ ਨਾਵਾਂ ਦਾ ਫ਼ੈਸਲਾ ਕੀਤਾ ਗਿਆ। ਪਾਰਟੀ ਵੱਲੋਂ ਜਾਰੀ ਸੂਚੀ ਮੁਤਾਬਕ ਹੋਰਨਾਂ ਸਣੇ ਛੱਤੀਸਗੜ੍ਹ ’ਚ ਵਿਜੈ ਬਘੇਲ ਨੂੰ ਪਾਟਨ, ਭੂਲਨ ਸਿੰਘ ਮਾਰਾਵੀ ਨੂੰ ਪ੍ਰੇਮਨਗਰ, ਲਕਸ਼ਮੀ ਰਜਵਾੜੇ ਨੂੰ ਭਟਗਾਓਂ ਤੋਂ, ਸ਼ੁਕੰਤਲਾ ਸਿੰਘ ਪੋਰਥੇ ਨੂੰ ਪ੍ਰਤਾਪਪੁਰ (ਐੱਸਟੀ), ਸਰਲਾ ਕੋਸਾਰੀਆ ਨੂੰ ਸਰਾਏਪਾਲੀ (ਐੱਸਸੀ), ਅਲਕਾ ਚੰਦਰਾਕਰ ਨੂੰ ਖੱਲਾਰੀ ਤੋ, ਗੀਤਾ ਘਾਸੀ ਸਾਹੂ ਨੂੰ ਖੁੱਜੀ ਤੋਂ ਅਤੇ ਮਨੀਰਾਮ ਕਸ਼ਯਪ ਨੂੰ ਬਸਤਰ (ਐੱਸਟੀ) ਤੋਂ ਉਮੀਦਵਾਰ ਬਣਾਇਆ ਗਿਆ ਹੈ। ਮੱਧ ਪ੍ਰਦੇਸ਼ ਲਈ ਐਲਾਨੇ ਉਮੀਦਵਾਰਾਂ ’ਚ ਸਰਲਾ ਵਿਜੇਂਦਰ ਰਾਵਤ, ਪ੍ਰਿਅੰਕਾ ਮੀਨ, ਲਲਿਤਾ ਯਾਦਵ, ਆਂਚਲ ਸੋਨਕਰ, ਨਿਰਮਲਾ ਭੂਰੀਆ, ਭਾਨੂ ਭੂੁਰੀਆ, ਅਲੋਕ ਸ਼ਰਮਾ ਤੇ ਧਰੁਵ ਨਾਰਾਇਣ ਸਿੰਘ ਦੇ ਨਾਮ ਸ਼ਾਮਲ ਹਨ। ਭਾਜਪਾ ਨੇ ਆਪਣੇ ਕੌਮੀ ਐੱਸਸੀ ਮੋਰਚਾ ਦੇ ਮੁਖੀ ਲਾਲ ਸਿੰਘ ਆਰੀਆ ਨੂੰ ਮੱਧ ਪ੍ਰਦੇਸ਼ ਦੇ ਗੋਹਦ ਹਲਕੇ ਤੋਂ ਉਮੀਦਵਾਰ ਬਣਾਇਆ ਹੈ। ਦੱਸਣਯੋਗ ਹੈ ਕਿ ਛੱਤੀਸਗੜ੍ਹ ਅਤੇ ਮੱਧ ਪ੍ਰਦੇਸ਼ ਤੋਂ ਇਲਾਵਾ ਰਾਜਸਥਾਨ, ਤਿਲੰਗਾਨਾ ਅਤੇ ਮਿਜ਼ੋਰਮ ’ਚ ਇਸ ਸਾਲ ’ਚ ਚੋਣਾਂ ਹੋਣੀਆਂ ਹਨ। ਉਕਤ ਸੂਬਿਆਂ ਵਿੱਚੋਂ ਸਿਰਫ ਮੱਧ ਪ੍ਰਦੇਸ਼ ਵਿੱਚ ਭਾਜਪਾ ਸੱਤਾ ਵਿੱਚ ਹੈ। -ਪੀਟੀਆਈ

Advertisement
Author Image

joginder kumar

View all posts

Advertisement
Advertisement
×