ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕਰਮਗੜ੍ਹ ਦੇ ਸਰਕਾਰੀ ਸਕੂਲ ਵਿੱਚ ਵਿਸ਼ਾਲ ਕੰਪਿਊਟਰ ਸਥਾਪਿਤ

09:35 AM Aug 05, 2024 IST
ਪਿੰਡ ਕਰਮਗੜ੍ਹ ਦੇ ਸਰਕਾਰੀ ਹਾਈ ਸਕੂਲ ਵਿੱਚ ਕੰਪਿਊਟਰ ਪਾਰਕ-ਕਮ-ਸਟੇਜ ’ਤੇ ਜਾਣਕਾਰੀ ਹਾਸਲ ਕਰਦੇ ਹੋਏ ਵਿਦਿਆਰਥੀ।

ਅਧਿਆਪਕਾਂ ਦਾ ਵਿਲੱਖਣ ਉਪਰਾਲਾ

ਇਕਬਾਲ ਸਿੰਘ ਸ਼ਾਂਤ
ਲੰਬੀ, 4 ਅਗਸਤ
ਪਿੰਡ ਕਰਮਗੜ੍ਹ ਦੇ ਸਰਕਾਰੀ ਹਾਈ ਸਕੂਲ ਵਿੱਚ ਪੰਜਾਬ ਦਾ ਪਹਿਲਾ ਅਤੇ ਨਿਵੇਕਲੀ ਕਿਸਮ ਦਾ ਕੰਪਿਊਟਰ ਪਾਰਕ-ਕਮ-ਸਟੇਜ ਬਣਾਇਆ ਗਿਆ ਹੈ ਜਿਸ ਜ਼ਰੀਏ ਵਿਦਿਆਰਥੀਆਂ ਨੂੰ ਕੰਪਿਊਟਰ ਦੀਆਂ ਕੀਜ਼ ਅਤੇ ਹੋਰ ਕੰਟਰੋਲ ਬਾਰੇ ਸੁਖਾਲੇ ਜਾਣਕਾਰੀ ਹਾਸਲ ਹੋ ਸਕੇਗੀ। ਦੂਰੋਂ ਵੇਖਣ ’ਤੇ ਇਹ ਸਟੇਜ ਲੈਪਟਾਪ ਦਾ ਭੁਲੇਖਾ ਪਾਉਂਦੀ ਹੈ। ਆਪਣੀ ਨਿਵੇਕਲੀ ਦਿੱਖ ਕਰਕੇ ਇਹ ਵਿਦਿਆਰਥੀਆਂ ਅਤੇ ਖੇਤਰ ਵਾਸੀਆਂ ਵਿੱਚ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਆਮ ਤੌਰ ’ਤੇ ਵੇਖਣ ਵਿੱਚ ਆਉਂਦਾ ਹੈ ਕਿ ਅਜੇ ਵੀ ਬਹੁਤੇ ਪੇਂਡੂ ਅਤੇ ਸ਼ਹਿਰੀ ਸਕੂਲਾਂ ਦੇ ਵਿਦਿਆਰਥੀ ਕੰਪਿਊਟਰ ਦੀ ਬੁਨਿਆਦੀ ਸਿੱਖਿਆ ਦੇ ਗਿਆਨ ਤੋਂ ਕਾਫੀ ਪਿਛਾਂਹ ਹਨ। ਇਸ ਨਿਵੇਕਲੇ ਕੰਪਿਊਟਰ ਕਾਰਨ ਇਸ ਸਰਕਾਰੀ ਹਾਈ ਸਕੂਲ ਨੂੰ ਵੱਖਰੀ ਪਛਾਣ ਮਿਲੀ ਹੈ। ਇਸ ਕੰਪਿਊਟਰ ਦੀ ਚੌੜਾਈ ਤੀਹ ਫੁੱਟ ਤੇ ਉਚਾਈ ਸੱਤ ਫੁੱਟ ਹੈ। ਜ਼ਿਕਰਯੋਗ ਹੈ ਕਿ ਸਕੂਲ ਇਮਾਰਤ ਦੇ ਨਵੀਨੀਕਰਨ ਦੌਰਾਨ ਇੱਕ ਵੱਖਰੀ ਕਿਸਮ ਦੇ ਆਧੁਨਿਕ ਸਟੇਜ ਬਣਾਉਣ ਦਾ ਫੈਸਲਾ ਹੋਇਆ ਸੀ। ਸਕੂਲ ਸਟਾਫ ਦੀ ਕੁਝ ਵੱਖਰਾ ਕਰਨ ਦੀ ਇੱਛਾ ਸ਼ਕਤੀ ਕਾਰਨ ਪਾਰਕ ਨੂੰ ਨਿਵੇਕਲੇ ਦਿੱਖ ਹਾਸਲ ਹੋ ਸਕੀ। ਸਕੂਲ ਦੀ ਪ੍ਰਬੰਧਕੀ ਕਮੇਟੀ ਨੇ ਸਟੇਜ-ਕਮ-ਕੰਪਿਊਟਰ ਪਾਰਕ ਦਾ ਉਦਘਾਟਨ ਕੀਤਾ। ਸਕੂਲ ਮੁੱਖ ਅਧਿਆਪਕਾ ਡਿੰਪਲ ਵਰਮਾ ਨੇ ਦੱਸਿਆ ਕਿ ਉਨ੍ਹਾਂ ਦਾ ਮਕਸਦ ਬੱਚਿਆਂ ਦਾ ਸਰਬਪੱਖੀ ਵਿਕਾਸ ਕਰਨਾ ਹੈ ਤਾਂ ਜੋ ਉਹ ਭਵਿੱਖ ਦੇ ਚੰਗੇ ਨਾਗਰਿਕ ਬਣ ਕੇ ਆਪਣੇ ਦੇਸ਼ ਅਤੇ ਸਮਾਜ ਦੀ ਸੇਵਾ ਕਰ ਸਕਣ। ਵਿਦਿਆਰਥੀ ਨਿਵੇਕਲੇ ਕੰਪਿਊਟਰ ਜ਼ਰੀਏ ਪੂਰੀ ਲਗਨ ਅਤੇ ਆਸਾਨੀ ਨਾਲ ਕੰਪਿਊਟਰ ਬਾਰੇ ਸਿੱਖਿਆ ਹਾਸਲ ਕਰ ਰਹੇ ਹਨ। ਉਨ੍ਹਾਂ ਆਖਿਆ ਕਿ ਇਹ ਉਪਰਾਲਾ ਅਧਿਆਪਕਾਂ ਨੇ ਆਪਣੀ ਪੱਧਰ ’ਤੇ ਕੀਤਾ ਹੈ।

Advertisement

Advertisement
Advertisement