ਫਿਲਮੀ ਸਫ਼ਰ ਦੀ ਸ਼ੁਰੂਆਤ ਕਰਨ ਜਾ ਰਹੀ ਹੈ ਵਰੁਣ ਦੀ ਭਤੀਜੀ ਅੰਜਨੀ ਧਵਨ
ਮੁੰਬਈ:
ਅਦਾਕਾਰ ਵਰੁਣ ਧਵਨ ਦੀ ਭਤੀਜੀ ਅੰਜਨੀ ਧਵਨ ਫਿਲਮ ‘ਬਿਨੀ ਐਂਡ ਫੈਮਿਲੀ’ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਜਾ ਰਹੀ ਹੈ। ਏਕਤਾ ਕਪੂਰ ਦੇ ਬਾਲਾਜੀ ਮੋਸ਼ਨ ਪਿਕਚਰਜ਼ ਨੇ ਇਸ ਸਬੰਧੀ ਇੱਕ ਪੋਸਟਰ ਸਾਂਝਾ ਕੀਤਾ ਹੈ ਜਿਸ ਵਿੱਚ ਫਿਲਮ ਦੀ ਰਿਲੀਜ਼ ਤਰੀਕ ਵੀ ਲਿਖੀ ਹੋਈ ਹੈ। ਇਸ ਵਿੱਚ ਅਦਾਕਾਰਾ ਆਮ ਜਿਹੇ ਕੱਪੜਿਆਂ ਵਿੱਚ ਨਜ਼ਰ ਆ ਰਹੀ ਹੈ ਅਤੇ ਉਸ ਨੇ ਆਪਣੇ ਕੰਨਾਂ ’ਤੇ ਹੈੱਡਫੋਨ ਲਗਾਏ ਹੋਏ ਹਨ। ਇਸ ਪੋਸਟਰ ਵਿੱਚ ਨਮਨ ਤ੍ਰਿਪਾਠੀ, ਪੰਕਜ ਕਪੂਰ, ਰਾਜੇਸ਼ ਕੁਮਾਰ, ਹਿਮਾਨੀ ਸ਼ਿਵਪੁਰੀ ਅਤੇ ਚਾਰੂ ਸ਼ੰਕਰ ਨਜ਼ਰ ਆ ਰਹੇ ਹਨ। ਇਸ ਪੋਸਟਰ ਨਾਲ ਕੈਪਸ਼ਨ ਵਿੱਚ ਲਿਖਿਆ ਹੈ ਕਿ ‘ਪੁਰਾਣੇ ਜ਼ਮਾਨੇ ਕੇ ਸੰਸਕਾਰ ਵਰਸਿਜ਼ ਆਜ ਕੇ ਮਾਡਰਨ ਵਿਚਾਰ! ਕੌਂਪਲੀਕੇਸ਼ਨਜ਼ ਸੇ ਭਰੀ ਫੈਮਿਲੀ ਹੈ ਬਿਨੀ ਕੀ, ਮਿਲੀਏ ਬਿਨੀ ਐਂਡ ਫੈਮਿਲੀ ਸੇ 30 ਅਗਸਤ ਕੋ ਅਪਨੇ ਨਜ਼ਦੀਕੀ ਸਿਨੇਮਾ ਘਰੋਂ ਮੇਂ।’ ਇਸ ਪੋਸਟਰ ਨੂੰ ਸਾਂਝਾ ਕਰਦਿਆਂ ਹੀ ਵੱਡੀ ਗਿਣਤੀ ਲੋਕਾਂ ਨੇ ਕਮੈਂਟ ਕੀਤੇ ਹਨ। ਇਸ ਫਿਲਮ ਵਿੱਚ ਤਿੰਨ ਪੀੜ੍ਹੀਆਂ ਦੀ ਕਹਾਣੀ ਦਿਖਾਈ ਗਈ ਹੈ। ਇਸ ਦੇ ਲੇਖਕ ਅਤੇ ਨਿਰਦੇਸ਼ਕ ਸੰਜੈ ਤ੍ਰਿਪਾਠੀ ਹਨ। -ਏਐੱਨਆਈ