ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

‘ਬਵਾਲ’ ਨੂੰ ਮਿਲੇ ਭਰਵੇਂ ਹੁੰਗਾਰੇ ਤੋਂ ਵਰੁਣ ਖੁਸ਼

07:46 AM Jul 23, 2023 IST

ਮੁੰਬਈ: ਅਦਾਕਾਰ ਵਰੁਣ ਧਵਨ ਨੇ ਉਸ ਦੀ ਹਾਲ ਹੀ ’ਚ ਰਿਲੀਜ਼ ਹੋਈ ਫਿਲਮ ‘ਬਵਾਲ’ ਨੂੰ ਮਿਲੇ ਭਰਵੇਂ ਹੁੰਗਾਰੇ ਲਈ ਦਰਸ਼ਕਾਂ ਦਾ ਸ਼ੁਕਰੀਆ ਅਦਾ ਕੀਤਾ ਹੈ। ਇਸ ਸਬੰਧੀ ਉਸ ਨੇ ਫਿਲਮ ‘ਬਵਾਲ’ ਦੀਆਂ ਕੁਝ ਤਸਵੀਰਾਂ ਇੰਸਟਾਗ੍ਰਾਮ ’ਤੇ ਸਾਂਝੀਆਂ ਕਰਦਿਆਂ ਕਿਹਾ, ‘‘ਅਜੂ ਭਈਆ ਨੇ ਮਾਹੌਲ ਬਣਾ ਦਿੱਤਾ। ਬਵਾਲ ਨੂੰ ਦਿਲ ’ਚ ਜਗ੍ਹਾ ਦੇਣ ਲਈ ਧੰਨਵਾਦ। ਮੈਨੂੰ ਆਪਣੀ ਫਿਲਮ ਲਈ ਕਦੇ ਇੰਨੇ ਫੋਨ ਨਹੀਂ ਆਏ। ਇਸ ਨੇ ਲੋਕਾਂ ਦੇ ਦਿਲਾਂ ’ਤੇ ਡੂੰਘੀ ਛਾਪ ਛੱਡੀ ਹੈ। ਅਜੂ ਅਤੇ ਉਸ ਦੇ ਪਰਿਵਾਰ ਨੂੰ ਦੇਖਣ ਲਈ ਤੁਹਾਡਾ ਧੰਨਵਾਦ।’’ਫਿਲਮ ਦਾ ਨਿਰਦੇਸ਼ਨ ‘ਦੰਗਲ’ ਅਤੇ ‘ਛਿਛੋਰੇ’ ਵਰਗੀਆਂ ਫਿਲਮਾਂ ਲਈ ਮਸ਼ਹੂਰ ਨਿਤੇਸ਼ ਤਿਵਾੜੀ ਨੇ ਕੀਤਾ ਹੈ। ਇਹ ਫਿਲਮ ਦੂਜੇ ਵਿਸ਼ਵ ਯੁੱਧ ਦੀ ਪਿੱਠਭੂਮੀ ’ਤੇ ਆਧਾਰਿਤ ਹੈ। ਇਸ ’ਚ ਵਰੁਣ ਨੇ ਇਤਿਹਾਸ ਦੇ ਅਧਿਆਪਕ ਦੀ ਭੂਮਿਕਾ ਅਦਾ ਕੀਤੀ ਹੈ, ਜੋ ਜਾਹਨਵੀ ਕਪੂਰ ਵੱਲੋਂ ਨਿਭਾਏ ਕਿਰਦਾਰ ਨੂੰ ਦੂਜੇ ਵਿਸ਼ਵ ਯੁੱਧ ਦੇ ਘਟਨਾ ਸਥਾਨਾਂ ਦਾ ਦੌਰਾ ਕਰਵਾਉਣ ਲਈ ਯੂਰਪ ਦੀ ਯਾਤਰਾ ’ਤੇ ਲੈ ਜਾਂਦਾ ਹੈ। ਇਸ ਦੀ ਸ਼ੂਟਿੰਗ ਪੈਰਿਸ, ਬਰਲਨਿ, ਪੋਲੈਂਡ, ਐਮਸਟਰਡਮ, ਕ੍ਰਾਕੋਅ ਸਮੇਤ ਲਖਨਊ ਅਤੇ ਭਾਰਤ ਦੇ ਦੋ ਹੋਰ ਸ਼ਹਿਰਾਂ ਵਿੱਚ ਕੀਤੀ ਗਈ ਸੀ। ਫਿਲਮ 21 ਜੁਲਾਈ ਨੂੰ ਓਟੀਟੀ ਮੰਚ ਐਮਾਜ਼ੋਨ ਪ੍ਰਾਈਮ ਵੀਡੀਓ ’ਤੇ 21 ਜੁਲਾਈ ਨੂੰ ਰਿਲੀਜ਼ ਹੋਈ ਹੈ। -ਏਐੱਨਆਈ

Advertisement

Advertisement