For the best experience, open
https://m.punjabitribuneonline.com
on your mobile browser.
Advertisement

ਫਿਲਮ ‘ਨੋ ਐਂਟਰੀ 2’ ਵਿੱਚ ਵਰੁਣ, ਦਿਲਜੀਤ ਤੇ ਅਰਜੁਨ ਕਪੂਰ ਇਕੱਠੇ ਨਜ਼ਰ ਆਉਣਗੇ

09:10 AM Mar 31, 2024 IST
ਫਿਲਮ ‘ਨੋ ਐਂਟਰੀ 2’ ਵਿੱਚ ਵਰੁਣ  ਦਿਲਜੀਤ ਤੇ ਅਰਜੁਨ ਕਪੂਰ ਇਕੱਠੇ ਨਜ਼ਰ ਆਉਣਗੇ
Advertisement

ਮੁੰਬਈ: ਬੌਲੀਵੁੱਡ ਅਦਾਕਾਰ ਵਰੁਣ ਧਵਨ, ਦਿਲਜੀਤ ਦੋਸਾਂਝ ਤੇ ਅਰਜੁਨ ਕਪੂਰ ਫਿਲਮ ‘ਨੋ ਐਂਟਰੀ 2’ ਵਿੱਚ ਇਕੱਠੇ ਦਿਖਾਈ ਦੇਣਗੇ। ਫ਼ਿਲਮ ਦੇ ਨਿਰਮਾਤਾ ਬੋਨੀ ਕਪੂਰ ਨੇ ਇਸ ਦੀ ਪੁਸ਼ਟੀ ਕੀਤੀ ਹੈ। ਜ਼ਿਕਰਯੋਗ ਹੈ ਕਿ ਸਾਲ 2005 ਵਿੱਚ ਬਣੀ ਫਿਲਮ ‘ਨੋ ਐਂਟਰੀ’ ਦਾ ਨਿਰਦੇਸ਼ਨ ਅਨੀਜ਼ ਬੈਜ਼ਮੀ ਨੇ ਕੀਤਾ ਸੀ ਜਿਸ ਵਿੱਚ ਸਲਮਾਨ ਖਾਨ, ਅਨਿਲ ਕਪੂਰ ਤੇ ਫਰਦੀਨ ਖਾਨ ਅਹਿਮ ਭੂਮਿਕਾਵਾਂ ਵਿੱਚ ਸਨ। ਬੋਨੀ ਕਪੂਰ ਨੇ ਦੱਸਿਆ ਕਿ ਨਵੀਂ ਫਿਲਮ ਵਿੱਚ ਪੁਰਾਣੇ ਸਿਤਾਰੇ ਨਜ਼ਰ ਨਹੀਂ ਆਉਣਗੇ ਅਤੇ ਫਿਲਹਾਲ ਫ਼ਿਲਮ ਦੀ ਟੀਮ ਇਸ ਪ੍ਰਾਜੈਕਟ ਲਈ 10 ਮਹਿਲਾ ਅਦਾਕਾਰਾਂ ਦੀ ਚੋਣ ਵਿੱਚ ਜੁਟੀ ਹੋਈ ਹੈ। ਖ਼ਬਰ ਏਜੰਸੀ ਨਾਲ ਗੱਲਬਾਤ ਕਰਦਿਆਂ ਬੋਨੀ ਕਪੂਰ ਨੇ ਕਿਹਾ, ‘‘ਪੁਰਾਣਾ ਅਧਿਆਏ ਖ਼ਤਮ ਹੋ ਚੁੱਕਾ ਹੈ। ਹੁਣ ਸਾਡੇ ਕੋਲ ਦਿਲਜੀਤ, ਵਰੁਣ ਤੇ ਅਰਜੁਨ ਹਨ। ਵਰੁਣ ਤੇ ਅਰਜੁਨ ਚੰਗੇ ਦੋਸਤ ਹਨ ਜਦਕਿ ਦਿਲਜੀਤ ਦੀ ਕਾਮੇਡੀ ਬਹੁਤ ਸ਼ਾਨਦਾਰ ਹੈ। ਇਸ ਲਈ ਮੈਨੂੰ ਇਹ ਇਕ ਚੰਗੀ ਤੇ ਦਿਲਚਸਪ ਜੁਗਲਬੰਦੀ ਜਾਪਦੀ ਹੈ।’’ ਉਸ ਨੇ ਕਿਹਾ ਕਿ ਪੁਰਸ਼ ਅਦਾਕਾਰ ਅਤੇ ਬੈਜ਼ਮੀ ਫਿਲਮ ਲਈ ਚੁਣੇ ਜਾ ਚੁੱਕੇ ਹਨ ਪਰ 10 ਮਹਿਲਾ ਅਦਾਕਾਰਾਂ ਦੀ ਚੋਣ ਕਰਨੀ ਬਾਕੀ ਹੈ। ਬੋਨੀ ਕਪੂਰ ਨੇ ਆਖਿਆ ਕਿ ਫਿਲਮ ‘ਨੋ ਐਂਟਰੀ 2’ ਦੀ ਦਸੰੰਬਰ ਮਹੀਨੇ ਤੱਕ ਸ਼ੂਟਿੰਗ ਹੋ ਜਾਵੇਗੀ। -ਪੀਟੀਆਈ

Advertisement

Advertisement
Author Image

sukhwinder singh

View all posts

Advertisement
Advertisement
×