ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਵਰੁਣ ਧਵਨ ਨੇ ਆਪਣਾ ਮਨਪਸੰਦ ਗੀਤ ਸਾਂਝਾ ਕੀਤਾ

07:45 AM Apr 16, 2024 IST

ਮੁੰਬਈ: ਬੌਲੀਵੁਡ ਅਦਾਕਾਰ ਵਰੁਣ ਧਵਨ ਨੇ ਆਪਣਾ ਮਨਪਸੰਦ ਗੀਤ ਸੋਸ਼ਲ ਮੀਡੀਆ ’ਤੇ ਸਾਂਝਾ ਕੀਤਾ ਹੈ। ਉਹ ਜਲਦੀ ਹੀ ਫ਼ਿਲਮ ‘ਬੇਬੀ ਜੌਹਨ’ ਵਿੱਚ ਨਜ਼ਰ ਆਵੇਗਾ। ਵਰੁਣ ਧਵਨ ਨੇ ਇੰਸਟਾਗ੍ਰਾਮ ’ਤੇ ਇਸ ਗੀਤ ’ਤੇ ਇੱਕ ਮੀਮ ਸਾਂਝਾ ਕੀਤਾ ਹੈ ਜਿਸ ਦੇ ਦੋ ਫਰੇਮ ਹਨ। ਸਕਰੀਨ ਦੇ ਉਪਰਲੇ ਹਿੱਸੇ ਵਿੱਚ ‘ਮੀ ਇਨ ਪਬਲਿਕ’ ਦਾ ਲੇਬਲ ਲੱਗਿਆ ਹੋਇਆ ਹੈ ਜਿਸ ਵਿੱਚ ‘ਅਮਰੀਕਨ ਸਾਈਕੋ’ ਦੀ ਇੱਕ ਤਸਵੀਰ ਦਿਖਾਈ ਜਾਂਦੀ ਹੈ, ਜਿਸ ਵਿੱਚ ਕ੍ਰਿਸਟੀਅਨ ਬੈਲੇ ਹੈੱਡਫੋਨ ਪਾਈਂ ਤੁਰਿਆ ਜਾਂਦਾ ਹੈ। ਸਕਰੀਨ ਦੇ ਹੇਠਲੇ ਹਿੱਸੇ ਵਿੱਚ ਸਲਮਾਨ ਖਾਨ ਫ਼ਿਲਮ ‘ਹੈਲੋ ਬ੍ਰਦਰ’ ਦੇ ਗੀਤ ‘ਚਾਂਦੀ ਕੀ ਡਾਲ ਪਰ’ ਦੇ ਦ੍ਰਿਸ਼ ਵਿੱਚ ਦਿਖਾਈ ਦੇ ਰਿਹਾ ਹੈ। ਇਸ ਗੀਤ ਨੂੰ ਸੁਪਰਸਟਾਰ ਸਲਮਾਨ ਖ਼ਾਨ ਨੇ ਜਨਮਅਸ਼ਟਮੀ ਮੌਕੇ ਗਾਇਆ ਹੈ। ਹੁਣੇ ਜਿਹੇ ਵਰੁਣ ਨੇ ਮੁੰਬਈ ਵਿੱਚ ਪੰਜਾਬੀ ਸੁਪਰਸਟਾਰ ਦਿਲਜੀਤ ਦੋਸਾਂਝ ਦੇ ਸੰਗੀਤ ਪ੍ਰੋਗਰਾਮ ਵਿੱਚ ਹਿੱਸਾ ਲਿਆ ਸੀ ਜਿੱਥੇ ਉਸ ਨੂੰ ਆਪਣੀ ਫ਼ਿਲਮ ‘ਭੇੜੀਆ’ ਦੀ ਸਹਿ ਅਦਾਕਾਰਾ ਕ੍ਰਿਤੀ ਸੈਨਨ ਨਾਲ ਨੱਚਦਿਆਂ ਦੇਖਿਆ ਗਿਆ ਸੀ। ਮੁੰਬਈ ਦੇ ਬਾਂਦਰਾ ਕੁਰਲਾ ਕੰਪਲੈਕਸ (ਬੀਕੇਸੀ) ਖੇਤਰ ਵਿੱਚ ਐੱਮਐੱਮਆਰਡੀਏ ਆਰ 2 ਮੈਦਾਨ ਵਿੱਚ ਹੋਏ ਸਮਾਗਮ ਵਿੱਚ ਅੰਗਦ ਬੇਦੀ, ਕਰਨ ਕੁੰਦਰਾ, ਤੇਜਸਵੀ ਪ੍ਰਕਾਸ਼, ਆਯੂਸ਼ਮਾਨ ਖੁਰਾਣਾ, ਤਾਪਸੀ ਪੰਨੂ, ਗਾਇਕਾ ਹਰਸ਼ਦੀਪ ਕੌਰ, ਤਮੰਨਾ ਭਾਟੀਆ, ਵਿਜੈ ਵਰਮਾ, ਰਾਜਕੁਮਾਰ ਰਾਓ, ਅਰਪਿਤਾ ਖ਼ਾਨ ਸ਼ਰਮਾ, ਸ਼ੂਰਾ ਖ਼ਾਨ, ਰਾਮ ਕਪੂਰ, ਗੌਤਮੀ ਕਪੂਰ, ਮੁਨੱਵਰ ਫਾਰੂਕੀ, ਅਵਨੀਤ ਕੌਰ ਅਤੇ ਬੌਨੀ ਕਪੂਰ ਵੀ ਸ਼ਾਮਲ ਹੋਏ। -ਆਈਏਐੱਨਐੱਸ

Advertisement

Advertisement
Advertisement