ਵਰੁਣ ਧਵਨ ਵੱਲੋਂ ਭਾਰਤੀ ਫੌਜ ਦੇ ਜਵਾਨਾਂ ਦਾ ਸਨਮਾਨ
06:22 AM Jan 16, 2025 IST
Advertisement
ਮੁੰਬਈ:
Advertisement
ਫਿਲਮ ‘ਬਾਰਡਰ-2’ ਦੀ ਤਿਆਰੀ ’ਚ ਜੁਟੇ ਬੌਲੀਵੁੱਡ ਅਦਾਕਾਰ ਵਰੁਣ ਧਵਨ ਵੱਲੋਂ ਫੌਜ ਦਿਵਸ ’ਤੇ ਭਾਰਤ ਦੇ ਅਸਲ ਨਾਇਕਾਂ ਦਾ ਸਨਮਾਨ ਕੀਤਾ ਗਿਆ। ਇੰਸਟਾਗ੍ਰਾਮ ’ਤੇ ਵਰੁਣ ਧਵਨ ਨੇ ਜਵਾਨਾਂ ਨਾਲ ਖਿੱਚੀਆਂ ਦੋ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਕ ਤਸਵੀਰ ਵਿੱਚ ‘ਬੇਬੀ ਜੋਹਨ’ ਦਾ ਸਟਾਰ ਭਾਰਤੀ ਫੌਜ ਦੇ ਜਵਾਨਾਂ ਨਾਲ ਪੋਜ਼ ਬਣਾ ਰਿਹਾ ਹੈ ਅਤੇ ਦੂਜੀ ਵਿੱਚ ਉਹ ਜਵਾਨਾਂ ਨਾਲ ਤੋਪ ਅੱਗੇ ਖੜ੍ਹਾ ਹੈ। ਕੈਪਸ਼ਨ ’ਚ ਅਦਾਕਾਰ ਨੇ ਲਿਖਿਆ, ‘‘ਆਰਮੀ ਡੇਅ ’ਤੇ ਭਾਰਤ ਦੇ ਅਸਲ ਨਾਇਕਾਂ ਦਾ ਸਨਮਾਨ ਤੇ ਉਨ੍ਹਾਂ ਨਾਲ ਹੋਣ ’ਤੇ ਮਾਣ ਹੈ।’’ ਭਾਰਤ ਵਿੱਚ ਹਰ ਸਾਲ 15 ਜਨਵਰੀ ਨੂੰ ਫੌਜ ਦਿਵਸ ਮਨਾਇਆ ਜਾਂਦਾ ਹੈ। ਇਸ ਦਿਨ ਦੇਸ਼ ਦੀ ਰਾਜਧਾਨੀ ਦਿੱਲੀ ਸਮੇਤ ਫੌਜ ਦੇ ਹੈੱਡਕੁਆਰਟਰਾਂ ’ਤੇ ਪਰੇਡ ਕੀਤੀ ਜਾਂਦੀ ਹੈ। ਜ਼ਿਕਰਯੋਗ ਹੈ ਕਿ ਅਦਾਕਾਰ ਵਰੁਣ ਧਵਨ ‘ਬਾਰਡਰ-2’ ਸਨੀ ਦਿਓਲ ਨਾਲ ਨਜ਼ਰ ਆਉਣਗੇ। ਇਸ ਫਿਲਮ ਵਿੱਚ ਦਿਲਜੀਤ ਦੋਸਾਂਝ ਤੇ ਅਹਾਨ ਸ਼ੈੱਟੀ ਵੀ ਹੈ। ਇਹ ਫ਼ਿਲਮ 1987 ਵਿੱਚ ਬਣੀ ਫਿਲਮ ‘ਬਾਰਡਰ’ ਦਾ ਅਗਲਾ ਭਾਗ ਹੈ। -ਆਈਏਐੱਨਐੱਸ
Advertisement
Advertisement