For the best experience, open
https://m.punjabitribuneonline.com
on your mobile browser.
Advertisement

ਅੰਬਾਲਾ ਸੀਟ ਤੋਂ ਕਾਂਗਰਸ ਦੇ ਵਰੁਣ ਚੌਧਰੀ ਜੇਤੂ

08:55 AM Jun 05, 2024 IST
ਅੰਬਾਲਾ ਸੀਟ ਤੋਂ ਕਾਂਗਰਸ ਦੇ ਵਰੁਣ ਚੌਧਰੀ ਜੇਤੂ
ਜਿੱਤ ਮਗਰੋਂ ਖ਼ੁਸ਼ੀ ਦੇ ਰੌਂਅ ਵਿੱਚ ਵਰੁਣ ਚੌਧਰੀ। -ਫੋਟੋ: ਪੰਜਾਬੀ ਟ੍ਰਿਬਿਊਨ
Advertisement

ਰਤਨ ਸਿੰਘ ਢਿੱਲੋਂ
ਅੰਬਾਲਾ, 4 ਜੂਨ
ਭਾਜਪਾ ਦਾ ਗੜ੍ਹ ਮੰਨੀ ਜਾਂਦੀ ਅੰਬਾਲਾ ਲੋਕ ਸਭਾ ਸੀਟ ਤੋਂ ਕਾਂਗਰਸ ਦੇ ਵਰੁਣ ਚੌਧਰੀ ਨੇ ਜਿੱਤ ਦਰਜ ਕੀਤੀ ਹੈ। ਉਹ ਸਾਰੇ 9 ਵਿਧਾਨ ਸਭਾ ਹਲਕਿਆਂ ਤੋਂ 6,62,592 ਵੋਟਾਂ ਲੈ ਕੇ ਆਪਣੇ ਵਿਰੋਧੀ ਭਾਜਪਾ ਦੀ ਉਮੀਦਵਾਰ ਬੰਤੋ ਕਟਾਰੀਆ ਤੋਂ 48,806 ਵੋਟਾਂ ਦੇ ਫ਼ਰਕ ਨਾਲ ਜਿੱਤ ਗਏ। ਬੰਤੋ ਕਟਾਰੀਆ ਨੂੰ 6,13,786 ਵੋਟਾਂ ਮਿਲੀਆਂ ਹਨ ਜਦੋਂਕਿ 6371 ਲੋਕਾਂ ਨੇ ਨੋਟਾ ਦਬਾਇਆ ਹੈ।ਸ੍ਰੀ ਚੌਧਰੀ ਤੇ ਭਾਜਪਾ ਦੀ ਬੰਤੋ ਕਟਾਰੀਆਂ ਤੋਂ ਬਿਨਾ ਬਾਕੀ 12 ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ ਹਨ ਜਦੋਂਕਿ 6 ਹਜ਼ਾਰ ਤੋਂ ਵੱਧ ਵੋਟਰਾਂ ਨੇ ਨੋਟਾ ਦੀ ਵਰਤੋਂ ਕੀਤੀ ਹੈ। ਵਰੁਣ ਅਕਤੂਬਰ 2019 ਤੋਂ ਅੰਬਾਲਾ ਜ਼ਿਲ੍ਹੇ ਦੇ ਵਿਧਾਨ ਸਭਾ ਹਲਕੇ ਮੁਲਾਣਾ ਤੋਂ ਵਿਧਾਇਕ ਹਨ ਤੇ ਕਾਂਗਰਸ ਦੇ ਸਾਬਕਾ ਸੂਬਾਈ ਪ੍ਰਧਾਨ ਤੇ ਸੂਬਾ ਸਰਕਾਰ ਵਿੱਚ ਮੰਤਰੀ ਰਹਿ ਚੁੱਕੇ ਚਾਰ ਵਾਰ ਵਿਧਾਇਕ ਰਹੇ ਫੂਲ ਚੰਦ ਮੁਲਾਣਾ ਦੇ ਪੁੱਤਰ ਹਨ। ਕਾਂਗਰਸ ਆਗੂ ਚਿਤਰਾ ਸਰਵਾਰਾ ਨੇ ਆਪਣੇ ਸਮਰਥਕਾਂ ਨਾਲ ਰੋਡ ਸ਼ੋਅ ਕੱਢਿਆ ਜਿਸ ਦਾ ਲੋਕਾਂ ਨੇ ਥਾਂ-ਥਾਂ ਸਵਾਗਤ ਕੀਤਾ।
ਇਸੇ ਦੌਰਾਨ ਵਰੁਣ ਨੇ ਸ਼ਾਮ ਨੂੰ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਤਾਂ ਪਹਿਲੇ ਦਿਨ ਤੋਂ ਹੀ ਕਹਿ ਰਹੇ ਹਨ ਕਿ ਇਹ ਚੋਣ ਉਹ ਨਹੀਂ ਬਲਕਿ ਅੰਬਾਲਾ ਲੋਕ ਸਭਾ ਹਲਕੇ ਦੀ ਜਨਤਾ ਲੜ ਰਹੀ ਹੈ। ਇਸ ਜਿੱਤ ਲਈ ਜਨਤਾ ਦੀ ਮਿਹਨਤ ਰੰਗ ਲਿਆਈ ਹੈ। ਉਨ੍ਹਾਂ ਲੋਕਾਂ ਦਾ ਧੰਨਵਾਦ ਕੀਤਾ।
ਸ਼ਹਿਰ ਵਾਸੀ ਹਾਈਕੋਰਟ ਦੇ ਐਡਵੋਕੇਟ ਅਤੇ ਚੋਣ ਵਿਸ਼ਲੇਸ਼ਕ ਹੇਮੰਤ ਕੁਮਾਰ ਨੇ ਦੱਸਿਆ ਕਿ 4 ਜੂਨ 2024 ਨੂੰ ਅੰਬਾਲਾ ਲੋਕ ਸਭਾ ਸੀਟ ਜਿੱਤ ਕੇ 44 ਸਾਲਾ ਵਰੁਣ ਚੌਧਰੀ ਨੇ ਕਰੀਬ 25 ਸਾਲ ਪਹਿਲਾਂ ਆਪਣੇ ਪਿਤਾ ਫੂਲ ਚੰਦ ਮੁਲਾਣਾ ਦੀ ਬੰਤੋ ਕਟਾਰੀਆ ਦੇ ਪਤੀ ਮਰਹੂਮ ਰਤਨ ਲਾਲ ਕਟਾਰੀਆ ਦੇ ਹੱਥੋਂ ਹੋਈ ਹਾਰ ਦਾ ਬਦਲਾ ਲਿਆ ਹੈ। ਉਨ੍ਹਾਂ ਦੱਸਿਆ ਕਿ ਸਤੰਬਰ-ਅਕਤੂਬਰ 1999 ਵਿੱਚ ਜਦੋਂ 13ਵੀਂ ਲੋਕ ਸਭਾ ਲਈ ਚੋਣਾਂ ਹੋਈਆਂ ਸਨ ਤਾਂ ਅੰਬਾਲਾ ਲੋਕ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਦੇ ਤੌਰ ’ਤੇ ਬੰਤੋ ਕਟਾਰੀਆ ਦੇ ਪਤੀ ਮਰਹੂਮ ਰਤਨ ਲਾਲ ਕਟਾਰੀਆ ਨੇ ਆਪਣੀ ਪਹਿਲੀ ਚੋਣ ਲੜੀ ਸੀ ਅਤੇ ਮੁਕਾਬਲੇ ਵਿੱਚ ਕਾਂਗਰਸ ਉਮੀਦਵਾਰ ਵਰੁਣ ਚੌਧਰੀ ਦੇ ਪਿਤਾ ਫੂਲ ਚੰਦ ਮੁਲਾਣਾ ਨੂੰ 1 ਲੱਖ 24 ਹਜ਼ਾਰ 478 ਵੋਟਾਂ ਦੇ ਫ਼ਰਕ ਨਾਲ ਹਰਾਇਆ ਸੀ। ਉਸ ਚੋਣ ਵਿਚ ਕਟਾਰੀਆ ਨੂੰ 3.57 ਲੱਖ ਤੇ ਮੁਲਾਣਾ ਨੂੰ 2.33 ਲੱਖ ਵੋਟ ਮਿਲੇ ਸਨ।

Advertisement

ਕਾਂਗਰਸੀ ਵਿਧਾਇਕ ਨੇ ਜਿੱਤ ਦੀ ਖ਼ੁਸ਼ੀ ’ਚ ਲੱਡੂ ਵੰਡੇ

ਪੰਚਕੂਲਾ (ਪੀਪੀ ਵਰਮਾ): ਅੰਬਾਲਾ ਲੋਕ ਸਭਾ ਹਲਕਾ ਜਿਸ ਵਿੱਚ ਪੰਚਕੂਲਾ, ਕਾਲਕਾ ਵਿਧਾਨ ਸਭਾ ਹਲਕੇ ਆਉਂਦੇ ਹਨ ਤੋਂ ਕਾਂਗਰਸੀ ਉਮੀਦਵਾਰ ਵਰੁਣ ਚੌਧਰੀ ਮੌਲਾਨਾ ਦੇ ਜੇਤੂ ਰਹਿਣ ’ਤੇ ਕਾਲਕਾ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਪ੍ਰਦੀਪ ਚੌਧਰੀ ਨੇ ਖ਼ੁਸ਼ੀ ਵਿੱਚ ਲੱਡੂ ਵੰਡੇ।

Advertisement
Author Image

joginder kumar

View all posts

Advertisement
Advertisement
×