ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਵਰੁਣ ਬੰਗੜ ਪਿੰਡ ਚੱਕ ਹਕੀਮ ਦੇ ਸਰਪੰਚ ਬਣੇ

08:58 AM Oct 17, 2024 IST

ਪੱਤਰ ਪ੍ਰੇਰਕ
ਫਗਵਾੜਾ, 16 ਅਕਤੂਬਰ
ਪਿੰਡ ਚੱਕ ਹਕੀਮ ਵਿੱਚ ‘ਆਪ’ ਆਗੂ ਵਰੁਣ ਬੰਗੜ ਨੇ ਸਰਪੰਚੀ ਦੀ ਚੋਣ ’ਚ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਹੈ। ਉਨ੍ਹਾਂ ਨੇ ਆਪਣੇ ਨੇੜਲੇ ਉਮੀਦਵਾਰ ਹਰਮੇਲ ਚੰਦ ਨੂੰ 166 ਵੋਟਾਂ ਨਾਲ ਹਰਾਇਆ। ਜਿੱਤ ਉਪਰੰਤ ਸਮਰਥਕਾਂ ਵੱਲੋਂ ਵਰੁਣ ਬੰਗੜ ਨੂੰ ਨੋਟਾਂ ਦੇ ਹਾਰ ਪਾ ਕੇ ਸਨਮਾਨਤ ਕੀਤਾ ਗਿਆ। ਇਸ ਮਗਰੋਂ ਨਵ ਨਿਯੁਕਤ ਸਰਪੰਚ ਵਰੁਣ ਬੰਗੜ ਚੱਕ ਹਕੀਮ ਨੇ ਓਪਨ ਗੱਡੀ ਵਿੱਚ ਰੋਡ ਸ਼ੋਅ ਕਰਕੇ ਵੋਟਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਭਰੋਸਾ ਦਿੱਤਾ ਕਿ ਮਾਡਲ ਗ੍ਰਾਮ ਵਜੋਂ ਸ਼ਹਿਰਾਂ ਵਰਗੀਆਂ ਸਹੂਲਤਾਂ ਮੁਹੱਈਆ ਕਰਵਾਉਣਾ ਉਨ੍ਹਾਂ ਦੀ ਪ੍ਰਾਥਮਿਕਤਾ ਰਹੇਗੀ। ਬੰਗੜ ਨੇ ਕਿਹਾ ਕਿ ਉਹ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਅਧੂਰੇ ਵਿਕਾਸ ਕਾਰਜਾਂ ਨੂੰ ਪਹਿਲ ਦੇ ਆਧਾਰ ’ਤੇ ਪੂਰਾ ਕਰਵਾਉਣਗੇ।

Advertisement

ਰਘਬੀਰ ਸੰਧੂ ਪਿੰਡ ਤਲਵੰਡੀ ਖੁੰਮਣ ਦੇ ਸਰਪੰਚ ਬਣੇ

ਜੈਂਤੀਪੁਰ (ਪੱਤਰ ਪ੍ਰੇਰਕ): ਇਲਾਕੇ ਦੇ ਸਮਾਜ ਸੇਵੀ ਰਘਬੀਰ ਸਿੰਘ ਸੰਧੂ ਪਿੰਡ ਤਲਵੰਡੀ ਖੁੰਮਣ ਦੇ ਸਰਪੰਚ ਬਣੇ। ਉਨ੍ਹਾਂ ਆਪਣੇ ਵਿਰੋਧੀ ਉਮੀਦਵਾਰ ਬਾਬਾ ਸੁਖਚੈਨ ਸਿੰਘ ਅਤੇ ਬੂਟਾ ਸਿੰਘ ਨੂੰ 323 ਵੋਟਾਂ ਦੇ ਵੱਡੇ ਫਰਕ ਨਾਲ ਹਰਾ ਕੇ ਸਰਪੰਚ ਦੀ ਚੋਣ ਜਿੱਤੀ। ਇਸ ਤਰ੍ਹਾਂ ਰਣਜੀਤ ਸਿੰਘ, ਗੁਰਲਾਲ ਸਿੰਘ, ਰਾਜਿੰਦਰ ਸਿੰਘ, ਬਾਬਾ ਸਰੂਪ ਸਿੰਘ, ਬਲਜੀਤ ਕੌਰ ਅਮਰੀਕ ਕੋਰ ਅਤੇ ਗੁਰਜੀਤ ਕੌਰ ਨੇ ਵੀ ਆਪਣੇ ਵਿਰੋਧੀ ਉਮੀਦਵਾਰਾਂ ਨੂੰ ਹਰਾ ਕੇ ਪੰਚ ਦੀ ਚੋਣ ਜਿੱਤੀ। ਇਸ ਮੌਕੇ ਸਾਬਕਾ ਸਰਪੰਚ ਦਲਜੀਤ ਸਿੰਘ ਅਤੇ ਪਿੰਡ ਦੇ ਪਤਵੰਤਿਆਂ ਨੇ ਸਰਪੰਚ ਰਘਬੀਰ ਸੰਧੂ ਅਤੇ ਪੰਚਾਇਤ ਮੈਂਬਰਾਂ ਨੂੰ ਸਿਰਪਾਓ ਦੇ ਕੇ ਸਨਮਾਨਿਤ ਕੀਤਾ।

Advertisement
Advertisement