ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਵੰਦੇ ਭਾਰਤ ਰੇਲ ’ਤੇ ਪਥਰਾਅ ਕਰਕੇ ਸ਼ੀਸ਼ੇ ਤੋੜੇ

07:54 AM Jun 13, 2024 IST
ਫਗਵਾੜਾ ਵਿਚ ਵੰਦੇ ਭਾਰਤ ਰੇਲ ਦਾ ਨੁਕਸਾਨਿਆ ਗਿਆ ਸ਼ੀਸ਼ਾ।

ਜਸਬੀਰ ਸਿੰਘ ਚਾਨਾ
ਫਗਵਾੜਾ, 12 ਜੂਨ
ਇੱਥੋਂ ਦਿੱਲੀ ਜਾ ਰਹੀ ਵੰਦੇ ਭਾਰਤ ਐਕਸਪ੍ਰੈੱਸ ਰੇਲ ਵਿੱਚ ਉਸ ਸਮੇਂ ਹਲਚਲ ਪੈਦਾ ਹੋ ਗਈ ਜਦੋਂ ਸਟੇਸ਼ਨ ਤੋਂ ਨਿਕਲਦਿਆਂ ਸਾਰ ਹੀ ਮੁਹੱਲਾ ਗੋਬਿੰਦਪੁਰਾ ਨੇੜੇ ਸੀ-3 ਕੋਚ ’ਤੇ ਕਿਸੇ ਨੇ ਅਚਾਨਕ ਪਥਰਾਅ ਕਰਕੇ ਸ਼ੀਸ਼ੇ ਤੋੜ ਦਿੱਤੇ। ਰੇਲ ਵਿੱਚ ਸਵਾਰ ਫਗਵਾੜਾ ਤੋਂ ਰਵਾਨਾ ਹੋਈ ਪੂਨਮ ਕਾਲੜਾ ਤੇ ਡੋਲੀ ਠੁਕਰਾਲ ਵਾਸੀ ਗੁੜਗਾਉਂ ਨੇ ਦੱਸਿਆ ਕਿ ਪਹਿਲਾਂ ਰੇਲ ਵਿੱਚ ਤਾਂ ਹਲਚਲ ਮੱਚ ਗਈ ਕਿ ਸ਼ਾਇਦ ਕਿਸੇ ਦੇ ਮੋਬਾਈਲ ਦੀ ਬੈਟਰੀ ਫ਼ਟੀ ਹੈ। ਇਸ ਸਬੰਧੀ ਜਦੋਂ ਰੇਲਵੇ ਸਟਾਫ਼ ਨੂੰ ਸੂਚਨਾ ਦਿੱਤੀ ਤਾਂ ਸਟਾਫ਼ ਵੀ ਇਕੱਠਾ ਹੋ ਗਿਆ। ਰੇਲ ਜਦੋਂ ਲੁਧਿਆਣਾ ਨੇੜੇ ਪੁੱਜੀ ਤਾਂ ਉੱਥੇ ਦੂਸਰੀ ਵਾਰ ਫ਼ਿਰ ਇਸੇ ਹੀ ਡੱਬੇ ਦੇ ਸ਼ੀਸ਼ੇ ’ਤੇ ਮੁੜ ਪਥਰਾਅ ਹੋਇਆ। ਇਸ ਦੌਰਾਨ ਲੁਧਿਆਣਾ ਪੁਲੀਸ ਨੇ ਵੀ ਜਾਂਚ ਕੀਤੀ ਦੱਸੀ ਜਾਂਦੀ ਹੈ। ਇਸ ਮਗਰੋਂ ਫਗਵਾੜਾ ਪੁਲੀਸ, ਆਰਪੀਐੱਫ਼ ਤੇ ਰੇਲਵੇ ਪੁਲੀਸ ਸਰਗਰਮ ਹੋ ਗਈ। ਸੂਚਨਾ ਮਿਲਦੇ ਸਾਰ ਡੀਐੱਸਪੀ ਜਸਪ੍ਰੀਤ ਸਿੰਘ ਦੀ ਅਗਵਾਈ ਹੇਠ ਟੀਮ ਮੌਲੀ ਫ਼ਾਟਕ ’ਤੇ ਪੁੱਜੀ ਜਿਥੇ ਰੇਲਵੇ ਲਾਈਨਾਂ ਅਤੇ ਆਲੇ-ਦੁਆਲੇ ਦਾ ਮੁਆਇਨਾ ਕੀਤਾ ਗਿਆ। ਡੀਐੱਸਪੀ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਮਾਮਲਾ ਰੇਲਵੇ ਪੁਲੀਸ ਨਾਲ ਸਬੰਧਤ ਹੈ ਜੇ ਇਨ੍ਹਾਂ ਨੂੰ ਸਾਡੀ ਜ਼ਰੂਰਤ ਹੋਵੇਗੀ ਤਾਂ ਉਹ ਪੂਰੀ ਸਰਗਰਮੀ ਨਾਲ ਅਜਿਹੀ ਘਟਨਾ ਕਰਨ ਵਾਲਿਆਂ ’ਤੇ ਕਾਰਵਾਈ ਕਰਨਗੇ।

Advertisement

Advertisement
Advertisement