Vande Bharat trial run: ਵੰਦੇ ਭਾਰਤ ਨੇ ਜੰਮੂ-ਕਸ਼ਮੀਰ ’ਚ world’s highest rail bridge ਤੋਂ ਅਜ਼ਮਾਇਸ਼ੀ ਸਫ਼ਰ ਪੂਰਾ ਕੀਤਾ
ਆਖ਼ਰ ਕਸ਼ਮੀਰ ਨੂੰ ਰੇਲ ਨਾਲ ਜੋੜਨ ਦਾ ਸੁਪਨਾ ਹੋਇਆ ਸਾਕਾਰ
ਸ੍ਰੀਨਗਰ, 25 ਜਨਵਰੀ
ਸਾਲਾਂ ਦੀ ਸਖ਼ਤ ਮਿਹਨਤ ਤੇ ਸਮਰਪਣ ਅਤੇ ਕੁਝ ਇੰਜੀਨੀਅਰਿੰਗ ਅਜੂਬਿਆਂ ਤੇ ਕਾਰਨਾਮਿਆਂ ਤੋਂ ਬਾਅਦ ਕਸ਼ਮੀਰ ਨੂੰ ਰੇਲ ਨਾਲ ਜੋੜਨ ਦਾ ਸੁਪਨਾ ਆਖ਼ਰ ਸ਼ਨਿੱਚਰਵਾਰ ਨੂੰ ਇੱਕ ਖ਼ਾਸ ਤੌਰ 'ਤੇ ਡਿਜ਼ਾਈਨ ਕੀਤੀ ਗਈ ‘ਵੰਦੇ ਭਾਰਤ ਐਕਸਪ੍ਰੈਸ’ (Vande Bharat Express) ਰੇਲ ਗੱਡੀ ਦੇ ਵਾਦੀ ’ਚ ਸ੍ਰੀਨਗਰ ਰੇਲਵੇ ਸਟੇਸ਼ਨ ਉਤੇ ਪਹੁੰਚਣ ਤੋਂ ਬਾਅਦ ਸਾਕਾਰ ਹੋ ਗਿਆ, ਜਿਸ ਦੀ ਅੱਜ ਅਜ਼ਮਾਇਸ਼ੀ ਯਾਤਰਾ ਮੁਕੰਮਲ ਕੀਤੀ ਗਈ।
ਰੇਲ ਗੱਡੀ ਆਪਣੀ ਪਹਿਲੀ ਅਜ਼ਮਾਇਸ਼ੀ ਯਾਤਰਾ 'ਤੇ ਜੰਮੂ ਦੇ ਕਟੜਾ ਤੋਂ ਸ਼ਹਿਰ ਦੇ ਬਾਹਰਵਾਰ ਨੌਗਾਮ ਖੇਤਰ ਵਿੱਚ ਸ੍ਰੀਨਗਰ ਸਟੇਸ਼ਨ 'ਤੇ ਪਹੁੰਚੀ। ਇਸ ਤੋਂ ਪਹਿਲਾਂ ਇਹ ਸ਼ੁੱਕਰਵਾਰ ਨੂੰ ਜੰਮੂ ਪਹੁੰਚੀ ਸੀ।
ਸੰਤਰੀ ਅਤੇ ਸਲੇਟੀ ਰੰਗ ਦੀ ਵੰਦੇ ਭਾਰਤ ਰੇਲ ਗੱਡੀ ਦੇ ਸਵੇਰੇ 11:30 ਵਜੇ ਸਟੇਸ਼ਨ 'ਤੇ ਪਹੁੰਚਣ 'ਤੇ ਭਾਰਤੀ ਰੇਲਵੇ ਲਈ ਨਾਅਰਿਆਂ ਅਤੇ ਪ੍ਰਸ਼ੰਸਾ ਦਾ ਹੜ੍ਹ ਆ ਗਿਆ। ਵੱਡੀ ਗਿਣਤੀ ਵਿੱਚ ਲੋਕ ਅਤੇ ਰੇਲ ਅਧਿਕਾਰੀ ਸਵੇਰ ਤੋਂ ਹੀ ਇਸ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਸਨ, ਜਿਨ੍ਹਾਂ ਵਿੱਚੋਂ ਬਹੁਤ ਸਾਰੇ ਫੁੱਲਾਂ ਦੇ ਹਾਰ ਲੈ ਕੇ ਰੇਲ ਗੱਡੀ ਵਿੱਚ ਸਵਾਰ ਲੋਕਾਂ ਦਾ ਸਵਾਗਤ ਕਰਨ ਲਈ ਪੁੱਜੇ ਹੋਏ ਸਨ।

ਇਸ ਦੌਰਾਨ ਰੇਲ ਗੱਡੀ ਸਭ ਤੋਂ ਦੁਨੀਆਂ ਦੇ ਸਭ ਤੋਂ ਉਤੇ ਚਨਾਬ ਪੁਲ ਤੇ ਇੰਜਨੀਅਰਿੰਗ ਦੇ ਨਮੂਨੇ ਅੰਜੀ ਖੱਡ ਪੁਲ (Anji Khad bridge) ਤੋਂ ਵੀ ਲੰਘੀ। ਅੰਜੀ ਖੱਡ ਪੁਲ ਇਸ ਪ੍ਰਾਜੈਕਟ ਦਾ ਇੱਕ ਅਹਿਮ ਹਿੱਸਾ ਹੈ ਅਤੇ ਇੱਕ ਇੰਜੀਨੀਅਰਿੰਗ ਅਜੂਬਾ ਹੈ, ਜਿਸ ਵਿੱਚ ਇੱਕ ਸਿੰਗਲ ਪਾਈਲੋਨ ਦਰਿਆ ਦੇ ਤਲ ਤੋਂ 33 ਮੀਟਰ ਉੱਪਰ ਉਚਾਈ ਵਾਲਾ ਹੈ।
ਪਾਈਲੋਨ, ਜਿਸਨੂੰ ਪੂਰਾ ਹੋਣ ਵਿੱਚ ਕਈ ਸਾਲ ਲੱਗੇ, ਹੁਣ ਆਪਣੀ ਨੀਂਹ ਦੇ ਪੱਧਰ ਤੋਂ 19 ਮੀਟਰ ਉੱਪਰ ਉੱਠਦਾ ਹੈ। 473.25 ਮੀਟਰ ਦੀ ਕੁੱਲ ਲੰਬਾਈ ਦੇ ਨਾਲ, ਅੰਜੀ ਖੱਡ ਪੁਲ ਦੁਨੀਆ ਦੇ ਦੋ ਸਭ ਤੋਂ ਉੱਚੇ ਰੇਲਵੇ ਪੁਲਾਂ ਵਿੱਚੋਂ ਇੱਕ ਹੈ, ਜਦੋਂਕਿ ਸਭ ਤੋਂ ਉਚਾ ਚਨਾਬ ਪੁਲ (Chenab bridge) ਹੈ, ਜੋ ਦਰਿਆ ਦੇ ਤਲ ਤੋਂ 359 ਮੀਟਰ ਉੱਚਾ ਹੈ। ਇਹ ਪੈਰਿਸ ਦੇ ਆਈਫਲ ਟਾਵਰ (Eiffel Tower in Paris) ਤੋਂ 35 ਮੀਟਰ ਉੱਚਾ ਹੈ। -ਪੀਟੀਆਈ