For the best experience, open
https://m.punjabitribuneonline.com
on your mobile browser.
Advertisement

ਵੰਦਨਾ ਭੱਲਾ ਦੀ ਏ.ਵੀ. ਰਾਮਾ ਰਾਓ ਪੁਰਸਕਾਰ ਲਈ ਚੋਣ

12:08 PM Sep 18, 2024 IST
ਵੰਦਨਾ ਭੱਲਾ ਦੀ ਏ ਵੀ  ਰਾਮਾ ਰਾਓ ਪੁਰਸਕਾਰ ਲਈ ਚੋਣ
Advertisement

ਮਨਮੋਹਨ ਸਿੰਘ ਢਿੱਲੋਂ
ਅੰਮ੍ਰਿਤਸਰ, 17 ਸਤੰਬਰ
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕੈਮਿਸਟਰੀ ਵਿਭਾਗ ਦੀ ਪ੍ਰੋ. ਵੰਦਨਾ ਭੱਲਾ ਨੂੰ ਕੈਮੀਕਲ ਰਿਸਰਚ ਸੁਸਾਇਟੀ ਆਫ ਇੰਡੀਆ (ਸੀਆਰਐੱਸਆਈ) ਬੰਗਲੂਰੂ ਵੱਲੋਂ ਸਾਲ 2025 ਲਈ ਏ.ਵੀ. ਰਾਮਾ ਰਾਓ ਪੁਰਸਕਾਰ ਦੇਣ ਦਾ ਐਲਾਨ ਕੀਤਾ ਗਿਆ ਹੈ। ਇਸ ਵਿੱਚ ਦੋ ਲੱਖ ਰੁਪਏ ਦਾ ਇਨਾਮ ਅਤੇ ਇੱਕ ਪ੍ਰਸ਼ੰਸਾ ਪੱਤਰ ਸ਼ਾਮਿਲ ਹੈ। ਇਹ ਪੁਰਸਕਾਰ ਭਾਰਤ ਵਿੱਚ ਕੰਮ ਕਰਨ ਵਾਲੀ ਉਸ ਮਹਿਲਾ ਵਿਗਿਆਨੀ ਨੂੰ ਦਿੱਤਾ ਜਾਂਦਾ ਹੈ, ਜਿਸ ਨੇ ਰਸਾਇਣ ਵਿਗਿਆਨ ਵਿੱਚ ਸ਼ਾਨਦਾਰ ਖੋਜ ਯੋਗਦਾਨ ਪਾਇਆ ਹੋਵੇ।
ਵਿਭਾਗ ਦੇ ਮੁਖੀ, ਡਾ. ਪਲਵਿੰਦਰ ਸਿੰਘ ਨੇ ਦੱਸਿਆ ਕਿ ਇਸ ਪੁਰਸਕਾਰ ਦੀ ਸਥਾਪਨਾ 2023 ਵਿੱਚ ਇੰਡੀਅਨ ਇੰਸਟੀਚਿਊਟ ਆਫ ਕੈਮੀਕਲ ਟੈਕਨਾਲੋਜੀ ਹੈਦਰਾਬਾਦ ਦੇ ਸਾਬਕਾ ਡਾਇਰੈਕਟਰ ਅਤੇ ਏ.ਵੀ. ਰਾਮਾ ਰਾਓ ਫਾਊਂਡੇਸ਼ਨ ਅਤੇ ਗਰੁੱਪ ਦੇ ਸੰਸਥਾਪਕ ਡਾ. ਏ.ਵੀ. ਰਾਮਾ ਰਾਓ ਵੱਲੋਂ ਕੀਤੀ ਗਈ ਸੀ। ਇਹ ਇਨਾਮ ਪ੍ਰੋ. ਵੰਦਨਾ ਭੱਲਾ ਨੂੰ ਆਈ.ਆਈ.ਟੀ. ਗਾਂਧੀਨਗਰ ਵਿੱਚ 3-5 ਜੁਲਾਈ, 2025 ਦੌਰਾਨ ਹੋਣ ਵਾਲੇ ਰਸਾਇਣ ਵਿਗਿਆਨ ‘ਤੇ 35ਵੇਂ ਰਾਸ਼ਟਰੀ ਸਿੰਪੋਜ਼ੀਅਮ ਦੌਰਾਨ ਦਿੱਤਾ ਜਾਵੇਗਾ। ਇਸ ਮੌਕੇ ਪ੍ਰੋ. ਵੰਦਨਾ ਭੱਲਾ ਇੱਕ ਪੁਰਸਕਾਰ ਭਾਸ਼ਣ ਦੇਣਗੇ।ਪ੍ਰੋ. ਭੱਲਾ ਦੇ 215 ਖੋਜ ਪੱਤਰ ਅੰਤਰਰਾਸ਼ਟਰੀ ਰਸਾਲਿਆਂ ਵਿੱਚ ਪ੍ਰਕਾਸ਼ਿਤ ਹੋਏ ਹਨ। ਉਸ ਦਾ ਐਚ-ਇੰਡੈਕਸ 57 ਹੈ ਅਤੇ ਆਈ 10-ਇੰਡੈਕਸ 172 ਹੈ। ਗੂਗਲ ਸਕਾਲਰ ਦੇ ਅਨੁਸਾਰ ਉਸਦੇ ਲਗਪਗ 10 ਹਜ਼ਾਰ ਹਵਾਲੇ ਹਨ। ਇਸ ਤੋਂ ਪਹਿਲਾਂ ਉਸਨੂੰ ਐਸਈਆਰਬੀ-ਪਾਵਰ ਫੈਲੋਸ਼ਿਪ, ਆਈਐਨਐਸਏ ਅਧਿਆਪਕ ਅਵਾਰਡ 2020, ਰਾਜੀਬ ਗੋਇਲ ਐਵਾਰਡ ਸਣੇ ਹੋਰ ਐਵਾਰਡਾਂ ਨਾਲ ਸਨਮਾਨਿਤ ਕੀਤਾ ਜਾ ਚੁੱਕਿਆ ਹੈ।

Advertisement

Advertisement
Advertisement
Author Image

Advertisement