ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਕੂਲ ਵਿੱਚ ਸਾਮਾਨ ਦੀ ਭੰਨ-ਤੋੜ

05:51 AM Nov 24, 2024 IST

ਪੱਤਰ ਪ੍ਰੇਰਕ
ਘਨੌਲੀ, 23 ਨਵੰਬਰ
ਸਥਾਨਕ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਘਨੌਲੀ ਵਿੱਚ ਸ਼ਰਾਰਤੀ ਅਨਸਰ ਕਈ ਦਿਨਾਂ ਤੋਂ ਵੱਡੇ ਪੱਧਰ ’ਤੇ ਭੰਨ-ਤੋੜ ਕਰ ਰਹੇ ਹਨ। ਅੱਜ ਪਿੰਡ ਘਨੌਲੀ ਦੇ ਸਰਪੰਚ ਕੁਲਦੀਪ ਸਿੰਘ ਤੇ ਪੰਚਾਂ ਨਰਿੰਦਰ ਸਿੰਘ ਰਾਜੂ ਤੇ ਸੰਦੀਪ ਕੁਮਾਰ ਨੇ ਸਕੂਲ ਦੀਆਂ ਖਿੜਕੀਆਂ ਦੇ ਭੰਨੇ ਹੋਏ ਦਰਵਾਜ਼ੇ ਦਿਖਾਉਂਦਿਆਂ ਦੱਸਿਆ ਕਿ ਪ੍ਰਬੰਧਕਾਂ ਨੇ ਇਸ ਨੁਕਸਾਨ ਬਾਰੇ ਅੱਜ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ‌ਹੈ। ਸਕੂਲ ਵਿੱਚ ਛੁੱਟੀ ਹੋਣ ’ਤੇ ਅਣਪਛਾਤੇ ਲਗਾਤਾਰ ਭੰਨ-ਤੋੜ ਕਰ ਰਹੇ ਹਨ ਪਰ ਉਨ੍ਹਾਂ ਬਾਰੇ ਪਤਾ ਨਹੀਂ ਲੱਗ ਰਿਹਾ। ਅਣਪਛਾਤਿਆਂ ਨੇ ਸਕੂਲ ਦੀਆਂ ਖਿੜਕੀਆਂ ਦੇ ਸ਼ੀਸ਼ੇ, ਪਖਾਨਿਆਂ ਦੀਆਂ ਟੂਟੀਆਂ ਤੋਂ ਇਲਾਵਾ ਬਾਹਰੀ ਕੈਮਰੇ ਤੋੜ ਦਿੱਤੇ ਹਨ। ਸਰਪੰਚ ਕੁਲਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਪੁਲੀਸ ਨੂੰ ਸੂਚਿਤ ਕਰ ਦਿੱਤਾ ਹੈ। ਚੌਕੀ ਇੰਚਾਰਜ ਸਮਰਜੀਤ ਸਿੰਘ ਨੇ ਕਿਹਾ ਕਿ ਮੌਕਾ ਦੇਖ ਕੇ ਸ਼ਰਾਰਤੀ ਤੱਤਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

Advertisement

Advertisement