For the best experience, open
https://m.punjabitribuneonline.com
on your mobile browser.
Advertisement

ਫਾਸਟਵੇਅ ਦਫਤਰ ਦੀ ਭੰਨ-ਤੋੜ; ‘ਆਪ’ ਕਾਰਕੁਨ ਉੱਤੇ ਕੇਸ ਦਰਜ

08:43 AM Mar 27, 2024 IST
ਫਾਸਟਵੇਅ ਦਫਤਰ ਦੀ ਭੰਨ ਤੋੜ  ‘ਆਪ’ ਕਾਰਕੁਨ ਉੱਤੇ ਕੇਸ ਦਰਜ
Advertisement

ਖੇਤਰੀ ਪ੍ਰਤੀਨਿਧ
ਪਟਿਆਲਾ, 26 ਮਾਰਚ
ਕੇਬਲ ਨੈਟਵਰਕ ਨੂੰ ਲੈ ਕੇ ਦੋ ਧਿਰਾਂ ’ਚ ਚੱਲ ਰਹੀ ਕਸ਼ਮਕਸ਼ ਤਹਿਤ ‘ਆਪ’ ਕਾਰਕੁਨ ਗੋਲਡੀ ਲਾਦੇਨ ਸਮੇਤ ਉਸ ਦੇ ਕੁਝ ਸਾਥੀਆਂ ਖਿਲਾਫ਼ ਪੁਲੀਸ ਵੱਲੋਂ ਫਾਸਟਵੇਅ ਕੇਬਲ ਨੈੱਟਵਰਕ ਪ੍ਰ੍ਰਾਈਵੇਟ ਲਿਮਟਿਡ ਦੇ ਦਫਤਰ ਵਿਚਲੇ ਸਾਮਾਨ ਦੀ ਤੋੜ-ਭੰਨ ਕਰਨ ਦੇ ਦੋੋਸ਼ਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਸ ਫਰਮ ਦੇ ਡਾਇਰੈਕਟਰ ਵਿਕਾਸ ਪੁਰੀ ਦਾ ਕਹਿਣਾ ਹੈ ਕਿ ਉਨ੍ਹਾਂ ਨਾਲ ਅਜਿਹੀ ਵਧੀਕੀ ਸੱਤਾਧਾਰੀ ਧਿਰ ਦੀ ਸ਼ਹਿ ’ਤੇ ਕੀਤੀ ਜਾ ਰਹੀ ਹੈ।
ਥਾਣਾ ਅਰਬਨ ਅਸਟੇਟ ਵਿੱਚ ਇਹ ਕੇਸ ਇਸ ਫਰਮ ਦੇ ਡਾਇਰੈਕਟਰ ਵਿਕਾਸ ਪੁਰੀ ਦੀ ਸ਼ਿਕਾਇਤ ਦੇ ਆਧਾਰ ’ਤੇ ਦਰਜ ਕੀਤਾ ਗਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ‘ਆਪ’ ਨਾਲ ਸਬੰਧਤ ਯਾਦਵਿੰਦਰ ਸਿੰਘ ਸੰਧੂ ਉਰਫ਼ ਗੋਲਡੀ ਲਾਦੇਨ ਅਤੇ ਸਾਥੀਆਂ ਨੇ ਫਾਸਟਵੇਅ ਕੇਬਲ ਨੈੱਟਵਰਕ ਦੇ ਸਥਾਨਕ ਸ਼ਹਿਰ ਵਿਚਲੇ ਗੁਰੂ ਨਾਨਕ ਨਗਰ ਵਿਚਲੇ ਦਫਤਰ ਦੇ ਸ਼ਟਰ ਤੋੜ ਕੇ ਇਸ ਦਫਤਰ ਦੇ ਅੰਦਰ ਪਏ ਸਾਮਾਨ ਦੀ ਤੋੜਭੰਨ ਕੀਤੀ ਹੈ।

Advertisement

ਫਰਮ ਬਾਰੇ ਦੋਸ਼ ਨਕਾਰੇ

ਭਾਵੇਂ ਗੋਲਡੀ ਲਾਦੇਨ ਨਾਲ ਸਿੱਧੇ ਤੌਰ ’ਤੇ ਤਾਂ ਗੱਲ ਨਹੀਂ ਹੋ ਸਕੀ, ਪਰ ਉਸ ਦੇ ਇੱਕ ਨਜ਼ਦੀਕੀ ਦਾ ਕਹਿਣਾ ਸੀ ਕਿ ਅਸਲ ਫਾਸਟਵੇਅ ਨੈੱਟਵਰਕ ’ਤੇ ਆਧਾਰਤ ਫਰਮ ਕਾਫ਼ੀ ਸਮੇਂ ਤੋਂ ਮਾਰਕੀਟ ’ਚ ਇਕੱਲੀ ਹੋਣ ਕਰ ਕੇ ਬਣੇ ਦਬਦਬੇ ਤਹਿਤ ਲੋਕਾਂ ਤੋਂ ਮਨਮਰਜ਼ੀ ਦੇ ਬਿੱਲ ਵਸੂਲੇ ਜਾਂਦੇ ਰਹੇ ਹਨ ਤੇ ਉਨ੍ਹਾਂ ਨੂੰ ਸਰਵਿਸ ਵੀ ਵਧੀਆ ਨਹੀਂ ਦਿੱਤੀ ਜਾਂਦੀ ਪਰ ਹੁਣ ਮਾਰਕੀਟ ’ਚ ਇੱਕ ਹੋਰ ਫਰਮ ਦੇ ਆ ਜਾਣ ਕਾਰਨ ਲੋਕ ਖੁਦ ਹੀ ਇਸ ਨਵੀਂ ਫਰਮ ਦੇ ਨਾਲ ਜੁੜਨਾ ਲੋਚਦੇ ਹਨ। ਉਨ੍ਹਾਂ ਹੋਰ ਕਿਹਾ ਕਿ ਫਾਸਟਵੇਅ ’ਚ ਜ਼ਿਆਦਾਤਰ ਅਕਾਲੀ ਦਲ ਨਾਲ਼ ਸਬੰਧਤ ਵਿਅਕਤੀ ਹੀ ਜੁੜੇ ਹੋਏ ਹਨ ਜਿਸ ਕਰਕੇ ਵੀ ਉਹ ‘ਆਪ’ ਨੂੰ ਬਦਨਾਮ ਕਰ ਰਹੇ ਹਨ।

Advertisement
Author Image

joginder kumar

View all posts

Advertisement
Advertisement
×