ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

‘ਆਓ ਰੁੱਖ ਲਗਾਈਏ, ਧਰਤੀ ਮਾਂ ਨੂੰ ਬਚਾਈਏ’ ਤਹਿਤ ਵਣ ਮਹਾਉਤਸਵ ਮਨਾਇਆ

09:57 AM Jul 13, 2024 IST
ਸੰਗਰੂਰ ਪੁਲੀਸ ਲਾਈਨ ’ਚ ਬੂਟਾ ਲਾਉਂਦੇ ਹੋਏ ਐੱਸਐੱਸਪੀ ਸਰਤਾਜ ਸਿੰਘ ਚਾਹਲ। -ਫੋਟੋ: ਲਾਲੀ

ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 12 ਜੁਲਾਈ
‘ਆਓ ਰੁੱਖ ਲਗਾਈਏ, ਧਰਤੀ ਮਾਂ ਨੂੰ ਬਚਾਈਏ’ ਮੁਹਿੰਮ ਤਹਿਤ ਅੱਜ ਸਥਾਨਕ ਪੁਲੀਸ ਲਾਈਨ ਵਿਖੇ ਜ਼ਿਲ੍ਹਾ ਪੁਲੀਸ ਵੱਲੋਂ ਬੂਟੇ ਲਗਾ ਕੇ ਵਣ ਮਹਾਂਉਤਸਵ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਜ਼ਿਲ੍ਹਾ ਪੁਲੀਸ ਮੁਖੀ ਸਰਤਾਜ ਸਿੰਘ ਚਾਹਲ ਵੱਲੋਂ ਬੂਟਾ ਲਗਾਇਆ ਅਤੇ ਜ਼ਿਲ੍ਹਾ ਪੁਲੀਸ ਦੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਚੌਗਿਰਦੇ ਨੂੰ ਹਰਿਆਵਲ ਭਰਪੂਰ ਬਣਾਉਣ ਦਾ ਸੱਦਾ ਦਿੱਤਾ। ਜ਼ਿਲ੍ਹਾ ਪੁਲੀਸ ਮੁਖੀ ਸ੍ਰੀ ਸਰਤਾਜ ਨੇ ਦੱਸਿਆ ਕਿ ਡਾਇਰੈਕਟਰ ਜਨਰਲ ਪੁਲੀਸ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਪੁਲੀਸ ਵੱਲੋਂ ਪੁਲੀਸ ਲਾਈਨ ਅਤੇ ਵੱਖ-ਵੱਖ ਪੁਲੀਸ ਥਾਣਿਆਂ ਵਿਚ ਲਗਪਗ 1100 ਬੂਟੇ ਲਗਾਏ ਗਏ ਹਨ ਅਤੇ ਪੁਲੀਸ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਇਨ੍ਹਾਂ ਦੀ ਸਾਂਭ-ਸੰਭਾਲ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।

Advertisement

ਰੋਟਰੀ ਕਲੱਬ ਸੁਨਾਮ ਵੱਲੋਂ ‘ਰੁੱਖ ਲਗਾਓ’ ਮੁਹਿੰਮ ਸ਼ੁਰੂ

ਸੁਨਾਮ ਊਧਮ ਸਿੰਘ ਵਾਲਾ (ਨਿੱਜੀ ਪੱਤਰ ਪ੍ਰੇਰਕ): ਰੋਟਰੀ ਕਲੱਬ ਸੁਨਾਮ ਵੱਲੋਂ ਪ੍ਰਧਾਨ ਦਵਿੰਦਰ ਪਾਲ ਸਿੰਘ ਰਿੰਪੀ ਦੀ ਅਗਵਾਈ ਹੇਠ ਰੁੱਖ ਲਗਾਉਣ ਦੀ ਮੁਹਿੰਮ ਦਾ ਆਗਾਜ਼ ਤਹਿਸੀਲ ਸੁਨਾਮ ਦੇ ਕੰਪਲੈਕਸ ਤੋਂ ਕੀਤਾ ਗਿਆ। ਇਸ ਵਿੱਚ ਐੱਸਡੀਐੱਮ ਸੁਨਾਮ ਪ੍ਰਮੋਦ ਸਿੰਗਲਾ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ ਅਤੇ ਰੁੱਖ ਲਗਾ ਕੇ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਮੌਕੇ ਰੋਟਰੀ ਜ਼ਿਲ੍ਹਾ ਗਵਰਨਰ ਘਨਸ਼ਾਮ ਕਾਂਸਲ ਨੇ ਵਿਚਾਰ ਰੱਖੇ। ਇਸ ਮੌਕੇ ਖਜ਼ਾਨਚੀ ਰਾਜਨ ਸਿੰਗਲਾ, ਸੈਕਟਰੀ ਹਨਿਸ ਸਿਗਲਾ, ਸੁਮਿਤ ਬੰਦਲਿਸ਼, ਵਿਕਰਮ ਗਰਗ ਵਿੱਕੀ ਆਦਿ ਮਜੂਦ ਸੀ।

ਪੁਲੀਸ ਅਧਿਕਾਰੀਆਂ ਨੇ ਥਾਣਿਆਂ ਵਿੱਚ ਬੂਟੇ ਲਾਏ

ਲਹਿਰਾਗਾਗਾ (-ਪੱਤਰ ਪ੍ਰੇਰਕ ): ਡੀਐੱਸਪੀ ਦੀਪਕ ਰਾਏ ਦੀ ਅਗਵਾਈ ਵਿੱਚ ਇੱਥੇ ਡੀਐੱਸਪੀ ਦਫ਼ਤਰ ਅਤੇ ਥਾਣਾ ਸਦਰ ਲਹਿਰਾਗਾਗਾ ਸਮੇਤ ਚੌਕੀ ਸਿਟੀ ਲਹਿਰਾਗਾਗਾ ਅਤੇ ਜ਼ੈਲ ਪੋਸਟ ਚੋਟੀਆਂ ਵਿਖੇ 150 ਬੂਟੇ ਲਗਾਏ ਗਏ। ਇੱਥੇ ਸੀਆਈਡੀ ਦਫ਼ਤਰ, ਰੇਲਵੇ ਸਟੇਸ਼ਨ ਦੇ ਪਾਰਕ ਅਤੇ ਸੁਵਿਧਾ ਕੇਂਦਰ ਵਿਚ ਵੀ ਬੂਟੇ ਲਾਏ ਗਏ। ਇਸ ਮੌਕੇ ਥਾਣੇਦਾਰ ਕੁਲਦੀਪ ਸਿੰਘ। ਥਾਣੇਦਾਰ ਰਾਜ ਸਿੰਘ ਕੋਟੜਾ, ਥਾਣੇਦਾਰ ਦਰਸ਼ਨ ਸਿੰਘ, ਥਾਣੇਦਾਰ ਜਗਮਿੰਦਰ ਸਿੰਘ ਆਦਿ ਮੌਜੂਦ ਸਨ। ਇਸ ਮੌਕੇ ਪੌਦਿਆਂ ਦੀ ਸਾਂਭ-ਸੰਭਾਲ ਲਈ ਅਧਿਕਾਰੀਆਂ ਦੀ ਡਿਊਟੀ ਲਾਈ ਗਈ।

Advertisement

Advertisement
Advertisement