ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕਰਨਾਟਕ ਦੇ ਹਾਵੇਰੀ ਜ਼ਿਲ੍ਹੇ ਵਿੱਚ ਵੈਨ ਦੀ ਟਰੱਕ ਨਾਲ ਟੱਕਰ, 13 ਹਲਾਕ

01:45 PM Jun 28, 2024 IST

ਹਾਵੇਰੀ (ਕਰਨਾਟਕ), 28 ਜੂਨ
ਕਰਨਾਟਕ ਦੇ ਹਾਵੇਰੀ ਵਿੱਚ ਬਿਆਦਗੀ ਤਹਿਸੀਲ ਦੇ ਗੁੰਡੇਨਹੱਲੀ ਚੌਕ ’ਤੇ ਅੱਜ ਤੜਕੇ ਇਕ ਵੈਨ ਦੇ ਇਕ ਟਰੱਕ ਨਾਲ ਕਥਿਤ ਤੌਰ ’ਤੇ ਟਕਰਾ ਜਾਣ ਕਾਰਨ ਦੋ ਬੱਚਿਆਂ ਸਣੇ 13 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਚਾਰ ਹੋਰ ਜ਼ਖ਼ਮੀ ਹੋ ਗਏ। ਪੁਲੀਸ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਇਸ ਹਾਦਸੇ ਵਿੱਚ ਮਾਰੇ ਗੲ ਦੋਵੇਂ ਬੱਚੇ ਚਾਰ ਤੇ ਛੇ ਸਾਲ ਦੇ ਸਨ। ਪੁਲੀਸ ਮੁਤਾਬਕ, ਇਹ ਹਾਦਸੇ ਤੜਕੇ ਕਰੀਬ 3.45 ਵਜੋ ਉਦੋਂ ਵਾਪਰਿਆ ਜਦੋਂ ਵੈਨ ਹਾਵੇਰੀ ਜ਼ਿਲ੍ਹੇ ਦੇ ਬਿਆਦਗੀ ’ਚ ਕੌਮੀ ਰਾਜਮਾਰਗ ਨੰਬਰ-48 ’ਤੇ ਸੜਕ ਕੰਢੇ ਖੜ੍ਹੇ ਇਕ ਟਰੱਕ ਨਾਲ ਟਕਰਾ ਗਈ। ਵੈਨ ’ਚ ਕੁੱਲ 17 ਲੋਕ ਸਵਾਰ ਸਨ। ਇਨ੍ਹਾਂ ਵਿੱਚੋਂ 11 ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਦੋ ਹੋਰਾਂ ਨੂੰ ਹਸਪਤਾਲ ਵਿੱਚ ਮ੍ਰਿਤਕ ਐਲਾਨ ਦਿੱਤਾ ਗਿਆ।
ਉੱਧਰ, ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਸੜਕ ਹਾਦਸੇ ’ਚ ਮਰਨ ਵਾਲੇ ਲੋਕਾਂ ਦੀ ਮੌਤ ’ਤੇ ਦੁੱਖ ਜ਼ਾਹਿਰ ਕੀਤਾ ਅਤੇ ਜ਼ਖ਼ਮੀਆਂ ਦੇ ਜਲਦੀ ਤੰਦਰੁਸਤ ਹੋਣ ਦੀ ਪ੍ਰਾਰਥਨਾ ਕੀਤੀ। -ਪੀਟੀਆਈ

Advertisement

Advertisement
Advertisement