ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬੰਦ ਪਏ ਘਰ ’ਚੋਂ ਕੀਮਤੀ ਸਾਮਾਨ ਚੋਰੀ

06:53 AM Jul 05, 2024 IST

ਪੱਤਰ ਪ੍ਰੇਰਕ
ਕਾਲਾਂਵਾਲੀ, 4 ਜੁਲਾਈ
ਇੱਥੋਂ ਦੇ ਵਾਰਡ 14 ਵਿੱਚ ਇੱਕ ਬੰਦ ਪਏ ਘਰ ਵਿੱਚੋਂ ਕੀਮਤੀ ਸਾਮਾਨ ਚੋਰੀ ਹੋ ਗਿਆ ਹੈ। ਚੋਰਾਂ ਨੇ ਤਿੰਨ ਦਿਨਾਂ ਵਿੱਚ ਦੋ ਵਾਰ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਕਾਲਾਂਵਾਲੀ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮਾਲਕ ਸੇਵਾਮੁਕਤ ਅਧਿਆਪਕ ਗੁਰਤੇਜ ਸਿੰਘ ਨੇ ਦੱਸਿਆ ਕਿ ਉਹ ਹੁਣ ਜੰਟਾ ਸਿੰਘ ਪਟਵਾਰੀ ਵਾਲੀ ਗਲੀ ਵਿੱਚ ਰਹਿੰਦਾ ਹੈ ਅਤੇ ਉਸ ਦਾ ਡਾਕਟਰ ਨੰਦਨਪੁਰੀ ਵਾਲੀ ਗਲੀ ਵਿੱਚ ਪੁਰਾਣਾ ਮਕਾਨ ਹੈ ਜੋ ਕਿ ਬੰਦ ਪਿਆ ਹੈ। ਉਸ ਦੀ ਪਤਨੀ ਅਮਰਜੀਤ ਕੌਰ ਹਰ ਰੋਜ਼ ਘਰ ਦੀ ਦੇਖਭਾਲ ਕਰਦੀ ਹੈ। 30 ਜੂਨ ਨੂੰ ਜਦੋਂ ਉਸ ਦੀ ਪਤਨੀ ਉਕਤ ਪੁਰਾਣਾ ਘਰ ਦੇਖਣ ਗਈ ਤਾਂ ਉਸ ਨੇ ਦੇਖਿਆ ਕਿ ਘਰ ਵਿੱਚੋਂ ਪਾਣੀ ਦੀ ਮੋਟਰ ਅਤੇ ਪਾਣੀ ਦੀਆਂ ਪਾਈਪਾਂ ਗਾਇਬ ਸਨ। ਬੀਤੇ ਦਿਨ ਫਿਰ ਜਦੋਂ ਉਹ ਦੁਬਾਰਾ ਘਰ ਦੀ ਦੇਖਰੇਖ ਕਰਨ ਗਈ ਤਾਂ ਚੋਰਾਂ ਨੇ ਘਰ ’ਚੋਂ ਬਿਜਲੀ ਦਾ ਸਟੈਪਲਰ, ਵਾਸ਼ ਬੇਸਿਨ ਅਤੇ ਹੋਰ ਕੀਮਤੀ ਸਾਮਾਨ ਚੋਰੀ ਕਰ ਲਿਆ।

Advertisement

Advertisement