For the best experience, open
https://m.punjabitribuneonline.com
on your mobile browser.
Advertisement

ਵਾਲਮੀਕਿ ਪ੍ਰਗਟ ਦਿਵਸ: ਅੱਜ ਅੰਮ੍ਰਿਤਸਰ ਪੁੱਜੇਗੀ ਸ਼ੋਭਾ ਯਾਤਰਾ

06:42 AM Oct 05, 2024 IST
ਵਾਲਮੀਕਿ ਪ੍ਰਗਟ ਦਿਵਸ  ਅੱਜ ਅੰਮ੍ਰਿਤਸਰ ਪੁੱਜੇਗੀ ਸ਼ੋਭਾ ਯਾਤਰਾ
Advertisement

ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 4 ਅਕਤੂਬਰ
ਭਗਵਾਨ ਵਾਲਮੀਕਿ ਦਾ ਪ੍ਰਗਟ ਦਿਵਸ 17 ਅਕਤੂਬਰ ਨੂੰ ਸ੍ਰੀ ਵਾਲਮੀਕਿ ਤੀਰਥ ਵਿਖੇ ਮਨਾਇਆ ਜਾ ਰਿਹਾ ਹੈ। ਇਸ ਸਬੰਧ ਵਿੱਚ ਪੰਜ ਅਕਤੂਬਰ ਤੋਂ ਵੱਖ-ਵੱਖ ਸੂਬਿਆਂ ਅਤੇ ਹੋਰ ਥਾਵਾਂ ਤੋਂ ਸ਼ੋਭਾ ਯਾਤਰਾ ਪਹੁੰਚਣੀਆਂ ਸ਼ੁਰੂ ਹੋ ਜਾਣਗੀਆਂ। ਇਸ ਸਬੰਧ ਵਿੱਚ ਅੱਜ ਡਿਪਟੀ ਕਮਿਸ਼ਨਰ ਸ਼ਾਕਸ਼ੀ ਸਾਹਨੀ ਨੇ ਵਾਲਮੀਕਿ ਸਮਾਜ ਦੀਆਂ ਜਥੇਬੰਦੀਆਂ ਨਾਲ ਮੀਟਿੰਗ ਕੀਤੀ। ਉਨ੍ਹਾਂ ਦੱਸਿਆ ਕਿ ਪੰਜ ਅਕਤੂਬਰ ਨੂੰ ਹਿਮਾਚਲ ਪ੍ਰਦੇਸ਼ ਤੋਂ, 11 ਨੂੰ ਜਲੰਧਰ ਤੋਂ ਅਤੇ 16 ਨੂੰ ਨਕੋਦਰ ਤੋਂ ਸੰਗਤ ਇੱਥੇ ਪਹੁੰਚੇਗੀ। ਡੀਸੀ ਨੇ ਪ੍ਰਬੰਧਾਂ ਦਾ ਜਾਇਜ਼ਾ ਲੈਂਦੇ ਹੋਏ ਦੱਸਿਆ ਕਿ ਇਸ ਸਮਾਗਮ ਨੂੰ ਮਨਾਉਣ ਲਈ ਵੱਖ-ਵੱਖ ਕਮੇਟੀਆਂ ਬਣਾ ਦਿੱਤੀਆਂ ਗਈਆਂ ਹਨ। ਉਨ੍ਹਾਂ ਸਬੰਧਤ ਅਧਿਕਾਰੀ ਨੂੰ ਹਦਾਇਤ ਕਰਦਿਆਂ ਕਿਹਾ ਕਿ ਮੇਲੇ ਵਿੱਚ ਸ਼ਰਧਾਲੂਆਂ ਦੀ ਸੁਰੱਖਿਆ ਲਈ ਕੰਟਰੋਲ ਰੂਮ, ਮੈਡੀਕਲ ਸਹੂਲਤਾਂ ਤੇ ਪਾਣੀ ਆਦ ਦਾ ਪ੍ਰਬੰਧ ਕੀਤਾ ਜਾਵੇ।

Advertisement

Advertisement
Advertisement
Author Image

sukhwinder singh

View all posts

Advertisement