For the best experience, open
https://m.punjabitribuneonline.com
on your mobile browser.
Advertisement

ਵਾਲੀਆਂ ਝਪਟਣ ਵਾਲਾ ਕਾਬੂ

08:36 AM Apr 12, 2024 IST
ਵਾਲੀਆਂ ਝਪਟਣ ਵਾਲਾ ਕਾਬੂ
Advertisement

ਖੇਤਰੀ ਪ੍ਰਤੀਨਿਧ
ਪਟਿਆਲਾ, 11 ਅਪਰੈਲ
ਇੱਥੋਂ ਦੀ ਰੋਜ਼ ਕਲੋਨੀ ਵਿੱਚ ਤੁਰਨ ਫਿਰਨ ਤੋਂ ਅਸਮਰੱਥ ਹੋਣ ਕਾਰਨ ਕੁਰਸੀ ਡਾਹ ਕੇ ਗੇਟ ਮੂਹਰੇ ਬੈਠੀ ਮਹਿਲਾ ਦੀਆਂ ਵਾਲੀਆਂ ਝਪਟ ਕੇ ਲਿਜਾਣ ਵਾਲ਼ੇ ਵਿਅਕਤੀ ਨੂੰ ਕੋਤਵਾਲੀ ਦੀ ਪੁਲੀਸ ਨੇ 24 ਘੰਟਿਆਂ ’ਚ ਕਾਬੂ ਕਰ ਲਿਆ ਹੈ। ਕੋਤਵਾਲ ਇੰਸਪੈਕਟਰ ਹਰਜਿੰਦਰ ਸਿੰਘ ਢਿੱਲੋਂ ਤੇ ਟੀਮ ਵੱਲੋਂ ਕਾਬੂ ਕੀਤੇ ਗਏ ਇਸ ਮੁਲਜ਼ਮ ਦੀ ਪਛਾਣ ਪਰਮਿੰਦਰ ਸਿੰਘ ਉਰਫ਼ ਬਿੰਦਰ ਵਾਸੀ ਪਿੰਡ ਬੁਰੜ ਥਾਣਾ ਪਾਤੜਾਂ ਵਜੋਂ ਹੋਈ ਹੈ।
ਡੀਐੱਸਪੀ ਸਿਟੀ 1 ਸੰਜੀਵ ਸਿੰਗਲਾ ਨੇ ਦੱਸਿਆ ਕਿ ਫੂਲਨ ਦੇਵੀ ਨਾਮ ਦੀ ਮਹਿਲਾ ਤੁਰਨ ਫਿਰਨ ਤੋਂ ਅਸਮਰੱਥ ਹੈ ਜਿਸ ਕਰਕੇ ਉਹ ਆਪਣੇ ਘਰ ਦੇ ਬਾਹਰ ਹੀ ਕੁਰਸੀ ਡਾਹ ਕੇ ਬੈਠੀ ਰਹਿੰਦੀ ਹੈ। ਕੱਲ੍ਹ ਵੀ ਜਦੋਂ ਉਹ ਗੇਟ ਨੇੜੇ ਬੈਠੀ ਸੀ ਤਾਂ ਇੱਕ ਅਣਪਛਾਤੇ ਨੌਜਵਾਨ ਨੇ ਉਸ ਦੀਆਂ ਸੋਨੇ ਦੀਆਂ ਵਾਲੀਆਂ ਝਪਟ ਲਈਆਂ। ਇਸ ਦੌਰਾਨ ਉਸ ਦੇ ਕੰਨਾਂ ਵਿੱਚੋਂ ਖੂਨ ਵੀ ਵਹਿਣ ਲੱਗ ਗਿਆ ਸੀ। ਤਹਿਕੀਕਾਤ ਦੇ ਦੌਰਾਨ ਇੰਸਪੈਕਟਰ ਹਰਜਿੰਦਰ ਸਿੰਘ ਢਿੱਲੋਂ ਤੇ ਟੀਮ ਨੇ ਇਸ ਮੁਲਜ਼ਮ ਨੂੰ ਕਾਬੂ ਕਰ ਲਿਆ ਹੈ।

Advertisement

Advertisement
Author Image

Advertisement
Advertisement
×