For the best experience, open
https://m.punjabitribuneonline.com
on your mobile browser.
Advertisement

ਵਾਜਪਾਈ ਨੇ ਹਮੇਸ਼ਾ ਜੰਮੂ ਕਸ਼ਮੀਰ ਦੇ ਹਾਲਾਤ ਸੁਧਾਰਨ ਦੀ ਕੋਸ਼ਿਸ਼ ਕੀਤੀ: ਅਬਦੁੱਲਾ

07:26 AM Nov 06, 2024 IST
ਵਾਜਪਾਈ ਨੇ ਹਮੇਸ਼ਾ ਜੰਮੂ ਕਸ਼ਮੀਰ ਦੇ ਹਾਲਾਤ ਸੁਧਾਰਨ ਦੀ ਕੋਸ਼ਿਸ਼ ਕੀਤੀ  ਅਬਦੁੱਲਾ
ਵਿਧਾਨ ਸਭਾ ਸੈਸ਼ਨ ਦੌਰਾਨ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਉਮਰ ਅਬਦੁੱਲਾ ਤੇ (ਸੱਜੇ) ਸਦਨ ’ਚ ਮੌਜੂਦ ਉਨ੍ਹਾਂ ਦੇ ਪੁੱਤਰ ਜ਼ਮੀਰ ਤੇ ਜ਼ਹੀਰ ਅਬਦੁੱਲਾ। -ਫੋਟੋਆਂ: ਪੀਟੀਆਈ/ ਏਐੱਨਆਈ
Advertisement

ਸ੍ਰੀਨਗਰ, 5 ਨਵੰਬਰ
ਮੁੱਖ ਮੰਤਰੀ ਉਮਰ ਅਬਦੁੱਲਾ ਨੇ ਅੱਜ ਕਿਹਾ ਕਿ ਜੇ ਕੇਂਦਰ ’ਚ ਸੱਤਾਧਾਰੀ ਭਾਜਪਾ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਸੋਚ ਅਪਣਾਉਂਦੀ ਤਾਂ ਜੰਮੂ ਕਸ਼ਮੀਰ ਦੇ ਇਹ ਹਾਲਾਤ ਨਾ ਹੁੰਦੇ। ਜੰਮੂ ਕਸ਼ਮੀਰ ਵਿਧਾਨ ਸਭਾ ਵਿੱਚ ਸ਼ਰਧਾਂਜਲੀ ਸਭਾ ਦੌਰਾਨ ਅਬਦੁੱਲਾ ਨੇ ਸਾਬਕਾ ਪ੍ਰਧਾਨ ਮੰਤਰੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵਾਜਪਾਈ ਨੇ ਹਮੇਸ਼ਾ ਜੰਮੂ ਕਸ਼ਮੀਰ ਦੇ ਹਾਲਾਤ ਸੁਧਾਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ ਜਦੋਂ ਉਹ 1999 ਵਿੱਚ ਪਹਿਲੀ ਦਿੱਲੀ-ਲਾਹੌਰ ਬੱਸ ਰਾਹੀਂ ਪਾਕਿਸਤਾਨ ਗਏ ਸਨ ਤਾਂ ਉਨ੍ਹਾਂ ਮੀਨਾਰ-ਏ-ਪਾਕਿਸਤਾਨ ਦਾ ਦੌਰਾ ਕੀਤਾ, ਜੋ ਸੌਖਾ ਨਹੀਂ ਸੀ।
ਅਬਦੁੱਲਾ ਨੇ ਕਿਹਾ, ‘ਫਿਰ ਉਹ ਸਰਹੱਦ ’ਤੇ ਖੜ੍ਹੇ ਹੋਏ ਅਤੇ ਕਿਹਾ ਕਿ ਅਸੀਂ ਦੋਸਤ ਬਦਲ ਸਕਦੇ ਹਾਂ ਪਰ ਗੁਆਂਢੀ ਨਹੀਂ। ਵਾਜਪਾਈ ਨੇ ਕਿਹਾ ਸੀ ਕਿ ਗੱਲਬਾਤ ਹੀ ਇੱਕੋ-ਇੱਕ ਰਸਤਾ ਹੈ। ਉਨ੍ਹਾਂ ਕਈ ਅਸਫਲਤਾਵਾਂ ਦੇ ਬਾਵਜੂਦ ਵਾਰ-ਵਾਰ ਦੋਸਤੀ ਦਾ ਹੱਥ ਵਧਾਇਆ।’ ਉਨ੍ਹਾਂ ਕਿਹਾ, ‘ਮੈਂ ਉਨ੍ਹਾਂ (ਵਾਜਪਾਈ) ਨੂੰ ਜਾਣਦਾ ਹਾਂ ਅਤੇ ਉਨ੍ਹਾਂ ਦੇ ਮੰਤਰੀ ਮੰਡਲ ’ਚ ਉਨ੍ਹਾਂ ਨਾਲ ਕੰਮ ਵੀ ਕੀਤਾ ਹੈ। ਜਦੋਂ ਅਸੀਂ ਵਾਜਪਾਈ ਨੂੰ ਯਾਦ ਕਰਦੇ ਹਾਂ ਤਾਂ ਅਸੀਂ ਉਨ੍ਹਾਂ ਨੂੰ ਜੰਮੂ ਕਸ਼ਮੀਰ ਦੇ ਸੰਦਰਭ ਵਿੱਚ ਯਾਦ ਕਰਦੇ ਹਾਂ।
ਇਸੇ ਤਰ੍ਹਾਂ ਉਨ੍ਹਾਂ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ, ਸਾਬਕਾ ਲੋਕ ਸਭਾ ਸਪੀਕਰ ਸੋਮਨਾਥ ਚੈਟਰਜੀ ਅਤੇ ਉਨ੍ਹਾਂ ਦੇ ਸਾਬਕਾ ਸਹਿਯੋਗੀ ਤੇ ਭਾਜਪਾ ਆਗੂ ਦੇਵੇਂਦਰ ਸਿੰਘ ਰਾਣਾ ਸਮੇਤ ਹੋਰਨਾਂ ਨੂੰ ਵੀ ਸ਼ਰਧਾਂਜਲੀ ਦਿੱਤੀ। -ਪੀਟੀਆਈ

Advertisement

ਉਮਰ ਦੇ ਪੁੱਤਰਾਂ ਨੇ ਪਹਿਲੀ ਵਾਰ ਵਿਧਾਨ ਸਭਾ ਦੀ ਕਾਰਵਾਈ ਦੇਖੀ

ਸ੍ਰੀਨਗਰ: ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਦੇ ਪੁੱਤਰ ਜ਼ਹੀਰ ਅਤੇ ਜ਼ਮੀਰ ਨੇ ਅੱਜ ਪਹਿਲੀ ਵਾਰ ਵਿਧਾਨ ਸਭਾ ਦੀ ਕਾਰਵਾਈ ਦੇਖੀ। ਜ਼ਹੀਰ ਅਤੇ ਜ਼ਮੀਰ ਦੋਵੇਂ ਪੇਸ਼ੇ ਤੋਂ ਵਕੀਲ ਹਨ। ਉਹ ਮੁੱਖ ਮੰਤਰੀ ਦੇ ਸਲਾਹਕਾਰ ਨਾਸਿਰ ਅਸਲਮ ਵਾਨੀ ਦੇ ਕੋਲ ਬੈਠੇ ਸਨ। ਜ਼ਹੀਰ ਤੇ ਜ਼ਮੀਰ ਦੋਵਾਂ ਨੇ ਆਪਣੇ ਪਰਿਵਾਰਕ ਗੜ੍ਹ ਗੰਦਰਬਲ ਵਿੱਚ ਵਿਧਾਨ ਸਭਾ ਚੋਣ ਮੁਹਿੰਮ ਵਿੱਚ ਸਰਗਰਮੀ ਨਾਲ ਹਿੱਸਾ ਲਿਆ ਸੀ। -ਪੀਟੀਆਈ

Advertisement

Advertisement
Author Image

sukhwinder singh

View all posts

Advertisement