ਪਸ਼ੂ ਪਾਲਣ ਵਿਭਾਗ ਵੱਲੋਂ ਭੇਡਾਂ ਤੇ ਬੱਕਰੀਆਂ ਦਾ ਟੀਕਾਕਰਨ
08:25 AM Jun 04, 2024 IST
ਪੱਤਰ ਪ੍ਰੇਰਕ
ਰਤੀਆ, 3 ਜੂਨ
ਸਰਕਾਰੀ ਪਸ਼ੂ ਹਸਪਤਾਲ ਰਤੀਆ ਅਧੀਨ ਸਰਕਾਰੀ ਪਸ਼ੂ ਡਿਸਪੈਂਸਰੀ, ਗਊਸ਼ਾਲਾ ਰਤੀਆ, ਕਮਾਨਾ, ਬਾੜਾ, ਮਹਿਮੜਾ ਅਤੇ ਭੂੰਦੜਵਾਸ ਅਧੀਨ ਆਉਂਦੇ ਪਿੰਡਾਂ ਵਿੱਚ ਪਸ਼ੂ ਪਾਲਣ ਵਿਭਾਗ ਦੇ ਵੈਟਰਨਰੀ ਡਾਕਟਰ ਸੁਨੀਲ ਬਿਸ਼ਨੋਈ ਦੀ ਅਗਵਾਈ ਹੇਠ ਵੀਐੱਲਡੀ ਰਣਵੀਰ ਸਿੰਘ, ਕੁਲਦੀਪ ਸਿੰਘ, ਮੋਹਸਿਨ ਖਾਨ, ਸ਼ਰਵਣ, ਨਵੀਨ ਅਤੇ ਵਿਕਾਸ ਨੇ ਆਪਣੇ ਚੌਥਾ ਦਰਜਾ ਕਰਮਚਾਰੀਆਂ ਅਤੇ ਭੇਡ ਬੱਕਰੀ ਪਾਲਕਾਂ ਦੇ ਸਹਿਯੋਗ ਨਾਲ ਭੇਡਾਂ, ਬੱਕਰੀਆਂ ਦੇ ਟੀਕੇ ਲਗਾਏ। ਇਹ ਟੀਕੇ ਮਾਤਾ ਰੋਗ ਅਤੇ ਬਰਸਾਤ ਦੀਆਂ ਬਿਮਾਰੀਆਂ ਤੋਂ ਬਚਣ ਲਈ ਲਾਏ ਗਏ। ਬਰਸਾਤੀ ਮੌਸਮ ਤੋਂ ਪਹਿਲਾਂ ਭੇਡਾਂ ਅਤੇ ਬੱਕਰੀਆਂ ਲਈ ਟੀਕਾਕਰਨ ਬਹੁਤ ਜ਼ਰੂਰੀ ਹੈ। ਡਾ. ਸੁਨੀਲ ਬਿਸ਼ਨੋਈ ਨੇ ਆਮ ਨਾਗਰਿਕਾਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਆਪਣੇ ਨੇੜੇ ਰਹਿੰਦੇ ਭੇਡ ਬੱਕਰੀ ਪਾਲਕਾਂ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ ਜਾਵੇ।
Advertisement
Advertisement