For the best experience, open
https://m.punjabitribuneonline.com
on your mobile browser.
Advertisement

ਲੰਪੀ ਸਕਿਨ ਤੋਂ ਬਚਾਅ ਲਈ ਪਸ਼ੂਆਂ ਦਾ ਟੀਕਾਕਰਨ ਸ਼ੁਰੂ

07:01 AM Mar 02, 2024 IST
ਲੰਪੀ ਸਕਿਨ ਤੋਂ ਬਚਾਅ ਲਈ ਪਸ਼ੂਆਂ ਦਾ ਟੀਕਾਕਰਨ ਸ਼ੁਰੂ
Advertisement

ਪੱਤਰ ਪ੍ਰੇਰਕ
ਸ਼ੇਰਪੁਰ, 1 ਮਾਰਚ
ਪਸ਼ੂ ਪਾਲਣ ਵਿਭਾਗ ਨੇ ਪਸ਼ੂਆਂ ਨੂੰ ਲੰਪੀ ਸਕਿਨ (ਧੱਫੜ ਰੋਗ) ਤੋਂ ਬਚਾਉਣ ਲਈ ਟੀਕਾਕਰਨ ਮੁਹਿੰਮ ਸ਼ੁਰੂ ਕੀਤੀ ਹੋਈ ਹੈ। ਇਸ ਮੁਹਿੰਮ ਦਾ ਨਿਰੀਖਣ ਕਰਨ ਮੌਕੇ ਪਸ਼ੂ ਪਾਲਣ ਵਿਭਾਗ ਦੇ ਡਿਵੀਜ਼ਨ ਪੱਧਰ ਅਧਿਕਾਰੀ ਡਾਕਟਰ ਟੀਪੀ ਸਿੰਘ ਨੇ ਦੱਸਿਆ ਕਿ ਤਕਰੀਬਨ ਦੋ ਸਾਲ ਪਹਿਲਾਂ ਲੰਪੀ ਸਕਿਨ ਬਿਮਾਰੀ ਨਾਲ ਵੱਡੀ ਗਿਣਤੀ ਵਿੱਚ ਪਸ਼ੂ ਧਨ ਦਾ ਨੁਕਸਾਨ ਹੋ ਗਿਆ ਸੀ ਜਿਸ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਗੌਟ ਪੌਕਸ ਵੈਕਸੀਨ ਦੀਆਂ 25 ਲੱਖ ਖੁਰਾਕਾਂ ਤਕਰੀਬਨ 80 ਲੱਖ ਦੀ ਲਾਗਤ ਨਾਲ ਤੇਲੰਗਾਨਾ ਤੋਂ ਮੰਗਵਾਈਆਂ ਹਨ।
ਡਾ. ਟੀਪੀ ਸਿੰਘ ਅਨੁਸਾਰ ਧੂਰੀ ਤੇ ਸ਼ੇਰਪੁਰ ਦੇ ਪਿੰਡਾਂ ਲਈ 17,200 ਖੁਰਾਕਾਂ ਆਈਆਂ ਹਨ ਜਿਸ ਲਈ ਟੀਮਾਂ ਘਰ-ਘਰ ਜਾ ਕੇ ਮੁਫ਼ਤ ਵੈਕਸੀਨੇਸ਼ਨ ਕਰ ਰਹੀਆਂ ਹਨ ਅਤੇ ਪਸ਼ੂ ਪਾਲਕਾਂ ਨੂੰ ਅਪੀਲ ਕਰਦਿਆਂ ਉਨ੍ਹਾਂ ਕਿਹਾ ਕਿ ਧਫੜੀ ਰੋਗ ਤੋਂ ਬਚਾਅ ਲਈ ਗਾਵਾਂ ਨੂੰ ਇਹ ਵੈਕਸੀਨੇਸ਼ਨ ਕਰਵਾਉਣੀ ਜਰੂਰੀ ਹੈ। ਉਨ੍ਹਾਂ ਪਸ਼ੂ ਪਾਲਕਾਂ ਨੂੰ ਸਮੇਂ ਸਿਰ ਆਪਣੇ ਪਸ਼ੂਆਂ ਦਾ ਟੀਕਾਕਰਨ ਕਰਾਉਣ ਲਈ ਆਖਿਆ ਤਾਂ ਜੋ ਪਸ਼ੂਆਂ ਦਾ ਨੁਕਸਾਨ ਤੋਂ ਬਚਾਅ ਹੋ ਸਕੇ। ਇਸ ਮੌਕੇ ਉਨ੍ਹਾਂ ਨਾਲ ਹੋਰ ਸੀਨੀਅਰ ਡਾਕਟਰ ਵੀ ਹਾਜ਼ਰ ਸਨ।

Advertisement

Advertisement
Author Image

joginder kumar

View all posts

Advertisement
Advertisement
×