ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

Vacate Tehran: ਟਰੰਪ ਤੇ ਇਜ਼ਰਾਈਲ ਵੱਲੋਂ 'ਤਹਿਰਾਨ ਖ਼ਾਲੀ ਕਰਨ' ਲਈ ਕਹਿਣ ਪਿੱਛੋਂ ਭਾਰਤ ਨੇ ਉਥੋਂ ਵਿਦਿਆਰਥੀ ਬਾਹਰ ਕੱਢੇ

03:02 PM Jun 17, 2025 IST
featuredImage featuredImage
ਤਹਿਰਾਨ ਵਿਚ ਸੋਮਵਾਰ 16 ਜੂਨ ਨੂੰ ਇਜ਼ਰਾਈਲ ਦੇ ਹਵਾਈ ਹਮਲਿਆਂ ਕਾਰਨ ਉਠਦਾ ਹੋਇਆ ਧੂੰਆਂ। -ਫੋਟੋ: ਏਪੀ

ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਕੁਝ ਭਾਰਤੀ ਨਾਗਰਿਕ ਅਰਮੀਨੀਆ ਨਾਲ ਲੱਗਦੀ ਇਰਾਨ ਦੀ ਸਰਹੱਦ ਰਾਹੀਂ ਮੁਲਕ ਤੋਂ ਬਾਹਰ ਨਿਕਲ ਗਏ ਹਨ 
ਅਜੈ ਬੈਨਰਜੀ
ਨਵੀਂ ਦਿੱਲੀ, 17 ਜੂਨ
ਇਰਾਨ ਦੀ ਰਾਜਧਾਨੀ ਤਹਿਰਾਨ ਵਿਚਲੇ ਭਾਰਤੀ ਵਿਦਿਆਰਥੀਆਂ ਨੂੰ ਇਸ ਸ਼ਹਿਰ ਤੋਂ ਬਾਹਰ ਕੱਢ ਲਿਆ ਗਿਆ ਹੈ। ਇਸ ਤੋਂ ਇਲਾਵਾ ਉਥੇ ਰਹਿ ਰਹੇ ਅਜਿਹੇ ਭਾਰਤੀ, ਜੋ ਸਵੈ-ਨਿਰਭਰ ਹਨ ਅਤੇ ਜਿਨ੍ਹਾਂ ਕੋਲ ਆਪਣੇ ਆਵਾਜਾਈ ਸਾਧਨ ਹਨ, ਨੂੰ ਵੀ ਸ਼ਹਿਰ ਤੋਂ ਬਾਹਰ ਜਾਣ ਦੀ ਸਲਾਹ ਦਿੱਤੀ ਗਈ ਹੈ। ਵਿਦੇਸ਼ ਮੰਤਰਾਲੇ ਨੇ ਮੰਗਲਵਾਰ ਨੂੰ ਕਿਹਾ ਕਿ ਕੁਝ ਭਾਰਤੀ ਨਾਗਰਿਕ ਇਰਾਨ ਦੀ ਅਰਮੀਨੀਆ ਨਾਲ ਲੱਗਦੀ ਉੱਤਰ-ਪੱਛਮੀ ਸਰਹੱਦ ਤੋਂ ਜ਼ਮੀਨ ਰਸਤੇ ਇਰਾਨ ਤੋਂ ਬਾਹਰ ਨਿਕਲ ਗਏ ਹਨ।
ਇਹ ਕਾਰਵਾਈ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਇਜ਼ਰਾਈਲ ਰੱਖਿਆ ਫ਼ੌਜਾਂ (IDF) ਵੱਲੋਂ ਵੱਖੋ-ਵੱਖਰੇ ਤੌਰ ’ਤੇ ਤਹਿਰਾਨ ਨੂੰ ਖ਼ਾਲੀ ਕਰ ਦੇਣ ਦੀਆਂ ਸੇਧਾਂ ਜਾਰੀ ਕਰਨ ਤੋਂ ਕੁਝ ਘੰਟਿਆਂ ਬਾਅਦ ਕੀਤੀ ਗਈ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ, “ਸਫ਼ਾਰਤਖ਼ਾਨੇ ਵੱਲੋਂ ਕੀਤੇ ਗਏ ਪ੍ਰਬੰਧਾਂ ਰਾਹੀਂ ਤਹਿਰਾਨ ਵਿੱਚ ਭਾਰਤੀ ਵਿਦਿਆਰਥੀਆਂ ਨੂੰ ਸੁਰੱਖਿਆ ਦੇ ਮੱਦੇਨਜ਼ਰ ਸ਼ਹਿਰ ਤੋਂ ਬਾਹਰ ਭੇਜ ਦਿੱਤਾ ਗਿਆ ਹੈ।”
ਮੰਤਰਾਲੇ ਨੇ ਕਿਹਾ, ‘‘ਹੋਰ ਨਿਵਾਸੀ ਜੋ ਆਵਾਜਾਈ ਦੇ ਮਾਮਲੇ ਵਿੱਚ ਸਵੈ-ਨਿਰਭਰ ਹਨ, ਨੂੰ ਵੀ ਉੱਭਰ ਰਹੀ ਸਥਿਤੀ ਦੇ ਮੱਦੇਨਜ਼ਰ ਸ਼ਹਿਰ ਤੋਂ ਬਾਹਰ ਜਾਣ ਦੀ ਸਲਾਹ ਦਿੱਤੀ ਗਈ ਹੈ।... ਕੁਝ ਭਾਰਤੀਆਂ ਨੂੰ ਅਰਮੀਨੀਆ ਨਾਲ ਲੱਗਦੀ ਸਰਹੱਦ ਰਾਹੀਂ ਇਰਾਨ ਛੱਡਣ ਦੀ ਸਹੂਲਤ ਦਿੱਤੀ ਗਈ ਹੈ।” ਤਹਿਰਾਨ ਵਿੱਚ ਭਾਰਤੀ ਦੂਤਾਵਾਸ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਦੇ ਉਦੇਸ਼ ਨਾਲ ਭਾਈਚਾਰੇ ਨਾਲ ਲਗਾਤਾਰ ਸੰਪਰਕ ਵਿੱਚ ਰਹਿੰਦਾ ਹੈ।

Advertisement

ਇਹ ਵੀ ਪੜ੍ਹੋ:

ਭਾਰਤੀ ਨਾਗਰਿਕਾਂ ਨੂੰ ਤਹਿਰਾਨ ਛੱਡਣ ਤੇ ਸੁਰੱਖਿਅਤ ਟਿਕਾਣਿਆਂ ’ਤੇ ਜਾਣ ਦੀ ਸਲਾਹ

Israel-Iran Conflict: ਪੰਜਵੇਂ ਦਿਨ ਇਜ਼ਰਾਈਲ ਨੇ ਤਹਿਰਾਨ ’ਤੇ ਹਮਲੇ ਤੇਜ਼ ਕੀਤੇ

Advertisement

ਇਜ਼ਰਾਈਲ ਤੇ ਇਰਾਨ ਵਿਚ ਟਕਰਾਅ ਵਧਣ ਮਗਰੋਂ ਟਰੰਪ G7 ਵਾਰਤਾ ਅੱਧ ਵਿਚਾਲੇ ਛੱਡ ਕੇ ਰਵਾਨਾ

ਇਸ ਦੌਰਾਨ ਨਵੀਂ ਦਿੱਲੀ ਵਿੱਚ ਇੱਕ ਕੰਟਰੋਲ ਰੂਮ ਸਥਾਪਤ ਕੀਤਾ ਗਿਆ ਹੈ ਅਤੇ ਇਰਾਨ ਦੇ ਤਿੰਨ ਸ਼ਹਿਰਾਂ - ਤਹਿਰਾਨ, ਬੰਦਰ ਅੱਬਾਸ ਅਤੇ ਜ਼ਾਹਿਦਾਨ ਵਿੱਚ 24x7 ਐਮਰਜੈਂਸੀ ਹੈਲਪਲਾਈਨ ਵੀ ਸਥਾਪਤ ਕੀਤੀ ਗਈ ਹੈ।
ਨਵੀਂ ਦਿੱਲੀ ਕੰਟਰੋਲ ਰੂਮ ਵਿੱਚ ਹੇਠ ਲਿਖੇ ਨੰਬਰ 1800118797 (ਟੋਲ ਫ੍ਰੀ), 91-11-23012113, 91-11-23014104, 91-11-23017905 ਅਤੇ 91-9968291988 (ਵਟਸਐਪ) ਜਾਰੀ ਕੀਤੇ ਗਏ ਹਨ। ਇਸ ਤੋਂ ਇਲਾਵਾ situationroom@mea.gov.in 'ਤੇ ਈਮੇਲ ਵੀ ਭੇਜੀ ਜਾ ਸਕਦੀ ਹੈ।
ਇਸ ਤੋਂ ਇਲਾਵਾ, ਇਰਾਨ ਦੇ ਤਹਿਰਾਨ ਵਿੱਚ ਭਾਰਤੀ ਸਫ਼ਾਰਤਖ਼ਾਨੇ ਨੇ ਹੇਠਾਂ ਦਿੱਤੇ ਸੰਪਰਕ ਵੇਰਵਿਆਂ ਦੇ ਨਾਲ ਇੱਕ 24x7 ਐਮਰਜੈਂਸੀ ਹੈਲਪਲਾਈਨ ਸਥਾਪਤ ਕੀਤੀ ਹੈ। ਇਹ ਨੰਬਰ 98 9128109115 ਅਤੇ 98 9128109109 ਕਾਲ ਕਰਨ ਲਈ ਹਨ ਤੇ WhatsApp ਸੰਚਾਰ ਨੰਬਰ 98 901044557, 98 9015993320 ਅਤੇ 91 8086871709 ਹਨ।
ਬੰਦਰ ਅੱਬਾਸ ਵਿਖੇ ਨੰਬਰ 98 9177699036 ਹੈ। ਜ਼ਾਹੇਦਾਨ ਵਿਖੇ, ਨੰਬਰ 98 9396356649 ਹੈ। ਨਾਲ ਹੀ cons.tehran@mea.gov.in 'ਤੇ ਈਮੇਲ ਭੇਜੀ ਜਾ ਸਕਦੀ ਹੈ।

Advertisement