ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਯੂਡਬਲਿਊਡਬਲਿਊ ਨੇ ਬਜਰੰਗ ਪੂਨੀਆ ਨੂੰ ਕੀਤਾ ਮੁਅੱਤਲ

07:00 AM May 10, 2024 IST

ਨਵੀਂ ਦਿੱਲੀ: ਕੁਸ਼ਤੀ ਦੀ ਵਿਸ਼ਵ ਸੰਚਾਲਨ ਸੰਸਥਾ ਯੂਡਬਲਿਊਡਬਲਿਊ ਨੇ ਡੋਪ ਟੈਸਟ ਕਰਵਾਉਣ ਲਈ ਮਨ੍ਹਾਂ ਕਰਨ ’ਤੇ ਬਜਰੰਗ ਪੂਨੀਆ ਨੂੰ ਅਸਥਾਈ ਤੌਰ ’ਤੇ ਮੁਅੱਤਲ ਕਰਨ ਦੇ ਨੈਸ਼ਨਲ ਐਂਟੀ ਡੋਪਿੰਗ ਏਜੰਸੀ (ਨਾਡਾ) ਦੇ ਫ਼ੈਸਲੇ ਮਗਰੋਂ ਉਸ ਨੂੰ ਸਾਲ ਦੇ ਅੰਤ ਤੱਕ ਮੁਅੱਤਲ ਕਰ ਦਿੱਤਾ ਹੈ। ਹਾਲਾਂਕਿ ਹੈਰਾਨੀ ਭਰੇ ਫ਼ੈਸਲੇ ਵਿੱਚ ਨਾਡਾ ਦੇ ਫ਼ੈਸਲੇ ਬਾਰੇ ਜਾਣਕਾਰੀ ਹੋਣ ਦੇ ਬਾਵਜੂਦ ਸਪੋਰਟਸ ਅਥਾਰਿਟੀ ਆਫ ਇੰਡੀਆ (ਸਾਈ) ਨੇ ਬਜਰੰਗ ਦੀ ਵਿਦੇਸ਼ ਵਿੱਚ ਸਿਖਲਾਈ ਲਈ ਲਗਭਗ ਨੌਂ ਲੱਖ ਰੁਪਏ ਦੀ ਰਕਮ ਮਨਜ਼ੂਰ ਕੀਤੀ। ਦੇਸ਼ ਦੇ ਸਭ ਤੋਂ ਸਫ਼ਲ ਪਹਿਲਵਾਨਾਂ ਵਿੱਚੋਂ ਇੱਕ ਬਜਰੰਗ ਨੂੰ ਨਾਡਾ ਨੇ 23 ਅਪਰੈਲ ਨੂੰ ਮੁਅੱਤਲ ਕੀਤਾ ਸੀ। ਉਸ ਨੇ ਇਸ ਤੋਂ ਪਹਿਲਾਂ 18 ਅਪਰੈਲ ਨੂੰ ਰਹਿਣ ਦੇ ਸਥਾਨ ਸਬੰਧੀ ਨਿਯਮ ਦੀ ਉਲੰਘਣਾ ਲਈ ਨੋਟਿਸ ਜਾਰੀ ਕੀਤਾ ਗਿਆ ਸੀ। ਆਪਣੇ ਬਚਾਅ ਵਿੱਚ ਟੋਕੀਓ ਓਲੰਪਿਕ ਦੇ ਕਾਂਸੇ ਦਾ ਤਗ਼ਮਾ ਜੇਤੂ ਬਜਰੰਗ ਨੇ ਕਿਹਾ ਸੀ ਕਿ ਉਸ ਨੇ ਕਦੇ ਟੈਸਟ ਲਈ ਨਮੂਨਾ ਦੇਣ ਤੋਂ ਮਨ੍ਹਾਂ ਨਹੀਂ ਕੀਤਾ ਪਰ ਡੋਪ ਕੰਟਰੋਲ ਅਧਿਕਾਰੀ ਤੋਂ ਸਿਰਫ਼ ਇੰਨਾ ਪੁੱਛਿਆ ਸੀ ਕਿ ਉਹ ਨਮੂਨਾ ਲੈਣ ਲਈ ਲਿਆਂਦੀ ਗਈ ‘ਐਕਸਪਾਇਰਡ ਕਿੱਟ’ ਬਾਰੇ ਵਿਸਥਾਰ ਨਾਲ ਦੱਸਣ।
ਬਜਰੰਗ ਨੇ ਦੱਸਿਆ ਕਿ ਉਸ ਨੂੰ ਯੂਡਬਲਿਊਡਬਲਿਊ ਤੋਂ ਮੁਅੱਤਲੀ ਬਾਰੇ ਕੋਈ ਸੂਚਨਾ ਨਹੀਂ ਮਿਲੀ ਹੈ ਪਰ ਵਿਸ਼ਵ ਸੰਚਾਲਨ ਸੰਸਥਾ ਨੇ ਆਪਣੀ ਅੰਦਰੂਨੀ ਪ੍ਰਣਾਲੀ ਨੂੰ ਅਪਡੇਟ ਕਰਦਿਆਂ ਸਪੱਸ਼ਟ ਤੌਰ ’ਤੇ ਜ਼ਿਕਰ ਕੀਤਾ ਹੈ ਕਿ ਉਹ ਮੁਅੱਤਲ ਹੈ। ਬਜਰੰਗ ਦੀ ਤਾਜ਼ਾ ਭੂਮਿਕਾ ਅਨੁਸਾਰ, ‘‘ਉਪਰੋਕਤ ਕਾਰਨ ਕਰਕੇ 31 ਦਸੰਬਰ, 2024 ਤੱਕ ਮੁਅੱਤਲ।’’ ਇਸ ਵਿੱਚ ਕਿਹਾ ਗਿਆ ਹੈ, ‘‘ਕਥਿਤ ਏਡੀਆਰਵੀ (ਐਂਟੀ-ਡੋਪਿੰਗ ਨਿਯਮ ਦੀ ਉਲੰਘਣਾ) ਲਈ ਨਾਡਾ ਭਾਰਤ ਵੱਲੋਂ ਅਸਥਾਈ ਤੌਰ ’ਤੇ ਮੁਅੱਤਲ।’’ ਦਿਲਚਸਪ ਗੱਲ ਇਹ ਹੈ ਕਿ ਮਿਸ਼ਨ ਓਲੰਪਿਕ ਸੈੱਲ (ਐੱਮਓਸੀ) ਨੂੰ 25 ਅਪਰੈਲ ਦੀ ਉਸ ਦੀ ਮੀਟਿੰਗ ਵਿੱਚ ਸੂਚਿਤ ਕੀਤਾ ਗਿਆ ਕਿ ਬਜਰੰਗ ਨੂੰ ਰੂਸ ਦੇ ਦਾਗਿਸਤਾਨ ਵਿੱਚ 28 ਮਈ ਤੋਂ ਸਿਖਲਾਈ ਦੇਣ ਦੇ ਪ੍ਰਸਤਾਵ ਲਈ 8,82,000 ਰੁਪਏ ਹਵਾਈ ਕਿਰਾਇਆ ਮਨਜ਼ੂਰ ਕੀਤਾ ਗਿਆ ਹੈ। ਸਾਈ ਦੇ ਡਾਇਰੈਕਟਰ ਜਨਰਲ ਸੰਦੀਪ ਪ੍ਰਧਾਨ ਅਤੇ ਟਾਪਸ ਦੇ ਸੀਈਓ ਕਰਨਲ ਰਾਕੇਸ਼ ਯਾਦਵ ਨੇ ਉਸ ਦੀ ਸਿਖਲਾਈ ਨੂੰ ਮਨਜ਼ੂਰੀ ਦੇਣ ਦੇ ਫ਼ੈਸਲੇ ਸਬੰਧੀ ਫੋਨ ਜਾਂ ਐੱਸਐੱਮਐੱਸ ਦਾ ਕੋਈ ਜੁਆਬ ਨਹੀਂ ਦਿੱਤਾ ਹੈ। ਬਜਰੰਗ ਨੇ ਪੁਸ਼ਟੀ ਕੀਤੀ ਕਿ ਉਸ ਨੇ ਸਾਈ ਨੂੰ ਮਨਜ਼ੂਰੀ ਲਈ ਪ੍ਰਸਤਾਵ ਭੇਜਿਆ ਸੀ। ਉਸ ਨੇ ਕਿਹਾ ਕਿ ਉਸ ਦਾ ਵਕੀਲ ਨਾਡਾ ਨੂੰ ਜੁਆਬ ਦੇਵੇਗਾ। -ਪੀਟੀਆਈ

Advertisement

Advertisement
Advertisement