For the best experience, open
https://m.punjabitribuneonline.com
on your mobile browser.
Advertisement

ਉੱਤਰਕਾਸ਼ੀ: ਮਸ਼ੀਨਾਂ ’ਚ ਨੁਕਸ ਕਾਰਨ ਰਾਹਤ ਕਾਰਜਾਂ ਦੀ ਰਫਤਾਰ ਮੱਠੀ ਪਈ

07:18 AM Nov 16, 2023 IST
ਉੱਤਰਕਾਸ਼ੀ  ਮਸ਼ੀਨਾਂ ’ਚ ਨੁਕਸ ਕਾਰਨ ਰਾਹਤ ਕਾਰਜਾਂ ਦੀ ਰਫਤਾਰ ਮੱਠੀ ਪਈ
Advertisement

ਉੱਤਰਕਾਸ਼ੀ, 15 ਨਵੰਬਰ
ਉੱਤਰਕਾਸ਼ੀ ’ਚ ਉਸਾਰੀ ਅਧੀਨ ਸੁਰੰਗ ਦੇ ਡਿੱਗਣ ਕਾਰਨ ਉਸ ’ਚ ਫਸੇ 40 ਕਾਮਿਆਂ ਨੂੰ ਬਚਾਉਣ ਲਈ ਰਸਤਾ ਬਣਾਉਣ ਵਾਸਤੇ ਵਰਤੀ ਜਾ ਰਹੀ ਖਰਾਬ ਮਸ਼ੀਨਰੀ ਨੂੰ ਬਦਲਣ ਲਈ ਅੱਜ ਦਿੱਲੀ ਤੋਂ ਏਅਰਲਿਫਟ ਕਰ ਕੇ ਵੱਡੀ ਡਰਿੱਲ ਮਸ਼ੀਨ ਲਿਆਂਦੀ ਗਈ। ਚਾਰਧਾਮ ਰੂਟ ’ਤੇ ਸੁਰੰਗ ਤੋਂ 30 ਕਿਲੋਮੀਟਰ ਦੂਰ ਚਿਨਿਆਲੀਸੌਰ ਹੈਲੀਪੈਡ ’ਤੇ ਉਤਾਰੀ ਗਈ ਇਸ ਮਸ਼ੀਨ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਅਧਿਕਾਰੀਆਂ ਅਨੁਸਾਰ 900 ਮੀਟਰ ਵਿਆਸ ਵਾਲੀਆਂ ਸਟੀਲ ਪਾਈਪਾਂ ਡਰਿੱਲ ਰਾਹੀਂ ਮਲਬੇ ਵਿੱਚ ਪਾ ਕੇ ਅੰਦਰ ਫਸੇ ਮੁਲਾਜ਼ਮਾਂ ਨੂੰ ਬਚਾਉਣ ਲਈ ਰਸਤਾ ਬਣਾਇਆ ਜਾਣਾ ਸੀ ਪਰ ਡਰਿੱਲ ਮਸ਼ੀਨ ਕਾਫੀ ਹੌਲੀ ਨਿਕਲੀ ਅਤੇ ਤਕਨੀਕੀ ਨੁਕਸ ਪੈ ਗਿਆ। ਨਾਲ ਹੀ ਬੀਤੇ ਦਿਨ ਸੁਰੰਗ ਦੇ ਅੰਦਰ ਹੋਰ ਮਲਬਾ ਡਿੱਗਣ ਕਾਰਨ ਕੁੱਝ ਮਸ਼ੀਨਾਂ ਨੁਕਸਾਨੀਆਂ ਗਈਆਂ ਅਤੇ ਦੋ ਰਾਹਤ ਕਰਮੀ ਵੀ ਜ਼ਖਮੀ ਹੋ ਗਏ। ਉੱਤਰਕਾਸ਼ੀ ਦੇ ਪੁਲੀਸ ਸੁਪਰਡੈਂਟ ਅਰਪਨ ਯਦੂਵੰਸ਼ੀ ਨੇ ਦੱਸਿਆ ਕਿ ਅੱਜ ਦੁਪਹਿਰ ਭਾਰਤੀ ਹਵਾਈ ਸੈਨਾ ਦੇ ਜਹਾਜ਼ ਰਾਹੀਂ ਦੋ ਹਿੱਸਿਆਂ ਵਿੱਚ ਨਵੀਂ ਮਸ਼ੀਨ ਲਿਆਂਦੀ ਗਈ ਹੈ। ਦੋਵਾਂ ਹਿੱਸਿਆਂ ਨੂੰ ਜੋੜ ਕੇ ਇਸ ਨੂੰ ਸੁਰੰਗ ਅੰਦਰ ਪਲੇਟਫਾਰਮ ’ਤੇ ਰੱਖਣ ਮਗਰੋਂ ਡਰਿਲਿੰਗ ਸ਼ੁਰੂ ਕਰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਮਜ਼ਦੂਰਾਂ ਨੂੰ ਸੁਰੱਖਿਅਤ ਬਾਹਰ ਕੱਢਣ ਦੀ ਕਵਾਇਦ ਤੇਜ਼ੀ ਨਾਲ ਜਾਰੀ ਹੈ। ਨੈਸ਼ਨਲ ਹਾਈਵੇਜ਼ ਐਂਡ ਇਨਫਰਾਸਟਰੱਕਚਰ ਡਿਵੈਲਪਮੈਂਟ ਕਾਰਪੋਰੇਸ਼ਨ ਲਿਮਟਿਡ ਦੇ ਡਾਇਰੈਕਟਰ ਅੰਸ਼ੂ ਮਨੀਸ਼ ਖਾਲਖੋ ਨੇ ਦੱਸਿਆ ਕਿ ਅੰਦਰ ਫਸੇ ਮਜ਼ਦੂਰਾਂ ਨੂੰ ਕੱਢਣ ਲਈ ਸਹੀ ਸਮਾਂ ਸੀਮਾ ਦੱਸਣੀ ਸੰਭਵ ਨਹੀਂ ਹੈ ਪਰ ਸਾਡੀ ਕੋਸ਼ਿਸ਼ ਰਹੇਗੀ ਕਿ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਬਾਹਰ ਕੱਢ ਲਿਆ ਜਾਵੇ। ਅਧਿਕਾਰੀ ਨੇ ਦੱਸਿਆ ਕਿ ਸਾਰੇ ਮਜ਼ਦੂਰ ਸੁਰੱਖਿਅਤ ਹਨ ਅਤੇ ਬਚਾਅ ਕਰਮਚਾਰੀ ਲਗਾਤਾਰ ਉਨ੍ਹਾਂ ਦੇ ਸੰਪਰਕ ’ਚ ਹਨ। -ਪੀਟੀਆਈ

Advertisement

ਫਸੇ ਮਜ਼ਦੂਰਾਂ ਨੂੰ ਬਾਹਰ ਕੱਢਣ ਲਈ ਹੋ ਰਹੀ ਦੇਰੀ ਨੂੰ ਲੈ ਕੇ ਪਰਿਵਾਰਕ ਮੈਂਬਰਾਂ ’ਚ ਰੋਸ

ਉਸਾਰੀ ਅਧੀਨ ਸੁਰੰਗ ਦੇ ਡਿੱਗਣ ਕਾਰਨ ਉਸ ’ਚ ਫਸੇ ਮਜ਼ਦੂਰਾਂ ਨੂੰ ਬਾਹਰ ਕੱਢਣ ਵਿੱਚ ਹੋ ਰਹੀ ਦੇਰੀ ਨੂੰ ਲੈ ਕੇ ਅੱਜ ਉਨ੍ਹਾਂ ਦੇ ਪਰਿਵਾਰਕ ਮੈਂਬਰ ਭੜਕ ਗਏ। ਇਸ ਦੌਰਾਨ ਉਨ੍ਹਾਂ ਸੁਰੰਗ ਦੇ ਬਾਹਰ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀਆਂ ਨੇ ਮਲਬੇ ਅੰਦਰ ਪਾਈਪਾਂ ਪਾ ਕੇ ਉਨ੍ਹਾਂ ਨੂੰ ਬਾਹਰ ਕੱਢੇ ਜਾਣ ਲਗਾਈਆਂ ਗਈਆਂ ਮਸ਼ੀਨਾਂ ਦੇ ਕੰਮ ਨਾ ਕਰਨ ’ਤੇ ਕੋਈ ਬਦਲਵੀਂ ਯੋਜਨਾ ਨਾ ਹੋਣ ਦਾ ਵਿਰੋਧ ਕੀਤਾ। ਮਜ਼ਦੂਰਾਂ ਨੂੰ ਕੱਢਣ ਲਈ ਜੰਗੀ ਪੱਧਰ ’ਤੇ ਚਲਾਈ ਜਾ ਰਹੀ ਮੁਹਿੰਮ ਦਾ ਅੱਜ ਚੌਥਾ ਦਿਨ ਹੈ।

Advertisement
Author Image

sukhwinder singh

View all posts

Advertisement
Advertisement
×