ਉੱਤਰਕਾਸ਼ੀ: ਸੁਰੰਗ ਢਹਿਣ ਕਾਰਨ ਫਸੇ 40 ਮਜ਼ਦੂਰਾਂ ਨਾਲ ਸੰਪਰਕ ਕਾਇਮ, ਭੋਜਨ ਤੇ ਪਾਣੀ ਪਹੁੰਚਾਇਆ
11:01 AM Nov 13, 2023 IST
Advertisement
ਉੱਤਰਕਾਸ਼ੀ, 13 ਨਵੰਬਰ
ਸਿਲਕਿਆਰਾ-ਡੰਡਾਲਗਾਓਂ ਸੁਰੰਗ ਦਾ ਇਕ ਹਿੱਸਾ ਡਿੱਗਣ ਕਾਰਨ 24 ਘੰਟਿਆਂ ਤੋਂ ਵੱਧ ਸਮੇਂ ਤੋਂ ਅੰਦਰ ਫਸੇ 40 ਮਜ਼ਦੂਰਾਂ ਨੂੰ ਬਾਹਰ ਕੱਢਣ ਲਈ ਬਚਾਅ ਕਰਮਚਾਰੀ ਰਾਤ ਭਰ ਮਲਬਾ ਹਟਾਉਣ ਵਿੱਚ ਲੱਗੇ ਰਹੇ ਅਤੇ ਆਖਰਕਾਰ ਉਨ੍ਹਾਂ ਨਾਲ ਸੰਪਰਕ ਕਾਇਮ ਕਰਨ ਵਿੱਚ ਸਫ਼ਲਤਾ ਹਾਸਲ ਹੋ ਗਈ। ਬ੍ਰਹਮਾਖਾਲ-ਯਮੁਨੋਤਰੀ ਰਾਸ਼ਟਰੀ ਰਾਜਮਾਰਗ 'ਤੇ ਨਿਰਮਾਣ ਅਧੀਨ ਸੁਰੰਗ 'ਚ ਫਸੇ ਇਨ੍ਹਾਂ ਮਜ਼ਦੂਰਾਂ ਨੂੰ ਹੁਣ ਭੋਜਨ ਅਤੇ ਪਾਣੀ ਦੀ ਸਪਲਾਈ ਕੀਤੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਿਲਕਿਆਰਾ ਵਿੱਚ ਬਣਾਏ ਗਏ ਪੁਲੀਸ ਕੰਟਰੋਲ ਰੂਮ ਤੋਂ ਵਾਕੀ-ਟਾਕੀ ਰਾਹੀਂ ਸੁਰੰਗ ਵਿੱਚ ਫਸੇ ਲੋਕਾਂ ਨਾਲ ਸੰਪਰਕ ਕੀਤਾ ਗਿਆ ਅਤੇ ਸਾਰੇ ਮਜ਼ਦੂਰ ਸੁਰੱਖਿਅਤ ਹਨ। ਉਨ੍ਹਾਂ ਨੇ ਅੰਦਰੋਂ ਭੋਜਨ ਤੇ ਪਾਣੀ ਦੀ ਮੰਗ ਕੀਤੀ ਤੇ ਉਨ੍ਹਾਂ ਤੱਕ ਇਹ ਪਹੁੰਚਾਇਆ ਜਾ ਰਿਹਾ ਹੈ।
Advertisement
Advertisement
Advertisement