For the best experience, open
https://m.punjabitribuneonline.com
on your mobile browser.
Advertisement

ਉੱਤਰਾਖੰਡ: ਜੰਗਲਾਂ ਵਿੱਚ ਲੱਗੀ ਅੱਗ ਬੁਝਾਉਣ ਲਈ ਫ਼ੌਜ ਸੱਦੀ

07:32 AM Apr 28, 2024 IST
ਉੱਤਰਾਖੰਡ  ਜੰਗਲਾਂ ਵਿੱਚ ਲੱਗੀ ਅੱਗ ਬੁਝਾਉਣ ਲਈ ਫ਼ੌਜ ਸੱਦੀ
ਨੈਨੀਤਾਲ ਵਿੱਚ ਜੰਗਲ ਦੀ ਅੱਗ ਬੁਝਾਉਣ ਲਈ ਭੀਮ ਤਾਲ ਝੀਲ ਵਿੱਚੋਂ ਪਾਣੀ ਲਿਜਾਂਦਾ ਹੋਇਆ ਹੈਲੀਕਾਪਟਰ। -ਫੋਟੋ: ਪੀਟੀਆਈ
Advertisement

ਦੇਹਰਾਦੂਨ, 27 ਅਪਰੈਲ
ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਅੱਜ ਕਿਹਾ ਕਿ ਸੂਬੇ ਵਿੱਚ ਨੈਨੀਤਾਲ ਝੀਲ ਤੱਕ ਪਹੁੰਚ ਚੁੱਕੀ ਜੰਗਲਾਂ ਦੀ ਅੱਗ ’ਤੇ ਕਾਬੂ ਪਾਉਣ ਲਈ ਭਾਰਤੀ ਥਲ ਸੈਨਾ ਅਤੇ ਹਵਾਈ ਸੈਨਾ ਦੇ ਹੈਲੀਕਾਪਟਰਾਂ ਵੱਲੋਂ ਵੀ ਸਹਿਯੋਗ ਕੀਤਾ ਜਾ ਰਿਹਾ ਹੈ। 36 ਘੰਟੇ ਤੋਂ ਲੱਗੀ ਇਸ ਅੱਗ ਕਾਰਨ ਕਈ ਹੈਕਟੇਅਰ ਜੰਗਲੀ ਰਕਬਾ ਸੜ ਚੁੱਕਾ ਹੈ। ਧਾਮੀ ਨੇ ਕਿਹਾ ਕਿ ਇਹ ਅੱਗ ਇਕ ਵੱਡੀ ਚੁਣੌਤੀ ਬਣ ਚੁੱਕੀ ਹੈ ਅਤੇ ਇਸ ’ਤੇ ਕਾਬੂ ਪਾਉਣ ਲਈ ਸਾਰੇ ਲੋੜੀਂਦੇ ਸਰੋਤ ਲਗਾ ਦਿੱਤੇ ਗਏ ਹਨ।
ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਨੂੰ ਨੈਨੀਤਾਲ ਹਵਾਈ ਸੈਨਾ ਸੈਂਟਰ ਦੇ ਲਾਡੀਆਕਾਤਾ ਖੇਤਰ ਵਿੱਚ ਭਿਆਨਕ ਅੱਗ ਲੱਗ ਗਈ ਸੀ। ਇਹ ਅੱਗ ਪਿਛਲੇ 36 ਘੰਟੇ ਤੋਂ ਵੱਧ ਸਮੇਂ ਤੋਂ ਲੱਗੀ ਹੋਈ ਹੈ। ਇਹ ਅੱਗ ਪਹਾੜੀ ਖੇਤਰ ਦੇ ਸੰਘਣੇ ਜੰਗਲਾਂ ਵਿੱਚ ਫੈਲ ਰਹੀ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਅੱਗ ਬੁਝਾਉਣ ਲਈ ਹੈਲੀਕਾਪਟਰ ਤਾਇਨਾਤ ਕੀਤੇ ਹੋਏ ਹਨ।
ਮੁੱਖ ਮੰਤਰੀ ਧਾਮੀ ਨੇ ਏਐੱਨਆਈ ਨਾਲ ਗੱਲਬਾਤ ਦੌਰਾਨ ਕਿਹਾ, ‘‘ਜੰਗਲਾਂ ਵਿੱਚ ਫੈਲੀ ਇਹ ਅੱਗ ਸਾਡੇ ਲਈ ਇਕ ਵੱਡੀ ਚੁਣੌਤੀ ਹੈ। ਇਹ ਬਹੁਤ ਵੱਡੀ ਅੱਗ ਹੈ। ਅਸੀਂ ਫੌਜ ਤੋਂ ਮਦਦ ਲਈ ਗੱਲ ਵੀ ਕੀਤੀ ਹੈ। ਫੌਜ ਦੇ ਹੈਲੀਕਾਪਟਰ ਪ੍ਰਭਾਵਿਤ ਖੇਤਰ ਵਿੱਚ ਪਾਣੀ ਦੀਆਂ ਬੁਛਾੜਾਂ ਮਾਰ ਰਹੇ ਹਨ।’’ ਉਨ੍ਹਾਂ ਕਿਹਾ, ‘‘ਮੈਂ ਅੱਜ ਹਲਦਵਾਨੀ ਵਿੱਚ ਇਕ ਮੀਟਿੰਗ ਕਰਨ ਜਾ ਰਿਹਾ ਹਾਂ। ਅਸੀਂ ਇਸ ਸਬੰਧੀ ਦੇਹਰਾਦੂਨ ਵਿੱਚ ਵੀ ਇਕ ਮੀਟਿੰਗ ਕੀਤੀ ਹੈ। ਅਸੀਂ ਜਲਦੀ ਤੋਂ ਜਲਦੀ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰਾਂਗੇ।’’ ਭਾਰਤੀ ਹਵਾਈ ਸੈਨਾ ਵੱਲੋਂ ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ ਵਿੱਚ ਸਹਿਯੋਗ ਕਰਨ ਲਈ ਐੱਮਆਈ-17 ਹੈਲੀਕਾਪਟਰ ਲਗਾਏ ਗਏ ਹਨ। ਇਹ ਹੈਲੀਕਾਪਟਰ ਅੱਗ ਦੀਆਂ ਲਪਟਾਂ ’ਤੇ ਕਾਬੂ ਪਾਉਣ ਲਈ ਨੈਨੀਤਾਲ ਝੀਲ ’ਚੋਂ ਪਾਣੀ ਲਿਆ ਰਹੇ ਹਨ। ਇਸ ਕਾਰਵਾਈ ਕਾਰਨ ਝੀਲ ਵਿੱਚ ਆਰਜ਼ੀ ਤੌਰ ’ਤੇ ਕਿਸ਼ਤੀਆਂ ਦੇ ਚੱਲਣ ’ਤੇ ਰੋਕ ਲਗਾ ਦਿੱਤੀ ਗਈ ਹੈ। ਨੈਨੀਤਾਲ ਨਗਰ ਨਿਗਮ ਦੇ ਕਾਰਜਕਾਰੀ ਅਧਿਕਾਰੀ ਰਾਹੁਲ ਆਨੰਦ ਨੇ ਕਿਹਾ ਕਿ ਹਵਾਈ ਸੈਨਾ ਦੇ ਹੈਲੀਕਾਪਟਰਾਂ ਨੂੰ ਨੈਨੀਤਾਲ ਝੀਲ ’ਚੋਂ ਪਾਣੀ ਲੈਣ ਦੀ ਮਨਜ਼ੂਰੀ ਦੇਣ ਸਮੇਂ ਸੁਰੱਖਿਆ ਸਬੰਧੀ ਸਾਵਧਾਨੀਆਂ ਰੱਖੀਆਂ ਗਈਆਂ ਹਨ। -ਏਐੱਨਆਈ

Advertisement

Advertisement
Author Image

sukhwinder singh

View all posts

Advertisement
Advertisement
×