For the best experience, open
https://m.punjabitribuneonline.com
on your mobile browser.
Advertisement

ਉੱਤਰਾਖੰਡ: ਗਊਸ਼ਾਲਾ ’ਚ ਤੇਂਦੂਆ ਵੜਨ ਕਾਰਨ ਦਹਿਸ਼ਤ

07:28 AM Aug 26, 2024 IST
ਉੱਤਰਾਖੰਡ  ਗਊਸ਼ਾਲਾ ’ਚ ਤੇਂਦੂਆ ਵੜਨ ਕਾਰਨ ਦਹਿਸ਼ਤ
Advertisement

ਨਵੀਂ ਟੀਹਰੀ: ਉੱਤਰਾਖੰਡ ਦੇ ਟੀਹਰੀ ਜ਼ਿਲ੍ਹਾ ਹੈੈੱਡਕੁਆਰਟਰ ਨੇੜੇ ਪਿੰਡ ਪਿੱਪਲੀ ’ਚ ਅੱਜ ਇੱਕ ਤੇਂਦੂਆ ਗਊਸ਼ਾਲਾ ’ਚ ਵੜਨ ਕਾਰਨ ਲੋਕਾਂ ’ਚ ਦਹਿਸ਼ਤ ਫੈਲ ਗਈ। ਵਣ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਵਿਭਾਗ ਦੀ ਟੀਮ ਨੇ ਕਈ ਘੰਟਿਆਂ ਦੀ ਮੁਸ਼ੱਕਤ ਮਗਰੋਂ ਦੋ-ਤਿੰਨ ਸਾਲਾਂ ਦੇ ਤੇਂਦੂਏ ਨੂੰ ਪਿੰਜਰੇ ’ਚ ਕੈਦ ਕਰ ਲਿਆ, ਜਿਸ ਮਗਰੋਂ ਇਲਾਕੇ ਦੇ ਲੋਕਾਂ ਨੇ ਸੁਖ ਦਾ ਸਾਹ ਲਿਆ। ਵਣ ਵਿਭਾਗ ਦੀ ਐੇੱਸਡੀਓ ਰਸ਼ਮੀ ਧਿਆਨੀ ਨੇ ਦੱਸਿਆ ਕਿ ਗਊਸ਼ਾਲਾ ’ਚ ਤੇਂਦੂਏ ਨੂੰ ਬੰਦ ਕੀਤੇ ਜਾਣ ਦੀ ਸੂਚਨਾ ਮਿਲੀ ਸੀ ਜਿਸ ਮਗਰੋਂ ਵਿਭਾਗ ਦੀ ਟੀਮ ਨੇ ਪਹੁੰਚ ਕੇ ਉਸ ਨੂੰ ਕਾਬੂ ਕਰ ਲਿਆ। -ਪੀਟੀਆਈ

Advertisement

Advertisement
Advertisement
Author Image

sukhwinder singh

View all posts

Advertisement