For the best experience, open
https://m.punjabitribuneonline.com
on your mobile browser.
Advertisement

ਉੱਤਰਾਖੰਡ: ਸ਼ਰਧਾਲੂਆਂ ਲਈ ਸ਼ੁੱਕਰਵਾਰ ਤੋਂ ਖੁੱਲ੍ਹਣਗੇ ਕੇਦਾਰਨਾਥ, ਯਮੁਨੋਤਰੀ ਤੇ ਗੰਗੋਤਰੀ ਮੰਦਰ

03:52 PM May 09, 2024 IST
ਉੱਤਰਾਖੰਡ  ਸ਼ਰਧਾਲੂਆਂ ਲਈ ਸ਼ੁੱਕਰਵਾਰ ਤੋਂ ਖੁੱਲ੍ਹਣਗੇ ਕੇਦਾਰਨਾਥ  ਯਮੁਨੋਤਰੀ ਤੇ ਗੰਗੋਤਰੀ ਮੰਦਰ
Advertisement

ਦੇਹਰਾਦੂਨ, 9 ਮਈ
ਉੱਤਰਾਖੰਡ ਦੇ ਕੇਦਾਰਨਾਥ, ਗੰਗੋਤਰੀ ਅਤੇ ਯਮੁਨੋਤਰੀ ਮੰਦਰ ਸਰਦੀਆਂ ਦੇ ਮੌਸਮ ਦੌਰਾਨ ਬੰਦ ਰਹਿਣ ਤੋਂ ਬਾਅਦ ਸ਼ੁੱਕਰਵਾਰ ਨੂੰ ਸ਼ਰਧਾਲੂਆਂ ਲਈ ਖੋਲ੍ਹ ਦਿੱਤੇ ਜਾਣਗੇ। ਗੜ੍ਹਵਾਲ ਹਿਮਾਲਿਆ ਵਿੱਚ ਸਥਿਤ ਪ੍ਰਸਿੱਧ ਮੰਦਰ ਹਰ ਸਾਲ ਸਰਦੀਆਂ ਦੀ ਸ਼ੁਰੂਆਤ ਦੇ ਨਾਲ ਬੰਦ ਕਰ ਦਿੱਤੇ ਜਾਂਦੇ ਹਨ ਕਿਉਂਕਿ ਉਹ ਇਸ ਮਿਆਦ ਦੇ ਦੌਰਾਨ ਬਰਫ ਨਾਲ ਢਕੇ ਰਹਿੰਦੇ ਹਨ ਅਤੇ ਗਰਮੀਆਂ ਦੀ ਸ਼ੁਰੂਆਤ ਦੇ ਨਾਲ ਦੁਬਾਰਾ ਖੋਲ੍ਹ ਦਿੱਤੇ ਜਾਂਦੇ ਹਨ। ਮੰਦਰ ਕਮੇਟੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਕੇਦਾਰਨਾਥ ਅਤੇ ਯਮੁਨੋਤਰੀ ਮੰਦਰ ਸਵੇਰੇ 7 ਵਜੇ ਅਤੇ ਗੰਗੋਤਰੀ ਮੰਦਰ ਬਾਅਦ ਦੁਪਹਿਰ 12.20 ਵਜੇ ਖੋਲ੍ਹੇ ਜਾਣਗੇ। ਬਦਰੀਨਾਥ, ਜੋ ਉੱਤਰਾਖੰਡ ਦੀ 'ਚਾਰਧਾਮ ਯਾਤਰਾ' ਦਾ ਵੀ ਹਿੱਸਾ ਹੈ, 12 ਮਈ ਨੂੰ ਸਵੇਰੇ 6 ਵਜੇ ਖੋਲ੍ਹਿਆ ਜਾਵੇਗਾ। ਬਦਰੀਨਾਥ-ਕੇਦਾਰਨਾਥ ਮੰਦਰ ਕਮੇਟੀ (ਬੀਕੇਟੀਸੀ) ਦੇ ਮੀਡੀਆ ਇੰਚਾਰਜ ਹਰੀਸ਼ ਗੌੜ ਨੇ ਦੱਸਿਆ ਕਿ ਕੇਦਾਰਨਾਥ ਨੂੰ 20 ਕੁਇੰਟਲ ਫੁੱਲਾਂ ਨਾਲ ਸਜਾਇਆ ਜਾ ਰਿਹਾ ਹੈ। ਇਸ ਦੌਰਾਨ, 4,050 ਚਾਰਧਾਮ ਸ਼ਰਧਾਲੂਆਂ ਨੂੰ ਲੈ ਕੇ 135 ਵਾਹਨਾਂ ਨੂੰ ਅੱਜ ਰਿਸ਼ੀਕੇਸ਼ ਤੋਂ ਮੰਦਰਾਂ ਲਈ ਰਵਾਨਾ ਕੀਤਾ ਗਿਆ।

Advertisement

Advertisement
Author Image

Advertisement
Advertisement
×