ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਉੱਤਰਾਖੰਡ: ਸਮੂਹਿਕ ਜਬਰ ਜਨਾਹ ਮਾਮਲੇ ’ਚ ਪੰਜ ਮੁਲਜ਼ਮ ਗ੍ਰਿਫ਼ਤਾਰ

07:04 AM Aug 19, 2024 IST

ਦੇਹਰਾਦੂਨ: ਦੇਹਰਾਦੂਨ ਪੁਲੀਸ ਨੇ ਸਥਾਨਕ ਬੱਸ ਅੱਡੇ ਦਿੱਲੀ-ਦੇਹਰਾਦੂਨ ਬੱਸ ’ਚ ਨਾਬਾਲਗ ਲੜਕੀ ਨਾਲ ਕਥਿਤ ਜਬਰ-ਜਨਾਹ ਮਾਮਲੇ ’ਚ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਨੇ ਅੱਜ ਇਹ ਜਾਣਕਾਰੀ ਦਿੱਤੀ। ਦੇਹਰਾਦੂਨ ਦੇ ਐੱਸਪੀ ਅਜੈ ਸਿੰਘ ਨੇ ਦੱਸਿਆ ਕਿ ਇਹ ਘਟਨਾ 12 ਅਗਸਤ ਨੂੰ ਵਾਪਰੀ ਸੀ ਅਤੇ ਪੁਲੀਸ ਨੂੰ ਇਸ ਦੀ ਸ਼ਿਕਾਇਤ ਦੇਹਰਾਦੂਨ ਬਾਲ ਭਲਾਈ ਕਮੇਟੀ (ਡੀਸੀਡਬਲਿਊਸੀ) ਵੱਲੋਂ ਸ਼ਨਿਚਰਵਾਰ ਨੂੰ ਦਿੱਤੀ ਗਈ ਸੀ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੇ ਅਧਾਰ ’ਤੇ ਉੱਤਰਾਖੰਡ ਰੋਡਵੇਜ਼ ਦੀ ਬੱਸ ਦੀ ਪਛਾਣ ਕਰਕੇ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮਾਂ ਦੀ ਪਛਾਣ ਧਰਮੇਂਦਰ ਕੁਮਾਰ (32) ਤੇ ਰਾਜਪਾਲ (57) ਤੇ ਦੇਵੇਂਦਰ (52) ਵਾਸੀ ਹਰਿਦੁਆਰ (ਉੱਤਰਾਖੰਡ), ਰਾਜੇਸ਼ ਕੁਮਾਰ ਸੋਨਕਰ (38) ਵਾਸੀ ਦੇਹਰਾਦੂਨ ਅਤੇ ਰਵੀ ਕੁਮਾਰ (34) ਵਾਸੀ ਫਾਰੁਖ਼ਾਬਾਦ, ਉੱਤਰ ਪ੍ਰਦੇਸ਼ ਵਜੋਂ ਦੱਸੀ ਗਈ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਵਾਰਦਾਤ ਲਈ ਵਰਤੀ ਗਈ ਉੱਤਰਾਖੰਡ ਰੋਡਵੇਜ਼ ਦੀ ਬੱਸ ਜ਼ਬਤ ਕਰ ਲਈ ਗਈ ਹੈ। ਪੁਲੀਸ ਨੇ ਕਿਹਾ ਕਿ ਦੇਹਰਾਦੂਨ ਬਾਲ ਭਲਾਈ ਕਮੇਟੀ (ਡੀਸੀਡਬਲਿਊਸੀ) ਨੂੰ 12 ਅਗਸਤ ਰਾਤ ਨੂੰ ਇਥੋਂ ਅੰਤਰਰਾਜੀ ਬੱਸ ਟਰਮੀਨਲ ਤੋਂ 16-17 ਸਾਲਾਂ ਦੀ ਇੱਕ ਲੜਕੀ ਮਿਲੀ ਸੀ ਜਿਸ ਨੂੰ ਬਾਲ ਨਿਕੇਤਨ ’ਚ ਭੇਜਿਆ ਗਿਆ ਸੀ। ਲੜਕੀ ਨੇ ਬਾਲ ਨਿਕੇਤਨ ’ਚ ਅਧਿਕਾਰੀਆਂ ਨੂੰ ਆਪਣੇ ਵਾਪਰੀ ਘਟਨਾ ਬਾਰੇ ਦੱਸਿਆ ਸੀ। -ਪੀਟੀਆਈ

Advertisement

Advertisement