ਉੱਤਰਾਖੰਡ: ਢਿੱਗਾਂ ਡਿੱਗਣ ਕਾਰਨ ਸੁਰੰਗ ’ਚ ਡ੍ਰਿਲਿੰਗ ਬੰਦ, ਹਵਾਈ ਫ਼ੌਜ ਤੋਂ ਮਦਦ ਮੰਗੀ
11:32 AM Nov 15, 2023 IST
Advertisement
ਉੱਤਰਕਾਸ਼ੀ, 15 ਨਵੰਬਰ
ਉੱਤਰਾਖੰਡ ਦੇ ਯਮੁਨੋਤਰੀ ਰਾਸ਼ਟਰੀ ਰਾਜਮਾਰਗ 'ਤੇ ਤਿੰਨ ਦਿਨਾਂ ਤੋਂ ਉਸਾਰੀ ਅਧੀਨ ਸਿਲਕਿਆਰਾ ਸੁਰੰਗ ਦੇ ਅੰਦਰ ਫਸੇ 40 ਮਜ਼ਦੂਰਾਂ ਨੂੰ ਬਚਾਉਣ ਦੇ ਯਤਨ ਨੂੰ ਮੰਗਲਵਾਰ ਦੇਰ ਰਾਤ ਉਸ ਸਮੇਂ ਝਟਕਾ ਲੱਗਾ ਜਦੋਂ ਪਾਈਪ ਪਾਉਣ ਲਈ ਸ਼ੁਰੂ ਕੀਤੀ ਡ੍ਰਿਲਿੰਗ ਮੌਕੇ ਢਿੱਗਾਂ ਡਿੱਗ ਗਈਆਂ। ਇਸ ਕਾਰਨ ਕੰਮ ਰੋਕਣਾ ਪਿਆ। ਮੰਗਲਵਾਰ ਰਾਤ 12.30 ਤੱਕ ਮਲਬੇ ਵਿੱਚ ਸਟੀਲ ਦੀ ਪਾਈਪ ਪਾਉਣ ਲਈ ਡ੍ਰਿਲਿੰਗ ਚੱਲ ਰਹੀ ਸੀ ਤੇ ਢਿੱਗਾਂ ਡਿੱਗਣ ਲੱਗੀਆਂ। ਇਸ ਦੌਰਾਨ ਸਿਲਕਿਆਰਾ ਸੁਰੰਗ ਵਿੱਚ ਡ੍ਰਿਲਿੰਗ ਲਈ ਲਗਾਈ ਗਈ ਮਸ਼ੀਨ ਵੀ ਖਰਾਬ ਹੋ ਗਈ। ਇਸ ਤੋਂ ਇਲਾਵਾ ਢਿੱਗਾਂ ਡਿੱਗਣ ਕਾਰਨ ਬਚਾਅ ਕਾਰਜਾਂ ਵਿੱਚ ਲੱਗੇ ਦੋ ਕਰਮਚਾਰੀ ਮਾਮੂਲੀ ਜ਼ਖ਼ਮੀ ਹੋ ਗਏ। ਪੁਲੀਸ ਦੇ ਡਾਇਰੈਕਟਰ ਜਨਰਲ ਅਸ਼ੋਕ ਕੁਮਾਰ ਨੇ ਦੇਹਰਾਦੂਨ 'ਚ ਦੱਸਿਆ ਕਿ ਭਾਰਤੀ ਹਵਾਈ ਫ਼ੌਜ ਨਾਲ ਗੱਲਬਾਤ ਹੋ ਚੁੱਕੀ ਹੈ ਅਤੇ ਛੇਤੀ ਹੀ ਦਿੱਲੀ ਤੋਂ ਉਸ ਦੇ ਜਹਾਜ਼ ਰਾਹੀਂ ਵੱਡੀਆਂ ਮਸ਼ੀਨਾਂ ਮੌਕੇ 'ਤੇ ਭੇਜੀਆਂ ਜਾਣਗੀਆਂ ਤਾਂ ਜੋ ਮਜ਼ਦੂਰਾਂ ਨੂੰ ਸੁਰੰਗ 'ਚੋਂ ਬਾਹਰ ਕੱਢਿਆ ਜਾ ਸਕੇ|
Advertisement
Advertisement
Advertisement