ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਉੱਤਰਾਖੰਡ: ਪੁਣਛ ਅਤਿਵਾਦੀ ਹਮਲੇ ’ਚ ਸ਼ਹੀਦ ਹੋਏ ਦੋ ਜਵਾਨਾਂ ਦਾ ਸਸਕਾਰ

06:33 AM Dec 26, 2023 IST

ਦੇਹਰਾਦੂਨ: ਜੰਮੂ ਕਸ਼ਮੀਰ ਦੇ ਪੁਣਛ ’ਚ ਅਤਿਵਾਦੀ ਹਮਲੇ ’ਚ ਸ਼ਹੀਦ ਹੋਏ ਉੱਤਰਾਖੰਡ ਨਾਲ ਸਬੰਧਤ ਫੌਜ ਦੇ ਦੋ ਜਵਾਨਾਂ ਦਾ ਅੱਜ ਉਨ੍ਹਾਂ ਦੇ ਜ਼ੱਦੀ ਸ਼ਹਿਰਾਂ ’ਚ ਪੂਰੇ ਫੌਜੀ ਸਨਮਾਨ ਨਾਲ ਸਸਕਾਰ ਕਰ ਦਿੱਤਾ ਗਿਆ। ਨਾਇਕ ਬਿਰੇਂਦਰ ਸਿੰਘ (33) ਦਾ ਸਸਕਾਰ ਨਾਰਾਇਣਬਗੜ ’ਚ ਤ੍ਰਿਵੇਣੀ ਸੰਗਮ ਕਿਨਾਰੇ ਜਦਕਿ ਰਾਈਫਲਮੈਨ ਗੌਤਮ ਕੁਮਾਰ (28) ਦਾ ਸਸਕਾਰ ਕੋਟਦਵਾਰ ’ਚ ਖੋਹ ਨਦੀ ਕਿਨਾਰੇ ਸ਼ਮਸ਼ਾਨਘਾਟ ’ਚ ਕੀਤਾ ਗਿਆ। ਉਨ੍ਹਾਂ ਦੇ ਭਰਾਵਾਂ ਨੇ ਚਿਖਾ ਨੂੰ ਅਗਨੀ ਦਿਖਾਈ। ਗੌਤਮ ਕੁਮਾਰ ਦਾ ਅਗਲੇ ਸਾਲ ਮਾਰਚ ਮਹੀਨੇ ਵਿਆਹ ਹੋਣਾ ਸੀ। ਇਸ ਤੋਂ ਪਹਿਲਾਂ ਦਿਨੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਜੌਲੀਗਰਾਂਟ ਹਵਾਈ ਅੱਡੇ ’ਤੇ ਦੋਵਾਂ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਤੇ ਕਿਹਾ, ‘ਦੇਸ਼ ਦੀ ਰਾਖੀ ਲਈ ਸਾਡੇ ਜਵਾਨਾਂ ਵੱਲੋਂ ਦਿੱਤੀ ਗਈ ਕੁਰਬਾਨੀ ਹਮੇਸ਼ਾ ਯਾਦ ਰੱਖੀ।’ -ਪੀਟੀਆਈ

Advertisement

Advertisement
Advertisement