ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਉੱਤਰਾਖੰਡ: ਚਾਰ ਧਾਮ ਯਾਤਰਾ ਅੱਜ ਤੋਂ

07:06 AM May 10, 2024 IST
ਰੁਦਰਪ੍ਰਯਾਗ ’ਚ ਫੁੱਲਾਂ ਨਾਲ ਸਜਾਇਆ ਗਿਆ ਕੇਦਾਰਨਾਥ ਮੰਦਰ। -ਫੋਟੋ: ਪੀਟੀਆਈ

ਦੇਹਰਾਦੂਨ, 9 ਮਈ
ਉੱਤਰਾਖੰਡ ਦੇ ਉੱਚ ਗੜਵਾਲ ਖੇਤਰ ਸਥਿਤ ਕੇਦਾਰਨਾਥ, ਗੰਗੋਤਰੀ ਤੇ ਯਮੁਨੋਤਰੀ ਧਾਮਾਂ ਦੇ ਕਿਵਾੜ ਛੇ ਮਹੀਨੇ ਬੰਦ ਰਹਿਣ ਤੋਂ ਬਾਅਦ ਭਲਕੇ 10 ਮਈ ਨੂੰ ਸ਼ਰਧਾਲੂਆਂ ਲਈ ਖੋਲ੍ਹ ਦਿੱਤੇ ਜਾਣਗੇ ਅਤੇ ਇਸ ਦੇ ਨਾਲ ਹੀ ਇਸ ਸਾਲ ਦੀ ਚਾਰ ਧਾਮ ਯਾਤਰਾ ਸ਼ੁਰੂ ਹੋ ਜਾਵੇਗੀ।
ਮੰਦਰ ਕਮੇਟੀਆਂ ਨੇ ਦੱਸਿਆ ਕਿ ਕੇਦਾਰਨਾਥ ਤੇ ਯਮੁਨੋਤਰੀ ਦੇ ਕਿਵਾੜ ਸਵੇਰੇ ਸੱਤ ਵਜੇ ਖੁੱਲਣਗੇ ਜਦਕਿ ਗੰਗੋਤਰੀ ਦੇ ਕਿਵਾੜ ਬਾਅਦ ਦੁਪਹਿਰ 12.20 ਵਜੇ ਖੁੱਲਣਗੇ। ਉਨ੍ਹਾਂ ਅਨੁਸਾਰ ਚਾਰ ਧਾਮ ’ਚ ਸ਼ਾਮਲ ਇੱਕ ਹੋਰ ਧਾਮ ਬਦਰੀਨਾਥ ਦੇ ਕਿਵਾੜ 12 ਮਈ ਨੂੰ ਸਵੇਰੇ ਛੇ ਵਜੇ ਖੁੱਲਣਗੇ। ਬਦਰੀਨਾਥ-ਕੇਦਾਰਨਾਥ ਮੰਦਰ ਕਮੇਟੀ ਦੇ ਮੀਡੀਆ ਇੰਚਾਰਜ ਹਰੀਸ਼ ਗੌੜ ਨੇ ਦੱਸਿਆ ਕਿ ਕੇਦਾਰਨਾਥ ਮੰਦਰ ਨੂੰ ਫੁੱਲਾਂ ਨਾਲ ਸਜਾਇਆ ਜਾ ਰਿਹਾ ਹੈ ਅਤੇ ਇਸ ਲਈ 20 ਕੁਇੰਟਲ ਫੁੱਲਾਂ ਦੀ ਵਰਤੋਂ ਕੀਤੀ ਜਾਵੇਗੀ ਜੋ ਹੈਲੀਕਾਪਟਰ ਰਾਹੀਂ ਪਹੁੰਚਾਏ ਜਾ ਰਹੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਯਾਤਰਾ ਪ੍ਰਤੀ ਸ਼ਰਧਾਲੂਆਂ ’ਚ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਅਤੇ ਅੱਜ ਸ਼ਾਮ ਚਾਰ ਵਜੇ ਤੱਕ ਚਾਰ ਧਾਮਾਂ ਲਈ 22 ਲੱਖ ਤੋਂ ਵੱਧ ਸ਼ਰਧਾਲੂ ਆਪਣੀ ਰਜਿਸਟਰੇਸ਼ਨ ਕਰਵਾ ਚੁੱਕੇ ਹਨ। ਇਸੇ ਦਰਮਿਆਨ 4050 ਸ਼ਰਧਾਲੂਆਂ ਨੂੰ ਲੈ ਕੇ 135 ਵਾਹਨ ਰਿਸ਼ੀਕੇਸ਼ ਤੋਂ ਚਾਰ ਧਾਮਾਂ ਦੀ ਯਾਤਰਾ ਲਈ ਰਵਾਨਾ ਹੋਏ ਹਨ। ਵਾਹਨਾਂ ਨੂੰ ਝੰਡੀ ਦਿਖਾ ਕੇ ਰਵਾਨਾ ਕਰਦਿਆਂ ਉਤਰਾਖੰਡ ਦੇ ਕੈਬਨਿਟ ਮੰਤਰੀ ਪ੍ਰੇਮਚੰਦ ਅਗਰਵਾਲ ਨੇ ਕਿਹਾ ਕਿ ਇਸ ਸਾਲ ਚਾਰ ਧਾਮਾਂ ਦੇ ਦਰਸ਼ਨਾਂ ਲਈ ਰਿਕਾਰਡ ਗਿਣਤੀ ’ਚ ਸ਼ਰਧਾਲੂ ਪਹੁੰਚਣਗੇ। -ਪੀਟੀਆਈ

Advertisement

Advertisement
Advertisement