For the best experience, open
https://m.punjabitribuneonline.com
on your mobile browser.
Advertisement

ਉੱਤਰ ਪ੍ਰਦੇਸ਼: ਬਰੇਲੀ ਤੋਂ ਪਰਤ ਰਹੇ ਪਟਿਆਲਾ ਵਾਸੀ ਦੀ ਕਾਰ ਨੂੰ ਟਰੱਕ ਨੇ ਪਿੱਛੋਂ ਟੱਕਰ ਮਾਰੀ: ਪਿਓ ਤੇ ਦੋ ਪੁੱਤਰਾਂ ਦੀ ਮੌਤ, 2 ਜ਼ਖ਼ਮੀ

08:04 PM Jun 29, 2023 IST
ਉੱਤਰ ਪ੍ਰਦੇਸ਼  ਬਰੇਲੀ ਤੋਂ ਪਰਤ ਰਹੇ ਪਟਿਆਲਾ ਵਾਸੀ ਦੀ ਕਾਰ ਨੂੰ ਟਰੱਕ ਨੇ ਪਿੱਛੋਂ ਟੱਕਰ ਮਾਰੀ  ਪਿਓ ਤੇ ਦੋ ਪੁੱਤਰਾਂ ਦੀ ਮੌਤ  2 ਜ਼ਖ਼ਮੀ
Advertisement

ਬਰੇਲੀ (ਯੂਪੀ), 27 ਜੂਨ

Advertisement

ਇਸ ਜ਼ਿਲ੍ਹੇ ਫਤਹਿਗੰਜ ਟੌਲ ਪਲਾਜ਼ਾ ਨੇੜੇ ਟਰੱਕ ਵੱਲੋਂ ਕਾਰ ਨੂੰ ਟੱਕਰ ਮਾਰਨ ਕਾਰਨ ਪੰਜਾਬ ਦੇ 45 ਸਾਲਾ ਵਿਅਕਤੀ ਅਤੇ ਉਸ ਦੇ ਨਾਬਾਲਗ ਦੋ ਪੁੱਤਰਾਂ ਦੀ ਮੌਤ ਹੋ ਗਈ। ਹਾਦਸਾ ਇੰਨਾ ਜ਼ਬਰਦਸਤ ਸੀ ਕਿ ਕਾਰ ਪਲਟ ਗਈ ਅਤੇ ਸੜਕ ਕਿਨਾਰੇ ਖਾਈ ਵਿੱਚ ਜਾ ਡਿੱਗੀ। ਪਰਮਜੀਤ ਸਿੰਘ, ਉਸ ਦੇ ਪੁੱਤਰ ਸਰਵਜੀਤ ਸਿੰਘ (14) ਅਤੇ 12 ਸਾਲਾ ਅੰਸ਼ ਸਿੰਘ ਅਤੇ ਦੋ ਹੋਰ ਸੋਮਵਾਰ ਨੂੰ ਬਰੇਲੀ ਵਿੱਚ ਵਿਆਹ ਵਿੱਚ ਸ਼ਾਮਲ ਹੋਣ ਤੋਂ ਬਾਅਦ ਪਟਿਆਲਾ ਪਰਤ ਰਹੇ ਸਨ। ਉਨ੍ਹਾਂ ਨੇ ਫਾਸਟੈਗ ਨੂੰ ਰੀਚਾਰਜ ਕਰਨ ਲਈ ਕਾਰ ਨੂੰ ਰੋਕਿਆ। ਇਸ ਦੌਰਾਨ ਟਰੱਕ ਉਨ੍ਹਾਂ ਦੀ ਗੱਡੀ ਵਿੱਚ ਪਿੱਛੇ ਤੋਂ ਟਕਰਾ ਗਿਆ। ਪਰਮਜੀਤ ਸਿੰਘ ਅਤੇ ਉਸ ਦੇ ਪੁੱਤਰਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਦੋ ਹੋਰ ਸਵਾਰੀਆਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਸਥਾਨਕ ਲੋਕਾਂ ਦੀ ਮਦਦ ਨਾਲ ਲਾਸ਼ਾਂ ਨੂੰ ਕਾਰ ‘ਚੋਂ ਕੱਢ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ।

Advertisement
Tags :
Advertisement
Advertisement
×