ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਉੱਤਰ ਪ੍ਰਦੇਸ਼: ਜਬਰ-ਜਨਾਹ ਦੇ ਮੁਲਜ਼ਮ ਦੀ ਬੇਕਰੀ ਢਾਹੀ

07:25 AM Aug 04, 2024 IST
ਅਯੁੱਧਿਆ ’ਚ ਜਬਰ-ਜਨਾਹ ਦੇ ਮੁਲਜ਼ਮ ਦੀ ਬੇਕਰੀ ਢਾਹੁੰਦੀ ਹੋਈ ਸਰਕਾਰੀ ਮਸ਼ੀਨਰੀ। -ਫੋਟੋ: ਪੀਟੀਆਈ

ਅਯੁੱਧਿਆ, 3 ਅਗਸਤ
ਪ੍ਰਸ਼ਾਸਨ ਨੇ ਇੱਕ ਨਾਬਾਲਗ ਲੜਕੀ ਨਾਲ ਜਬਰ-ਜਨਾਹ ਦੇ ਮੁਲਜ਼ਮ ਦੀ ਬੇਕਰੀ ਦੀ ਦੁਕਾਨ ਢਾਹ ਦਿੱਤੀ। ਅਯੁੱਧਿਆ ਦੇ ਜ਼ਿਲ੍ਹਾ ਮੈਜਿਸਟਰੇਟ ਚੰਦਰ ਵਿਜੈ ਸਿੰਘ ਨੇ ਦੱਸਿਆ, ‘‘ਅੱਜ ਇੱਥੇ ਮੋਇਦ ਖ਼ਾਨ ਦੀ ਬੇਕਰੀ ਢਾਹ ਦਿੱਤੀ ਗਈ ਹੈ। ਬੇਕਰੀ ’ਚ ਇੱਕ ਵੱਡਾ ਅਤੇ ਇੱਕ ਛੋਟਾ ਕਮਰਾ ਸੀ। ਇਹ ਇੱਕ ਛੱਪੜ ਵਾਲੀ ਥਾਂ ’ਤੇ ਗ਼ੈਰਕਾਨੂੰਨੀ ਤੌਰ ਉਸਾਰੀ ਗਈ ਸੀ, ਜਿਸ ਨੂੰ ਢਾਹ ਦਿੱਤਾ ਹੈ।’’ ਪੁਲੀਸ ਨੇ ਜਬਰ-ਜਨਾਹ ਕੇਸ ਦੇ ਸਬੰਧ ’ਚ ਬੇਕਰੀ ਮਾਲਕ ਅਤੇ ਉਸ ਦੇ ਮੁਲਾਜ਼ਮ ਰਾਜੂ ਖ਼ਾਨ ਨੂੰ ਅਯੁੱਧਿਆ ਜ਼ਿਲ੍ਹੇ ਦੇ ਪੁਰਾ ਕਲੰਦਰ ਇਲਾਕੇ ਤੋਂ ਗ੍ਰਿਫ਼ਤਾਰ ਕੀਤਾ ਸੀ।
ਪੁਲੀਸ ਮੁਤਾਬਕ ਇਨ੍ਹਾਂ ਦੋਵਾਂ ਨੇ ਦੋ ਮਹੀਨੇ ਪਹਿਲਾਂ 12 ਸਾਲਾਂ ਦੀ ਇੱਕ ਲੜਕੀ ਨਾਲ ਜਬਰ-ਜਨਾਹ ਕੀਤਾ ਅਤੇ ਘਟਨਾ ਦੀ ਵੀਡੀਓ ਬਣਾਈ ਸੀ। ਇਸ ਘਟਨਾ ਦਾ ਖੁਲਾਸਾ ਮੈਡੀਕਲ ਜਾਂਚ ਦੌਰਾਨ ਲੜਕੀ ਦੇ ਗਰਭਵਤੀ ਹੋਣ ਦਾ ਪਤਾ ਲੱਗਣ ’ਤੇ ਹੋਇਆ ਸੀ। ਦੱਸਣਯੋਗ ਹੈ ਕਿ ਵੀਰਵਾਰ ਨੂੰ ਵਿਧਾਨ ਸਭਾ ’ਚ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਦਾਅਵਾ ਕੀਤਾ ਸੀ ਕਿ ਮੋਇਦ ਖ਼ਾਨ ਸਮਾਜਵਾਦੀ ਪਾਰਟੀ ਦਾ ਮੈਂਬਰ ਹੈ ਅਤੇ ਅਯੁੱਧਿਆ ਤੋਂ ਸੰਸਦ ਮੈਂਬਰ ਦੀ ਟੀਮ ਦਾ ਹਿੱਸਾ ਹੈ। ਬਾਰਾਂ ਸਾਲਾਂ ਦੀ ਲੜਕੀ ਨਾਲ ਜਬਰ-ਜਨਾਹ ’ਚ ਉਸ ਦੀ ਸ਼ਮੂਲੀਅਤ ਪਾਈ ਗਈ ਹੈ। ਸਮਾਜਵਾਦੀ ਪਾਰਟੀ ਨੇ ਉਸ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ। -ਪੀਟੀਆਈ

Advertisement

ਮੁਲਜ਼ਮਾਂ ਦਾ ਡੀਐੱਨਏ ਟੈਸਟ ਕਰਵਾਇਆ ਜਾਵੇ: ਅਖਿਲੇਸ਼ ਯਾਦਵ

ਲਖਨਊ: ਸਮਾਜਵਾਦੀ ਪਾਰਟੀ (ਸਪਾ) ਮੁਖੀ ਅਖਿਲੇਸ਼ ਯਾਦਵ ਨੇ ਅੱਜ ਕਿਹਾ ਕਿ ਅਯੁੱਧਿਆ ਦੀ ਨਾਬਾਲਗ ਜਬਰ-ਜਨਾਹ ਪੀੜਤਾ ਨੂੰ ਨਿਆਂ ਦਿਵਾਉਣ ਲਈ ਮੁਲਜ਼ਮਾਂ ਦਾ ਡੀਐੱਨਏ ਟੈਸਟ ਕਰਵਾਇਆ ਜਾਣਾ ਚਾਹੀਦਾ ਹੈ। ਅਖਿਲੇਸ਼ ਨੇ ਐਕਸ ’ਤੇ ਪੋਸਟ ’ਚ ਕਿਹਾ, ‘‘ਜਬਰ-ਜਨਾਹ ਦੇ ਕੇਸ ’ਚ ਮੁਲਜ਼ਮਾਂ ਦਾ ਡੀਐੱਨਏ ਟੈਸਟ ਕਰਵਾ ਕੇ ਨਿਆਂ ਦੇਣ ਦਾ ਰਾਹ ਲੱਭਣਾ ਚਾਹੀਦਾ ਹੈ, ਸਿਰਫ ਦੋਸ਼ ਲਾ ਕੇ ਸਿਆਸਤ ਨਹੀਂ ਕਰਨੀ ਚਾਹੀਦੀ। ਦੋਸ਼ੀਆਂ ਨੂੰ ਕਾਨੂੰਨ ਮੁਤਾਬਕ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਪਰ ਜੇ ਡੀਐੱਨਏ ਟੈਸਟ ਮਗਰੋਂ ਦੋਸ਼ ਝੂੁਠੇ ਸਾਬਤ ਹੁੰਦੇ ਹਨ ਤਾਂ ਇਸ ’ਚ ਸ਼ਾਮਲ ਸਰਕਾਰੀ ਅਧਿਕਾਰੀਆਂ ਨੂੰ ਛੱਡਿਆ ਨਹੀਂ ਜਾਣਾ ਚਾਹੀਦਾ। ਇਹ ਮੰਗ ਨਿਆਂ ਲਈ ਹੈ।’’ ਇਸ ਦੌਰਾਨ ਬਸਪਾ ਮੁਖੀ ਮਾਇਆਵਤੀ ਨੇ ਡੀਐੱਨਏ ਟੈਸਟ ਦੀ ਮੰਗ ਲਈ ਸਮਾਜਵਾਦੀ ਪਾਰਟੀ ਦੀ ਨਿਖੇਧੀ ਕੀਤੀ ਅਤੇ ਸਵਾਲ ਕੀਤਾ ਕਿ ਉਨ੍ਹਾਂ (ਸਪਾ) ਦੇ ਸ਼ਾਸਨ ਦੌਰਾਨ ਅਜਿਹੇ ਕਿੰਨੇ ਕੁ ਡੀਐੱਨਏ ਟੈਸਟ ਕਰਵਾਏ ਗਏ ਸਨ। -ਏਐੱਨਆਈ

Advertisement
Advertisement