For the best experience, open
https://m.punjabitribuneonline.com
on your mobile browser.
Advertisement

ਉੱਤਰ ਪ੍ਰਦੇਸ਼: ਸੜਕ ਕੰਢੇ ਖੜ੍ਹੇ ਟਰੱਕ ਦੇ ਪਿੱਛੇ ਜੀਪ ਵੱਜੀ, ਪਰਿਵਾਰ ਦੇ 7 ਜੀਆਂ ਦੀ ਮੌਤ

02:35 PM Jun 30, 2023 IST
ਉੱਤਰ ਪ੍ਰਦੇਸ਼  ਸੜਕ ਕੰਢੇ ਖੜ੍ਹੇ ਟਰੱਕ ਦੇ ਪਿੱਛੇ ਜੀਪ ਵੱਜੀ  ਪਰਿਵਾਰ ਦੇ 7 ਜੀਆਂ ਦੀ ਮੌਤ
Advertisement

ਬਾਂਦਾ (ਉੱਤਰ ਪ੍ਰਦੇਸ਼), 30 ਜੂਨ

Advertisement

ਉੱਤਰ ਪ੍ਰਦੇਸ਼ ਵਿੱਚ ਬਾਂਦਾ ਜ਼ਿਲ੍ਹੇ ਦੇ ਬਾਬੇਰੂ ਕੋਤਵਾਲੀ ਇਲਾਕੇ ਵਿੱਚ ਸੜਕ ਹਾਦਸੇ ਵਿੱਚ ਸੱਤ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਇੱਕ ਗੰਭੀਰ ਜ਼ਖ਼ਮੀ ਹੋ ਗਿਆ। ਵੀਰਵਾਰ ਰਾਤ ਕਰੀਬ 9.30 ਵਜੇ ਤੇਜ਼ ਰਫ਼ਤਾਰ ਬੋਲੈਰੋ ਬੇਕਾਬੂ ਹੋ ਕੇ ਸੜਕ ਕਿਨਾਰੇ ਖੜ੍ਹੇ ਟਰੱਕ ਨਾਲ ਟਕਰਾ ਗਈ। ਹਾਦਸੇ ਵਿੱਚ ਜੀਪ ਵਿੱਚ ਸਵਾਰ ਪੰਜ ਵਿਅਕਤੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਦੋ ਵਿਅਕਤੀਆਂ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ। ਮ੍ਰਿਤਕਾਂ ਦੀ ਪਛਾਣ ਸ਼ਕੀਲ (25), ਮੁਸ਼ਾਹਿਦ (24), ਮੁਹੰਮਦ ਕੈਫ (18), ਸ਼ਾਇਰਾਬਾਨੋ (37), ਕੱਲੂ (13), ਜਾਹਿਲ (25) ਵਜੋਂ ਹੋਈ ਹੈ, ਜਦਕਿ ਇਕ ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ ਹੈ। ਵੀਰਵਾਰ ਦੇਰ ਸ਼ਾਮ ਬਿਜਲੀ ਦਾ ਕਰੰਟ ਲੱਗਣ ਨਾਲ ਗੰਭੀਰ ਰੂਪ ਨਾਲ ਜ਼ਖਮੀ ਸ਼ੇਰਾਬਾਨੋ ਦੇ ਬੇਟੇ ਕੱਲੂ (13) ਨੂੰ ਉਸ ਦੇ ਰਿਸ਼ਤੇਦਾਰ ਜੀਪ ਰਾਹੀਂ ਹਸਪਤਾਲ ਵਿੱਚ ਇਲਾਜ ਲਈ ਲੈ ਕੇ ਜਾ ਰਹੇ ਸਨ, ਜਦੋਂ ਇੱਕ ਤੇਜ਼ ਰਫ਼ਤਾਰ ਜੀਪ ਨੇ ਸੜਕ ਕਿਨਾਰੇ ਖੜ੍ਹੇ ਟਰੱਕ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ। ਟਰੱਕ ਚਾਲਕ ਬਾਅਦ ਵਿੱਚ ਫ਼ਰਾਰ ਹੋ ਗਿਆ।

Advertisement
Tags :
Advertisement
Advertisement
×