ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਉੱਤਰ ਪ੍ਰਦੇਸ਼: ਡੰਪਰ ਬੱਸ ’ਤੇ ਪਲਟਿਆ; 12 ਹਲਾਕ, ਨੌਂ ਜ਼ਖਮੀ

08:14 AM May 27, 2024 IST

ਸ਼ਾਹਜਹਾਂਪੁਰ/ਨਵੀਂ ਦਿੱਲੀ, 26 ਮਈ
ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਜ਼ਿਲ੍ਹੇ ’ਚ ਬੱਜਰੀ ਨਾਲ ਲੱਦੇ ਇੱਕ ਡੰਪਰ ਦੇ ਬੱਸ ’ਤੇ ਪਲਟਣ ਕਾਰਨ ਛੇ ਔਰਤਾਂ ਤੇ ਤਿੰਨ ਬੱਚਿਆਂ ਸਣੇ 12 ਵਿਅਕਤੀਆਂ ਦੀ ਮੌਤ ਹੋ ਗਈ। ਪੁਲੀਸ ਨੇ ਅੱਜ ਇਹ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਉਕਤ ਸਾਰੇ ਜਣੇ ਬੱਸ ਰਾਹੀਂ ਉੱਤਰਾਖੰਡ ’ਚ ਪੂਰਨਾਗਿਰੀ ਮੰਦਰ ਜਾ ਰਹੇ ਸਨ। ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸ਼ਨਿਚਰਵਾਰ ਰਾਤ ਨੂੰ 11 ਵਜੇ ਵਾਪਰੇ ਹਾਦਸੇ ’ਚ ਨੌਂ ਹੋਰ ਸ਼ਰਧਾਲੂ ਗੰਭੀਰ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਇੱਥੇ ਸਰਕਾਰੀ ਮੈਡੀਕਲ ਕਾਲਜ ’ਚ ਦਾਖਲ ਕਰਵਾਇਆ ਗਿਆ ਹੈ। ਪੂਰਨਾਗਿਰੀ ਮੰਦਰ ਉੱਤਰਾਖੰਡ ਦੇ ਟਨਕਪੁਰ ’ਚ ਹੈ ਜਿਹੜਾ ਸ਼ਾਹਜਹਾਂਪੁਰ ਤੋਂ ਲਗਪਗ 180 ਕਿਲੋਮੀਟਰ ਦੂਰ ਹੈ। ਸ਼ਾਹਜਹਾਂਪੁਰ ਦੇ ਐੱਸਪੀ ਅਸ਼ੋਕ ਕੁਮਾਰ ਮੀਨਾ ਨੇ ਦੱਸਿਆ ਕਿ ਖੁਤਰ ਥਾਣਾ ਇਲਾਕੇ ਅਧੀਨ ਪੈਂਦੇ ਪਿੰਡ ਹਾਜੀਆਪੁਰ ਵਿੱਚ ਇਹ ਹਾਦਸਾ ਉਦੋਂ ਵਾਪਰਿਆਂ ਜਦੋਂ 59 ਯਾਤਰੀਆਂ ਨੂੰ ਮੰਦਰ ਲਿਜਾ ਰਹੀ ਬੱਸ ਸੜਕ ਕਿਨਾਰੇ ਇੱਕ ਢਾਬੇ ’ਤੇ ਰੁਕੀ ਹੋਈ ਸੀ। ਕੁਝ ਯਾਤਰੀ ਬਾਹਰ ਖਾਣਾ ਖਾ ਰਹੇ ਸਨ ਅਤੇ ਕੁਝ ਬੱਸ ਦੇ ਅੰਦਰ ਬੈਠੇ ਉਡੀਕ ਕਰ ਰਹੇ ਸਨ। ਐੱਸਪੀ ਮੁਤਾਬਕ ਇਸੇ ਦੌਰਾਨ ਬੱਜਰੀ ਲਿਜਾ ਰਿਹਾ ਇੱਕ ਡੰਪਰ ਬੇਕਾਬੂ ਹੋ ਕੇ ਬੱਸ ’ਤੇ ਪਲਟ ਗਿਆ ਅਤੇ ਹਾਦਸੇ ’ਚ 12 ਵਿਅਕਤੀਆਂ ਦੀ ਮੌਤ ਹੋ ਗਈ ਤੇ 9 ਹੋਰ ਜ਼ਖ਼ਮੀ ਹੋ ਗਏ। ਸਥਾਨਕ ਪੁਲੀਸ ਅਤੇ ਪਿੰਡ ਦੇ ਲੋਕਾਂ ਨੇ ਬੱਸ ਵਿੱਚੋਂ ਕੁਝ ਯਾਤਰੀਆਂ ਨੂੰ ਸੁਰੱਖਿਅਤ ਕੱਢਿਆ। ਰਾਸ਼ਟਰਪਤੀ ਦਰੋਪਦੀ ਮੁਰਮੂੁ ਨੇ ਹਾਦਸੇ ’ਚ ਮੌਤਾਂ ’ਤੇ ਅਫਸੋਸ ਜਤਾਉਂਦਿਆਂ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ ਹੈ। ਐਕਸ ’ਤੇ ਪੋਸਟ ’ਚ ਮੁਰਮੂ ਨੇ ਕਿਹਾ, ‘‘ਸ਼ਾਹਜਹਾਂਪੁਰ (ਉੱਤਰ ਪ੍ਰਦੇਸ਼) ’ਚ ਸੜਕ ਹਾਦਸੇ ’ਚ ਕਈ ਮੌਤਾਂ ਦੀ ਖ਼ਬਰ ਦੁਖਦਾਈ ਹੈ। ਮੈਂ ਵਿਛੜੇ ਲੋਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਦਾ ਇਜ਼ਹਾਰ ਕਰਦੀ ਹਾਂ।’’ -ਪੀਟੀਆਈ

Advertisement

Advertisement
Advertisement