ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਉੱਤਰ ਪ੍ਰਦੇਸ਼: ਨੌਜਵਾਨ ਤੋਂ ਬਣੀ ਮੁਟਿਆਰ, ਹਸਪਤਾਲ ’ਤੇ ਧੋਖੇ ਨਾਲ ਲਿੰਗ ਬਦਲਣ ਦਾ ਦੋਸ਼

01:52 PM Jun 21, 2024 IST
ਮੁਜ਼ੱਫਰਨਗਰ, 21 ਜੂਨਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਵਿੱਚ 20 ਸਾਲਾ ਨੌਜਵਾਨ ਨੇ ਦੋਸ਼ ਲਗਾਇਆ ਹੈ ਕਿ ਇਥੋਂ ਦੇ ਹਸਪਤਾਲ ਵਿੱਚ ਉਸ ਦੀ ਸਹਿਮਤੀ ਤੋਂ ਬਗ਼ੈਰ ਲਿੰਗ ਬਦਲਣ ਲਈ ਉਸ ਦਾ ਅਪ੍ਰੇਸ਼ਨ ਕਰ ਦਿੱਤਾ। ਹਸਪਤਾਲ ਨੇ ਦਾਅਵਾ ਕੀਤਾ ਹੈ ਕਿ ਆਦਮੀ ਨੇ ਆਪਣੀ ਮਰਜ਼ੀ ਨਾਲ ਲਿੰਗ ਬਦਲਵਾਇਆ ਹੈ। ਪੀੜਤ ਨੇ ਦਾਅਵਾ ਕੀਤਾ ਕਿ ਓਮ ਪ੍ਰਕਾਸ਼ ਨਾਂ ਦਾ ਬੰਦ ਉਸ ਨਾਲ ਛੇੜਛਾੜ ਕਰਦਾ ਸੀ। 3 ਜੂਨ ਨੂੰ ਓਮ ਪ੍ਰਕਾਸ਼ ਉਸ ਨੂੰ ਹਸਪਤਾਲ ਲੈ ਗਿਆ, ਜਿੱਥੇ ਉਸ ਨੂੰ ਬੇਹੋਸ਼ ਕਰ ਦਿੱਤਾ ਗਿਆ ਅਤੇ ਧੋਖੇ ਨਾਲ ਉਸ ਦਾ ਅਪ੍ਰੇਸ਼ਨ ਕਰਾਇਆ ਗਿਆ। ਅਗਲੀ ਸਵੇਰ ਜਦੋਂ ਉਹ ਉੱਠਿਆ ਤਾਂ ਉਸ ਨੇ ਦੇਖਿਆ ਕਿ ਉਸ ਦੇ ਗੁਪਤ ਅੰਗ ਕੱਟੇ ਹੋਏ ਸਨ। ਇਸ ’ਤੇ ਓਮ ਪ੍ਰਕਾਸ਼ ਨੇ ਉਸ ਨੂੰ ਦੱਸਿਆ ਕਿ ਹੁਣ ਤੂ ਔਰਤ ਹੈ ਤੇ ਉਹ ਵਿਆਹ ਕਰਾਉਣ ਲਈ ਉਸ ਨੂੰ ਲਖਨਊ ਲੈ ਜਾਵੇਗਾ। ਪੀੜਤ ਨੇ ਕਿਹਾ ਕਿ ਓਮ ਪ੍ਰਕਾਸ਼ ਨੇ ਧਮਕੀ ਦਿੱਤੀ ਸੀ ਕਿ ਜੇ ਉਸ ਨੇ ਰੌਲਾ ਪਾਇਆ ਤਾਂ ਉਹ ਉਸ ਦੇ ਪਿਤਾ ਦਾ ਕਤਲ ਕਰ ਦੇਵੇਗਾ। ਪੀੜਤ ਨੇ ਕਿਹਾ ਕਿ ਡਾਕਟਰ ਅਤੇ ਸਟਾਫ ਓਮ ਪ੍ਰਕਾਸ਼ ਨਾਲ ਮਿਲੇ ਹੋਏ ਸਨ। 16 ਜੂਨ ਨੂੰ ਪੀੜਤ ਦੀ ਸ਼ਿਕਾਇਤ ਦੇ ਆਧਾਰ 'ਤੇ ਪੁਲੀਸ ਨੇ ਓਮ ਪ੍ਰਕਾਸ਼ ਨੂੰ ਗ੍ਰਿਫਤਾਰ ਕਰ ਲਿਆ ਹੈ। ਉਧਰ ਭਾਰਤੀ ਕਿਸਾਨ ਯੂਨੀਅਨ ਦੇ ਮੈਂਬਰਾਂ ਨੇ ਪੁਲੀਸ ਜਾਂਚ ਵਿੱਚ ਢਿੱਲਮੱਠ ਦਾ ਦੋਸ਼ ਲਾਉਂਦਿਆਂ ਹਸਪਤਾਲ ਦੇ ਬਾਹਰ ਧਰਨਾ ਦਿੱਤਾ। ਕਿਸਾਨ ਆਗੂ ਸ਼ਿਆਮ ਪਾਲ ਅਨੁਸਾਰ ਹਸਪਤਾਲ ਦੇ ਡਾਕਟਰ ਗ਼ੈਰ-ਕਾਨੂੰਨੀ ਅੰਗਾਂ ਦੇ ਵਪਾਰ ਵਿੱਚ ਸ਼ਾਮਲ ਸਨ। ਪਾਲ ਨੇ ਸਰਕਾਰ ਤੋਂ ਮੰਗ ਕੀਤੀ ਕਿ ਹਸਪਤਾਲ ਪੀੜਤ ਅਤੇ ਉਸ ਦੇ ਪਰਿਵਾਰ ਨੂੰ 2 ਕਰੋੜ ਰੁਪਏ ਦਾ ਮੁਆਵਜ਼ਾ ਦੇਣ ਦਾ ਨਿਰਦੇਸ਼ ਦਿੱਤਾ ਜਾਵੇ। ਹਸਪਤਾਲ ਦੇ ਅਧਿਕਾਰੀਆਂ ਨੇ ਵਿਅਕਤੀ ਦੇ ਇਸ ਦਾਅਵੇ ਤੋਂ ਇਨਕਾਰ ਕੀਤਾ ਕਿ ਉਸ ਦਾ ਧੋਖੇ ਨਾਲ ਅਪ੍ਰੇਸ਼ਨ ਕੀਤਾ ਗਿਆ ਸੀ। ਚੀਫ਼ ਮੈਡੀਕਲ ਸੁਪਰਡੈਂਟ ਕੀਰਤੀ ਗੋਸਵਾਮੀ ਮੁਤਾਬਕ ਇਹ ਵਿਅਕਤੀ ਦੋ ਮਹੀਨਿਆਂ ਤੋਂ ਪਲਾਸਟਿਕ ਸਰਜਨ ਨੂੰ ਮਿਲਣ ਲਈ ਲਗਾਤਾਰ ਹਸਪਤਾਲ ਆ ਰਿਹਾ ਸੀ। ਉਸ ਦਾ ਅਪ੍ਰੇਸ਼ਨ 6 ਜੂਨ ਨੂੰ ਕੀਤਾ ਗਿਆ ਸੀ। ਇਹ ਸਾਰੀਆਂ ਪ੍ਰਕਿਰਿਆਵਾਂ ਕਾਨੂੰਨੀ ਹਨ।
Advertisement

 

 

Advertisement

Advertisement
Advertisement