ਉੱਤਰ ਪ੍ਰਦੇਸ਼: 49 ਸਾਲ ਪੁਰਾਣੇ ਕਤਲ ਦੇ ਮਾਮਲੇ ’ਚ 80 ਸਾਲਾ ਦੋਸ਼ੀ ਨੂੰ ਉਮਰ ਕੈਦ
12:03 PM Oct 13, 2023 IST
ਫ਼ਿਰੋਜ਼ਾਬਾਦ (ਯੂਪੀ), 13 ਅਕਤੂਬਰ
ਫ਼ਿਰੋਜ਼ਾਬਾਦ ਦੀ ਜ਼ਿਲ੍ਹਾ ਅਦਾਲਤ ਨੇ 49 ਸਾਲ ਪੁਰਾਣੇ ਕਤਲ ਕੇਸ ਵਿਚ 80 ਸਾਲਾ ਦੋਸ਼ੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਕਰੀਬ 49 ਸਾਲ ਪਹਿਲਾਂ 14 ਸਤੰਬਰ 1974 ਨੂੰ ਮੀਰਾ ਦੇਵੀ ਨਾਂ ਦੀ ਔਰਤ ਨੇ ਜ਼ਿਲ੍ਹੇ ਦੇ ਨਰਕੀ ਥਾਣੇ ਵਿੱਚ ਕੇਸ ਦਰਜ ਕਰਵਾਇਆ ਸੀ, ਜਿਸ ਵਿੱਚ ਉਸ ਨੇ ਦੋਸ਼ ਲਾਇਆ ਸੀ ਕਿ ਮਹਿੰਦਰ ਸਿੰਘ ਨੇ ਉਸ ਦੀ ਮਾਂ ਰਾਮਬੇਟੀ ਨੂੰ ਗੋਲੀ ਮਾਰ ਕੇ ਮਾਰ ਦਿੱਤਾ। ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਜਤਿੰਦਰ ਗੁਪਤਾ ਨੇ ਦੋਵਾਂ ਪੱਖਾਂ ਨੂੰ ਸੁਣਨ ਤੋਂ ਬਾਅਦ ਮਹਿੰਦਰ ਸਿੰਘ ਨੂੰ ਦੋਸ਼ੀ ਕਰਾਰ ਦਿੰਦਿਆਂ ਉਮਰ ਕੈਦ ਦੀ ਸਜ਼ਾ ਸੁਣਾਈ।
Advertisement
Advertisement