For the best experience, open
https://m.punjabitribuneonline.com
on your mobile browser.
Advertisement

ਪੰਜਾਬ ਸਬ-ਜੂਨੀਅਰ ਹਾਕੀ ਟੀਮ ਦੀ ਕਪਤਾਨੀ ਕਰੇਗਾ ਉਤਕਰਸ਼

07:15 AM Sep 22, 2024 IST
ਪੰਜਾਬ ਸਬ ਜੂਨੀਅਰ ਹਾਕੀ ਟੀਮ ਦੀ ਕਪਤਾਨੀ ਕਰੇਗਾ ਉਤਕਰਸ਼
Advertisement

ਜਲੰਧਰ (ਪੱਤਰ ਪ੍ਰੇਰਕ): ਹਾਕੀ ਇੰਡੀਆ ਵੱਲੋਂ ਚੰਡੀਗੜ੍ਹ ਵਿੱਚ ਕਰਵਾਈ ਜਾ ਰਹੀ 14ਵੀਂ ਹਾਕੀ ਇੰਡੀਆ ਸਬ ਜੂਨੀਅਰ ਮੈਨ ਹਾਕੀ ਚੈਂਪੀਅਨਸ਼ਿਪ ਵਿੱਚ ਭਾਗ ਲੈਣ ਵਾਲੀ ਪੰਜਾਬ ਟੀਮ ਦੀ ਕਪਤਾਨੀ ਉਤਕਰਸ਼ ਕਰੇਗਾ। ਇਸ ਸਬੰਧੀ ਹਾਕੀ ਪੰਜਾਬ ਦੇ ਪ੍ਰਧਾਨ ਨਿਤਿਨ ਕੋਹਲੀ ਅਤੇ ਜਨਰਲ ਸਕੱਤਰ ਅਮਰੀਕ ਸਿੰਘ ਪੁਆਰ ਨੇ ਦੱਸਿਆ ਕਿ ਚਰਨਜੀਤ ਸਿੰਘ ਨੂੰ ਟੀਮ ਦਾ ਉਪ ਕਪਤਾਨ ਬਣਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਚੁਣੀ ਗਈ ਟੀਮ ਵਿੱਚ ਗੁਰਸਾਹਿਲ ਸਿੰਘ, ਅਮਨਦੀਪ, ਕੁਸ਼ਾਲ ਸ਼ਰਮਾ, ਸੁਖਦੇਵ ਸਿੰਘ, ਉਤਕਰਸ਼, ਸਨੀ, ਅਰਸ਼ਦੀਪ ਸਿੰਘ, ਅਨੁਰਾਗ ਸਿੰਘ, ਇੰਦਰਜੀਤ ਸਿੰਘ, ਗੁਰਵਿੰਦਰ ਸਿੰਘ, ਚਰਨਜੀਤ ਸਿੰਘ, ਜਸਵਿੰਦਰ ਸਿੰਘ, ਵਰਿੰਦਰ ਸਿੰਘ, ਯੁਵਰਾਜ ਸਿੰਘ, ਜਸ਼ਨਪ੍ਰੀਤ ਸਿੰਘ, ਮਨਦੀਪ ਸਿੰਘ, ਅਜੇਪਾਲ ਸਿੰਘ ਅਤੇ ਜੀਵਨ ਸ਼ਾਮਲ ਹਨ।

Advertisement

Advertisement
Advertisement
Author Image

sukhwinder singh

View all posts

Advertisement