For the best experience, open
https://m.punjabitribuneonline.com
on your mobile browser.
Advertisement

ਉਥਾਨ ਉਤਸਵ: ਨਾਟਕ ‘ਖੁੱਲ੍ਹ ਜਾ ਸਿਮ ਸਿਮ’ ਪੇਸ਼

08:02 AM Oct 16, 2024 IST
ਉਥਾਨ ਉਤਸਵ  ਨਾਟਕ ‘ਖੁੱਲ੍ਹ ਜਾ ਸਿਮ ਸਿਮ’ ਪੇਸ਼
ਨਾਟਕ ‘ਖੁੱਲ੍ਹ ਜਾ ਸਿਮ ਸਿਮ’ ਪੇਸ਼ ਕਰਦੇ ਹੋਏ ਕਲਾਕਾਰ।
Advertisement

ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 15 ਅਕਤੂਬਰ
ਨਿਊ ਉਥਾਨ ਥੀਏਟਰ ਗਰੁੱਪ ਦੇ 15 ਸਾਲ ਪੂਰੇ ਹੋਣ ’ਤੇ ਕਰਵਾਏ ਸਾਲਾਨਾ ਸਮਾਰੋਹ ਉਥਾਨ ਉਤਸਵ ਦੀ ਦੂਜੀ ਸ਼ਾਮ ਨਾਟਕ ‘ਖੁੱਲ ਜਾ ਸਿਮ ਸਿਮ’ ਨਾਲ ਸਮਾਪਤੀ ਹੋਈ। ਅਰੇਬੀਅਨ ਨਾਈਟਸ ਦੀ ਕਹਾਣੀ ਅਲੀ ਬਾਬਾ ਚਾਲੀ ਚੋਰ ਨੂੰ ਨਾਟਕ ‘ਖੁੱਲ੍ਹ ਜਾ ਸਿਮ ਸਿਮ’ ਰਾਹੀਂ ਮੰਚ ’ਤੇ ਪੇਸ਼ ਕਰ ਕੇ ਕਲਾਕਾਰਾਂ ਕਾਫ਼ੀ ਪ੍ਰਸ਼ੰਸਾ ਖੱਟੀ। ਹਰਿਆਣਾ ਕਲਾ ਪ੍ਰੀਸ਼ਦ ਦੇ ਸਾਂਝੇ ਸਹਿਯੋਗ ਨਾਲ ਕਰਵਾਏ ਸਮਾਗਮ ਦੇ ਦੂਜੇ ਦਿਨ ਉੱਘੇ ਸਮਾਜਸੇਵੀ ਤੇ ਉਦਯੋਗਪਤੀ ਡਾ. ਜੈ ਭਗਵਾਨ ਸਿੰਗਲਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਪ੍ਰੋਗਰਾਮ ਤੋਂ ਪਹਿਲਾਂ ਨਿਊ ਉਥਾਨ ਥੀਏਟਰ ਗਰੁੱਪ ਦੇ ਸਕੱਤਰ ਸ਼ਿਵ ਕੁਮਾਰ ਕਿਰਮਚ ਨੇ ਮੁੱਖ ਮਹਿਮਾਨ ਦਾ ਸਵਾਗਤ ਕੀਤਾ। ਇਸ ਦੌਰਾਨ ਇਨਾਇਤ ਅਖਤਰ ਵੱਲੋਂ ਲਿਖਤ ਤੇ ਵਿਕਾਸ ਸ਼ਰਮਾ ਵੱਲੋਂ ਨਿਰਦੇਸ਼ਤ ਨਾਟਕ ‘ਖੁੱਲ੍ਹ ਜਾ ਸਿਮ ਸਿਮ’ ਪੇਸ਼ ਕੀਤਾ ਗਿਆ ਹੈ। ਨਾਟਕ ਦੌਰਾਨ ਅਲੀ ਬਾਬਾ ਦੀ ਭੈਣ ਮਰਜੀਨਾ ਦੀ ਸੂਝ ਬੂਝ ਨਾਲ ਅਲੀ ਬਾਬਾ ਡਾਕੂ ਨੂੰ ਮਾਰਨ ਵਿੱਚ ਕਾਮਯਾਬ ਹੋ ਜਾਂਦਾ ਹੈ। ਇਸ ਤਰ੍ਹਾਂ ਬੁਰਾਈ ’ਤੇ ਚੰਗਿਆਈ ਦੀ ਜਿੱਤ ਨੂੰ ਦਿਖਾਉਂਦੇ ਹੋਏ ਕਲਾਕਾਰਾਂ ਨੇ ਸ਼ਾਨਦਾਰੀ ਪੇਸ਼ਕਾਰੀ ਕੀਤੀ। ਨਾਟਕ ਵਿਚ ਅਲੀ ਬਾਬਾ ਦਾ ਕਿਰਦਾਰ ਰਿਤਕ ਅਰੋੜਾ ਤੇ ਅਸ਼ਫੰਦਯਾਰ ਦਾ ਕਿਰਦਾਰ ਦੇਵਿੰਦਰ ਬੀਬੀ ਪੁਰੀਆ ਨੇ ਨਿਭਾਇਆ। ਕਾਸਮ ਦੀ ਭੂਮਿਕਾ ਸੂਰੀਆਂਸ਼ ਚਾਵਲਾ, ਦਿਲਸ਼ਾਦ ਦੀ ਰਚਨਾ ਅਰੋੜਾ, ਫਕੀਰ ਦੀ ਕਪਿਲ ਸਿੰਘਲ, ਨੌਬਹਾਰ ਦੀ ਨਵਿਆ ਮਹਿਤਾ,ਮਰਜੀਨਾ ਦੀ ਭੂਮਿਕਾ ਕੰਚਨ ਯਾਦਵ, ਹਰੂਨ ਦੀ ਅੱਕੀ ਰਾਏ ਖੁਰਾਣਾ, ਅਸਲਮ ਦੀ ਨਿਖਲ ਪਾਰਚਾ, ਹਕੀਮ ਦੀ ਚੰਚਲ ਸ਼ਰਮਾ, ਮੁਸਤਫਾ ਦਰਜੀ ਦੀ ਹਿਤੇਸ਼ ਸ਼ਰਮਾ, ਹੁਸਨਾ ਦੀ ਕਨਿਕਾ ਸ਼ਰਮਾ, ਡਾਕੂ ਦੀ ਚੰਦਨ ਭਾਰਦਵਾਜ, ਰੋਹਿਤ ਤੇ ਪ੍ਰਿਯਾਂਸ਼ੂ ਨੇ ਨਿਭਾਇਆ। ਇਸ ਮੌਕੇ ਉੱਘੇ ਰੰਗਕਰਮੀ ਬ੍ਰਿਜ ਸ਼ਰਮਾ ਮੌਜੂਦ ਸਨ।

Advertisement

Advertisement
Advertisement
Author Image

joginder kumar

View all posts

Advertisement