ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਯੂਟੀ ਨੇ ਸਟੇਟ ਟੀਚਰਜ਼ ਐਵਾਰਡਜ਼ ਦੇਣ ਦੇ ਢੰਗ ਬਦਲੇ

10:24 AM Jul 03, 2023 IST

ਸੁਖਵਿੰਦਰ ਪਾਲ ਸੋਢੀ
ਚੰਡੀਗਡ਼੍ਹ, 2 ਜੁਲਾਈ
ਯੂਟੀ ਦੇ ਸਿੱਖਿਆ ਵਿਭਾਗ ਨੇ ਇਸ ਵਾਰ ਸਟੇਟ ਟੀਚਰਜ਼ ਐਵਾਰਡ ਦੇਣ ਲਈ ਨਵੀਂ ਪਾਲਿਸੀ ਬਣਾਈ ਹੈ ਜਿਸ ਤਹਿਤ ਮੈਰਿਟ ਦੇ ਆਧਾਰ ’ਤੇ ਹੀ ਟੀਚਰਜ਼ ਐਵਾਰਡ ਦਿੱਤੇ ਜਾਣਗੇ। ਪਾਰਦਰਸ਼ੀ ਢੰਗ ਨਾਲ ਚੋਣ ਕਰਨ ਲਈ ਅੰਕ ਪ੍ਰਣਾਲੀ ਲਿਆਂਦੀ ਹੈ ਜਿਸ ਤਹਿਤ ਅਧਿਆਪਕ ਦੀ ਕਾਰਗੁਜ਼ਾਰੀ ਦੇ ਆਧਾਰ ’ਤੇ ਹੀ ਉਸ ਨੂੰ ਅੰਕ ਦਿੱਤੇ ਜਾਣਗੇ। ਇਹ ਵੀ ਜਾਣਕਾਰੀ ਮਿਲੀ ਹੈ ਕਿ ਇਸ ਨੀਤੀ ਨੂੰ ਪ੍ਰਸ਼ਾਸਕ ਨੇ ਵੀ ਮਨਜ਼ੂਰੀ ਦੇ ਦਿੱਤੀ ਹੈ। ਇਸ ਵਾਰ ਸਿੱਖਿਆ ਵਿਭਾਗ ਨੇ ਸਟੇਟ ਐਵਾਰਡ ਦੇ ਢੰਗ ਵਿੱਚ ਵੀ ਬਦਲਾਅ ਕੀਤੇ ਹਨ।
ਇਸ ਵਾਰ ਰੈਗੂਲਰ ਅਧਿਆਪਕਾਂ ਦੇ ਨਾਲ ਹੀ ਗੈਸਟ ਫੈਕਲਟੀ, ਠੇਕੇ ’ਤੇ ਕੰਮ ਕਰਦੇ ਅਤੇ ਡੈਪੂਟੇਸ਼ਨ ’ਤੇ ਕੰਮ ਕਰਦੇ ਅਧਿਆਪਕ ਵੀ ਟੀਚਰਜ਼ ਐਵਾਰਡ ਲਈ ਅਪਲਾਈ ਕਰ ਸਕਣਗੇ।

Advertisement

20 ਅਧਿਆਪਕਾਂ ਨੂੰ ਮਿਲੇਗਾ ਸਟੇਟ ਐਵਾਰਡ
ਇਸ ਵਾਰ 20 ਅਧਿਆਪਕਾਂ ਨੂੰ ਸਟੇਟ ਐਵਾਰਡ ਦਿੱਤਾ ਜਾਵੇਗਾ ਜਦਕਿ 12 ਅਧਿਆਪਕਾਂ ਤੇ ਪ੍ਰਿੰਸੀਪਲਾਂ ਨੂੰ ਪ੍ਰਸ਼ੰਸਾ ਪੱਤਰਾਂ ਨਾਲ ਨਿਵਾਜਿਆ ਜਾਵੇਗਾ। ਡਾਇਰੈਕਟਰ ਸਕੂਲ ਅੈਜੂਕੇਸ਼ਨ ਹਰਸੁਹਿੰਦਰ ਪਾਲ ਸਿੰਘ ਬਰਾਡ਼ ਨੇ ਦੱਸਿਆ ਕਿ ਇਸ ਵਾਰ ਟੀਚਰਜ਼ ਐਵਾਰਡ ਲਈ ਰਾਸ਼ੀ ਵੀ 21 ਹਜ਼ਾਰ ਰੁਪਏ ਤੋਂ ਵਧਾ ਕੇ 31 ਹਜ਼ਾਰ ਰੁਪਏ ਕਰ ਦਿੱਤੀ ਗਈ ਹੈ। ਇਸ ਸਬੰਧੀ ਸਕੂਲਾਂ ਨੂੰ ਸਰਕੁਲਰ ਜਾਰੀ ਕਰ ਦਿੱਤਾ ਗਿਆ ਹੈ ਤੇ ਅਧਿਆਪਕਾਂ ਤੋਂ ਐਵਾਰਡ ਲਈ 31 ਜੁਲਾਈ ਤੱਕ ਅਰਜ਼ੀਆਂ ਮੰਗੀਆਂ ਗਈਆਂ ਹਨ। ਅਧਿਆਪਕਾਂ ਦੀ 150 ਅੰਕਾਂ ਨਾਲ ਮੈਰਿਟ ਬਣੇਗੀ ਅਤੇ 20 ਅੰਕ ਸਿੱਖਿਆ ਤਜ਼ਰਬਾ, ਏਸੀਆਰ, ਇਨ ਸਰਵਿਸ ਟਰੇਨਿੰਗ, ਨਤੀਜੇ, ਪਡ਼੍ਹਾਉਣ ਲਈ ਆਈਸੀਟੀ ਦਾ ਯੋਗਦਾਨ, ਸੋਸ਼ਲ ਕਮਿੳੂਨਿਟੀ ਸਰਵਿਸ, ਕਲੱਬ ਯੋਗਦਾਨ, ਦਿਵਿਆਂਗ ਬੱਚਿਆਂ ਨੂੰ ਪਡ਼੍ਹਾਉਣ ਦਾ ਤਜ਼ਰਬਾ ਹੋਰ ਗਤੀਵਿਧੀਆਂ ਦੇ ਵੀ ਅੰਕ ਦਿੱਤੇ ਜਾਣਗੇ।

Advertisement
Advertisement
Tags :
ਐਵਾਰਡਜ਼ਸਟੇਟਟੀਚਰਜ਼ਬਦਲੇਯੂਟੀ