ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਯੂਟੀ ਵੱਲੋਂ 30 ਅਧਿਆਪਕਾਂ ਨੂੰ ਐਵਾਰਡ ਦੇਣ ਦਾ ਐਲਾਨ

06:58 AM Sep 04, 2024 IST

ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 3 ਸਤੰਬਰ
ਯੂਟੀ ਦੇ ਸਿੱਖਿਆ ਵਿਭਾਗ ਵੱਲੋਂ ਇਸ ਵਾਰ 17 ਅਧਿਆਪਕਾਂ ਨੂੰ ਸਟੇਟ ਐਵਾਰਡ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ। ਇਨ੍ਹਾਂ ਵਿੱਚੋਂ ਦੋ ਅਧਿਆਪਕ ਸਟੇਟ ਐਵਾਰਡ ਲਈ ਨਾਮਜ਼ਦ ਕੀਤੇ ਹਨ। ਇਸ ਤੋਂ ਇਲਾਵਾ ਨੌਂ ਅਧਿਆਪਕਾਂ ਨੂੰ ਟੀਚਰਜ਼ ਸਟੇਟ ਕੰਮੈਂਡੇਸ਼ਨ ਤੇ ਚਾਰ ਨੂੰ ਵਿਸ਼ੇਸ਼ ਮਾਨਤਾ ਐਵਾਰਡ ਦਿੱਤਾ ਜਾਵੇਗਾ। ਇਸ ਸਬੰਧੀ ਫ਼ੈਸਲਾ ਸਿੱਖਿਆ ਸਕੱਤਰ ਤੇ ਡਾਇਰੈਕਟਰ ਸਕੂਲ ਐਜੂਕੇਸ਼ਨ ਦੀ ਅਗਵਾਈ ਹੇਠ ਹੋਈ ਮੀਟਿੰਗ ਵਿਚ ਕੀਤਾ ਗਿਆ। ਸਟੇਟ ਐਵਾਰਡ ਹਾਸਲ ਕਰਨ ਵਾਲੇ ਅਧਿਆਪਕਾਂ ਨੂੰ 31 ਹਜ਼ਾਰ ਤੇ ਸਰਟੀਫਿਕੇਟ ਜਦੋਂਕਿ ਸ਼ਲਾਘਾ ਪੱਤਰ ਵਾਲੇ ਅਧਿਆਪਕਾਂ ਨੂੰ 11 ਹਜ਼ਾਰ ਤੇ ਸਰਟੀਫਿਕੇਟ ਦਿੱਤੇ ਜਾਣਗੇ। ਜਾਣਕਾਰੀ ਅਨੁਸਾਰ ਸਟੇਟ ਐਵਾਰਡ ਵਾਲੇ ਅਧਿਆਪਕਾਂ ਵਿਚ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ-20 ਬੀ ਦੀ ਪ੍ਰਿੰਸੀਪਲ ਬੀਨਾ ਰਾਣੀ, ਸ਼ਲਾਘਾ ਪੱਤਰ ਵਾਲੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ-37 ਡੀ ਦੀ ਪ੍ਰਿੰਸੀਪਲ ਆਸ਼ਾ ਰਾਣੀ ਸ਼ਾਮਲ ਹੈ। ਇਸ ਤੋਂ ਇਲਾਵਾ ਲੈਕਚਰਾਰਾਂ ਤੇ ਪੀਜੀਟੀ ਵਿਚ ਸਟੇਟ ਐਵਾਰਡ ਮਿਲਣ ਵਾਲੇ ਅਧਿਆਪਕਾਂ ਵਿਚ ਸਾਰਿਕਾ ਧੁੱਪਰ, ਮੰਜੂ ਕਾਲੀਆ, ਸੰਗੀਤਾ ਰਾਣੀ, ਕਮਲਜੀਤ ਕੌਰ, ਡਾ. ਪ੍ਰਾਚੀ ਮਾਨ ਸ਼ਾਮਲ ਹਨ। ਟੀਜੀਟੀ ਤੇ ਡੀਪੀਈ ਵਿਚ ਹੇਮਲਤਾ ਮਲਹੋਤਰਾ, ਸ਼ਿਖਾ ਸ਼ਰਮਾ, ਮੀਨੂ ਬਾਲਾ, ਪਿਯੂਸ਼ ਅਗਰਵਾਲ, ਸੁਖਵੀਰ ਕੌਰ, ਸੀਮਾ ਕੁਮਾਰੀ ਸ਼ਾਮਲ ਹਨ। ਜੇਬੀਟੀ ਤੇ ਐਨਟੀਟੀ ਅਧਿਆਪਕਾਂ ਵਿਚ ਵਿਭਾ, ਸਲੋਨੀ ਬਰੂਟਾ, ਵਿਸ਼ੂ ਜੁਨੇਜਾ, ਸੁਰਿੰਦਰ ਕੌਰ ਤੇ ਨੀਰਜ, ਜਦਕਿ ਨਾਮਜ਼ਦ ਅਧਿਆਪਕਾਂ ਵਿਚ ਦਿਨੇਸ਼ ਦਹੀਆ, ਸਿਮਰਨਜੀਤ ਕੌਰ, ਨਲਿਨੀ ਅਜੈ, ਸਪਨਾ ਨਾਗਪਾਲ,ਸੰਗੀਤਾ ਕੱਕੜ, ਜਯੋਤੀ ਐਨ ਬੀਲਾਵਾੜੀ, ਅਨੁਪਮ ਲੇਖੀ, ਰਾਸ਼ੀ ਸ੍ਰੀਵਾਸਤਵਾ ਸ਼ਾਮਲ ਹਨ। ਇਨ੍ਹਾਂ ਅਧਿਆਪਕਾਂ ਨੂੰ ਟੀਚਰਜ਼ ਡੇਅ ’ਤੇ ਸਨਮਾਨਿਤ ਕੀਤਾ ਜਾਵੇਗਾ।

Advertisement

ਚਾਰ ਅਧਿਆਪਕਾਂ ਨੂੰ ਮਿਲੇਗਾ ਵਿਸ਼ੇਸ਼ ਮਾਨਤਾ ਐਵਾਰਡ

ਯੂਟੀ ਦੇ ਸਿੱਖਿਆ ਵਿਭਾਗ ਨੇ ਚਾਰ ਅਧਿਆਪਕਾਂ ਨੂੰ ਵਿਸ਼ੇਸ਼ ਮਾਨਤਾ ਐਵਾਰਡ ਦੇਣ ਦਾ ਫ਼ੈਸਲਾ ਕੀਤਾ ਹੈ ਜਿਨ੍ਹਾਂ ’ਚ ਸਰਕਾਰੀ ਹਾਈ ਸਕੂਲ ਮਲੋਆ ਕਲੋਨੀ ਦੇ ਟੀਜੀਟੀ ਸਾਇੰਸ ਅਧਿਆਪਕ ਰਵੀ ਜੈਸਵਾਲ, ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ 10 ਦੀ ਪ੍ਰਿੰਸੀਪਲ ਜੈਸਮੀਨ ਜੋਸ਼, ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ 20 ਡੀ ਦੀ ਟੀਜੀਟੀ ਅਧਿਆਪਕਾ ਪਰਵੀਨ ਕੁਮਾਰੀ, ਪੀਐਮ ਸ੍ਰੀ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਸੈਕਟਰ 18 ਦੀ ਪੀਜੀਟੀ ਅਧਿਆਪਕਾ ਅੰਮ੍ਰਿਤਾ ਭੁੱਲਰ ਸ਼ਾਮਲ ਹਨ। ਇਸ ਐਵਾਰਡ ਵਿੱਚ ਸਿਰਫ਼ ਸਰਟੀਫਿਕੇਟ ਦਿੱਤੇ ਜਾਣਗੇ।

Advertisement
Advertisement